ਰਾਹੁਲ ਗਾਂਧੀ ਨੇ ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਕੀਤੀ ਸ਼ਲਾਘਾ

ਨਵੀਂ ਦਿੱਲੀ : ਕਾਂਗਰਸੀ ਨੇਤਾ ਰਾਹੁਲ ਗਾਂਧੀ (Rahul Gandhi) ਨੇ ਟਵੀਟ ਕਰ ਭਾਰਤੀ ਮਹਿਲਾ ਕ੍ਰਿਕੇਟ (Indian Women Cricket Team) ਟੀਮ ਦੀ ਸ਼ਲਾਘਾ ਕੀਤੀ ਹੈ। ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ ਕਿ ਮੈਂ ਮੈਚ ਵਿਚ ਆਖਿਰ ਤੱਕ ਸੰਘਰਸ਼ ਕਰਨ ਦੇ ਲਈ ਮਿਤਾਲੀ ਰਾਜ ਦੀ ਅਗਵਾਈ ਵਿਚ ਭਾਰਤੀ ਟੀਮ ਦੀ ਸ਼ਲਾਘਾ ਕਰਦਾ ਹਾਂ। ਇਸ ਵਿਸ਼ਵ ਕੱਪ ਦੇ ਦੌਰਾਨ ਉਨ੍ਹਾਂ ਨੇ ਕਦੇ ਹਾਰ ਨਾ ਮੰਨਣ ਦੇ ਜ਼ਜਬੇ ਨੂੰ ਦਿਖਾਇਆ। ਤੁਹਾਨੂੰ ਸਭ ਨੂੰ ਭਵਿੱਖ ਦੇ ਲਈ ਸ਼ੁੱਭਕਾਮਨਾਵਾਂ।
CM Bhagwant Mann ਦਾ ਵੱਡਾ ਐਲਾਨ | D5 Channel Punjabi
ਭਾਰਤੀ ਟੀਮ ਦੱਖਣੀ ਅਫਰੀਕਾ ਨਾਲ ਕਰੋ ਜਾਂ ਮਰੋ ਦੇ ਮੁਕਾਬਲੇ ਵਿਚ ਆਖਰੀ ਗੇਂਦ ਤੇ ਤਿੰਨ ਵਿਕਟਾਂ ਨਾਲ ਹਰਾ ਕੇ ਵਿਸ਼ਵ ਕੱਪ ਤੋਂ ਬਾਹਰ ਹੋ ਗਈ। ਸ਼ੇਫਾਲੀ ਵਰਮਾ (53), ਸਮ੍ਰਿਤੀ ਮੰਧਾਨਾ (71) ਅਤੇ ਕਪਤਾਨ ਮਿਤਾਲੀ ਰਾਜ (68) ਦੀਆਂ ਅਰਧ ਸੈਂਕੜੇ ਵਾਲੀਆਂ ਪਾਰੀਆਂ ਦੇ ਦਮ ਤੇ ਭਾਰਤ ਨੇ 7 ਵਿਕਟਾਂ ਤੇ 274 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਨੇ ਮੈਚ ਦੀ ਆਖਰੀ ਗੇਂਦ ਤੇ ਤਿੰਨ ਵਿਕਟਾਂ ਰਹਿੰਦੇ ਹੋਏ ਇਸ ਟੀਚੇ ਨੂੰ ਹਾਸਲ ਕਰ ਲਿਆ।
I applaud #TeamIndia led by @M_Raj03 for fighting till the end.
Their #CWC22 journey embodied the team’s never say die spirit.
Wishing you all the best for your future battles. pic.twitter.com/6s0eByrtuJ
— Rahul Gandhi (@RahulGandhi) March 27, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.