Breaking NewsD5 specialIndiaNewsTop News

ਰਾਹੁਲ ਗਾਂਧੀ ਤੋਂ ਬਾਅਦ ਟਵਿਟਰ ਨੇ ਹੁਣ ਇਨ੍ਹਾਂ ਕਾਂਗਰਸੀ ਨੇਤਾਵਾਂ ਦਾ ਅਕਾਊਂਟ ਕੀਤਾ ਬਲਾਕ

ਨਵੀਂ ਦਿੱਲੀ : ਕਾਂਗਰਸੀ ਨੇਤਾ ਰਾਹੁਲ ਗਾਂਧੀ ਤੋਂ ਬਾਅਦ ਟਵਿਟਰ ਨੇ ਹੁਣ ਮੁੰਬਈ ਕਾਂਗਰਸ ਕਮੇਟੀ ਦੇ ਆਧਿਕਾਰਿਕ ਟਵਿਟਰ ਹੈਂਡਲ ਨੂੰ ਵੀ ਬਲਾਕ ਕਰ ਦਿੱਤਾ ਹੈ। ਟਵਿਟਰ ਨੇ ਰਣਦੀਪ ਸੁਰਜੇਵਾਲਾ, ਅਜੇ ਮਾਕਨ, ਮਣਿਕਮ ਟੈਗੋਰ ਸਮੇਤ ਅੱਧਾ ਦਰਜਨ ਨੇਤਾਵਾਂ ਦਾ ਅਕਾਊਂਟ ਬਲਾਕ ਕਰ ਦਿੱਤਾ ਹੈ , ਜਿਸਦੇ ਨਾਲ ਰਾਜਨੀਤਿਕ ਗਲਿਆਰਿਆਂ ‘ਚ ਹੜਕੰਪ ਮਚ ਗਿਆ ਹੈ।

Kisan bill 2020 : ਮੋਦੀ ਨੇ ਮੰਨੀ ਕਿਸਾਨਾਂ ਦੀ ਗੱਲ? ਹਾਈਕਮਾਨ ਦੀ ਸਿੱਧੂ ਨੂੰ ਸਪੋਟ, ਮੁੱਖ ਮੰਤਰੀ ਦੀ ਲੱਗੀ ਕਲਾਸ!

ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਕਾਂਗਰਸ ਨੇ ਦਾਅਵਾ ਕੀਤਾ ਕਿ ਸਾਬਕਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦਾ ਟਵਿੱਟਰ ਅਕਾਊਂਟ ਆਰਜ਼ੀ ਤੌਰ ’ਤੇ ਬੰਦ ਕਰ ਦਿੱਤਾ ਗਿਆ ਅਤੇ ਇਸ ਦੀ ਬਹਾਲੀ ਲਈ ਜ਼ਰੂਰੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤੱਕ ਟਵਿੱਟਰ ਅਕਾਊਂਟ ਬਹਾਲ ਨਹੀਂ ਹੁੰਦਾ, ਉਹ ਸੋਸ਼ਲ ਮੀਡੀਆ ਦੇ ਹੋਰ ਪਲੇਟਫਾਰਮਾਂ ਦੀ ਵਰਤੋਂ ਕਰਦਿਆਂ ਜਨਤਾ ਦੀ ਆਵਾਜ਼ ਬੁਲੰਦ ਕਰਦੇ ਰਹਿਣਗੇ।

Breaking ਨਵਜੋਤ ਸਿੱਧੂ ਨੂੰ ਸਾਬਕਾ ਡੀਜੀਪੀ ਦਾ ਝਟਕਾਸੂਬੇ ਦੀ ਸਿਆਸਤ ‘ਚ ਨਵਾਂ ਮੋੜ D5 Channel Punjabi

ਕਾਂਗਰਸ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ, ‘ਰਾਹੁਲ ਗਾਂਧੀ ਦੇ ਖਾਤੇ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਬਹਾਲੀ ਲਈ ਜ਼ਰੂਰੀ ਪ੍ਰਕਿਰਿਆ ਚੱਲ ਰਹੀ ਹੈ। ਉਹ ਜੁੜੇ ਰਹਿਣਗੇ ਅਤੇ ਲੋਕਾਂ ਲਈ ਆਵਾਜ਼ ਬੁਲੰਦ ਕਰਦੇ ਰਹਿਣਗੇ ਅਤੇ ਉਨ੍ਹਾਂ ਦੀ ਲੜਾਈ ਲੜਦੇ ਰਹਿਣਗੇ। ਜੈ ਹਿੰਦ। ‘

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button