ਰਾਮ ਰਹੀਮ ਨੂੰ ਮਿਲੀ Z ਪਲੱਸ ਸੁਰੱਖਿਆ ਦੀ ਗ੍ਰਹਿ ਮੰਤਰੀ ਨੂੰ ਨਹੀਂ ਜਾਣਕਾਰੀ
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ (Gurmeet Ram Rahim Singh) ਨੂੰ ਪਹਿਲਾਂ ਫਰਲੋ ਅਤੇ ਉਸ ਤੋਂ ਬਾਅਦ ਦਿੱਤੀ ਗਈ ਜ਼ੈੱਡ ਪਲੱਸ ਸੁਰੱਖਿਆ (Z Plus Security) ਦੀ ਜਾਣਕਾਰੀ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ (Anil Vij) ਨੂੰ ਨਹੀਂ ਹੈ। ਉਨ੍ਹਾਂ ਨੇ ਇਸ ਵਿਸ਼ੇ ਤੇ ਬੋਲਦਿਆਂ ਕਿਹਾ ਕਿ ਨਾ ਤਾਂ ਅਜਿਹੀ ਕੋਈ ਫ਼ਾਈਲ ਉਨ੍ਹਾਂ ਕੋਲ ਆਈ ਹੈ ਅਤੇ ਨਾ ਹੀ ਅਜਿਹੀ ਕੋਈ ਜਾਣਕਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ। ਵਿਜ ਨੇ ਇਹ ਵੀ ਕਿਹਾ ਕਿ ਖੁਫ਼ੀਆ ਵਿਭਾਗ ਮੁੱਖ ਮੰਤਰੀ ਕੋਲ ਹੈ ਪਰ ਆਮ ਤੌਰ ਤੇ ਹਰਿਆਣਾ ਦੀ ਪੁਲਿਸ ਰਾਮ ਰਹੀਮ ਨੂੰ ਸੁਰੱਖਿਆ ਦੇ ਰਹੀ ਹੈ।
ਯੂਕ੍ਰੇਨ ‘ਚ ਫਸੇ student, ਪਰਿਵਾਰ ਦਾ ਹੋਇਆ ਬੁਰਾ ਹਾਲ, ਸਰਕਾਰ ਤੋਂ ਕੀਤੀ ਖ਼ਾਸ ਅਪੀਲ!
ਉੱਥੇ ਹੀ ਰਾਮ ਰਹੀਮ ਨੂੰ ਜ਼ੈੱਡ ਪਲੱਸ ਸੁਰੱਖਿਆ ਦਿੱਤੇ ਜਾਣ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ, ਇਕ ਵਿਅਕਤੀ ਨੂੰ ਖ਼ਤਰੇ ਦੇ ਖ਼ਦਸ਼ੇ ਦੇ ਆਧਾਰ ਤੇ ਸੁਰੱਖਿਆ ਦਿੱਤੀ ਜਾਂਦੀ ਹੈ। ਇਕ ਕੈਦੀ ਭਾਵੇਂ ਉਹ ਜੇਲ੍ਹ ‘ਚ ਹੋਵੇ ਜਾਂ ਫਰਲੋ ਤੇ ਬਾਹਰ ਹੋਵੇ, ਉਸ ਨੂੰ ਜੇਕਰ ਖ਼ਤਰਾ ਹੈ ਤਾਂ ਸਰਕਾਰ ਦਾ ਕਰਤੱਵ ਹੈ ਕਿ ਉਸ ਨੂੰ ਸੁਰੱਖਿਆ ਮੁਹੱਈਆ ਕਰਵਾਏ। ਅਜਿਹਾ ਨਹੀਂ ਹੈ ਕਿ ਉਸ ਨੇ (ਰਾਮ ਰਹੀਮ) ਜ਼ੈੱਡ ਪਲੱਸ ਸੁਰੱਖਿਆ ਮੰਗੀ ਹੈ, ਜਦੋਂ ਤੱਕ ਉਸ ਨੂੰ ਖ਼ਤਰੇ ਦਾ ਖ਼ਦਸ਼ਾ ਹੈ, ਉਦੋਂ ਤੱਕ ਸੁਰੱਖਿਆ ਦੇਣਾ ਸਾਡਾ ਕਰਤੱਵ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.