Breaking NewsD5 specialIndiaNewsTop News

ਰਾਮ ਰਹੀਮ ਅਤੇ ਉਸਦੇ ਸਾਥੀਆਂ ਨੇ ਉਮਰਕੈਦ ਦੀ ਸਜ਼ਾ ਘੱਟ ਕਰਨ ਲਈ ਹਾਈਕੋਰਟ ‘ਚ ਲਗਾਈ ਗੁਹਾਰ

ਚੰਡੀਗੜ੍ਹ : : ਡੇਰਾ ਮੈਨੇਜਰ ਰਣਜੀਤ ਸਿੰਘ ਹੱਤਿਆਕਾਂਡ ਵਿੱਚ ਗੁਰਮੀਤ ਰਾਮ ਰਹੀਮ ਅਤੇ ਉਸਦੇ ਸਾਥੀਆਂ ਨੇ ਪੰਚਕੂਲਾ ਦੀ ਸੀਬੀਆਈ ਕੋਰਟ ਵੱਲੋਂ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਨੂੰ ਘੱਟ ਕਰਨ ਲਈ ਹਾਈਕੋਰਟ ‘ਚ ਚੁਣੌਤੀ ਦਿੱਤੀ ਹੈ। ਸੋਮਵਾਰ ਨੂੰ ਹਾਈਕੋਰਟ ਦੇ ਜੱਜ ਏਜੀ ਮਸੀਹ ਅਤੇ ਜਸਟਿਸ ਸੰਦੀਪ ਮੋਦਗਿਲ ‘ਤੇ ਅਧਾਰਿਤ ਬੈਂਚ ਨੇ ਅਪੀਲ ਐਡਮਿਟ ਕਰਦੇ ਹੋਏ ਜੁਰਮਾਨੇ ਦੀ ਰਾਸ਼ੀ ’ਤੇ ਰੋਕ ਲਗਾ ਦਿੱਤੀ ਹੈ। ਦੱਸਣਯੋਗ ਹੈ ਕਿ 18 ਅਕਤੂਬਰ ਨੂੰ ਪੰਚਕੂਲਾ ਸੀ.ਬੀ.ਆਈ. ਕੋਰਟ ਨੇ ਰਾਮ ਰਹੀਮ ਅਤੇ 4 ਹੋਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਕੋਰਟ ਨੇ ਰਾਮ ਰਹੀਮ ’ਤੇ 31 ਲੱਖ ਦਾ ਜੁਰਮਾਨਾ ਵੀ ਲਗਾਇਆ ਸੀ, ਜਦੋਂ ਕਿ ਬਾਕੀ ਦੋਸ਼ੀਆਂ ਨੂੰ 50-50 ਹਜ਼ਾਰ ਦਾ ਜੁਰਮਾਨਾ ਲਗਾਇਆ ਗਿਆ। ਪੰਚਕੂਲਾ ਦੀ ਅਦਾਲਤ ਨੇ ਕਤਲ ਦੇ ਮਾਮਲੇ ’ਚ ਰਾਮ ਰਹੀਮ ਅਤੇ ਚਾਰ ਹੋਰ ਕ੍ਰਿਸ਼ਨਪਾਲ, ਜਸਬੀਰ ਸਿੰਘ, ਅਵਤਾਰ ਸਿੰਘ ਅਤੇ ਸਬਦਿਲ ਨੂੰ 8 ਅਕਤੂਬਰ ਨੂੰ ਦੋਸ਼ੀ ਠਹਿਰਾਇਆ ਸੀ।

ਬੇਅਦਬੀ ਬਾਰੇ ਸਿੱਖ ਆਗੂਆਂ ਦਾ ਵੱਡਾ ਫੈਸਲਾ, ਸਰਕਾਰ ਲਈ ਨਵੀਂ ਮੁਸੀਬਤ ! ਬੇਅਦਬੀ ਕਰਨ ਵਾਲਿਆਂ ਦੀ ਨਹੀਂ ਖ਼ੈਰ !

ਦੱਸਣਯੋਗ ਹੈ ਕਿ ਸਾਬਕਾ ਡੇਰਾ ਪ੍ਰਬੰਧਕ ਰਣਜੀਤ ਸਿੰਘ ਦਾ 2002 ’ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਕ ਅਣਜਾਣ ਪੱਤਰ ਪ੍ਰਸਾਰਿਤ ਕਰਨ ’ਚ ਸ਼ੱਕੀ ਭੂਮਿਕਾ ਕਾਰਨ ਉਸ ਦਾ ਕਤਲ ਕੀਤਾ ਗਿਆ ਸੀ। ਇਸ ਚਿੱਠੀ ’ਚ ਦੱਸਿਆ ਗਿਆ ਸੀ ਕਿ ਡੇਰਾ ਮੁਖੀ ਡੇਰਾ ਹੈੱਡ ਕੁਆਰਟਰ ’ਚ ਕਿਸ ਤਰ੍ਹਾਂ ਔਰਤਾਂ ਦਾ ਯੌਨ ਸ਼ੋਸ਼ਣ ਕਰਦਾ ਹੈ। ਸੀ.ਬੀ.ਆਈ. ਅਨੁਸਾਰ, ਡੇਰਾ ਮੁਖੀ ਰਾਮ ਰਹੀਮ ਦਾ ਮੰਨਣਾ ਸੀ ਕਿ ਇਸ ਅਣਜਾਣ ਚਿੱਠੀ ਨੂੰ ਪ੍ਰਕਾਸ਼ਿਤ ਕਰਨ ਦੇ ਪਿੱਛੇ ਰਣਜੀਤ ਸਿੰਘ ਸੀ ਅਤੇ ਉਸ ਨੇ ਉਸ ਦੇ ਕਤਲ ਦੀ ਸਾਜਿਸ਼ ਰਚੀ ਸੀ। ਰਾਮ ਰਹੀਮ ਸਾਧਵੀ ਯੌਨ ਸ਼ੋਸ਼ਣ ਮਾਮਲੇ ’ਚ 20 ਸਾਲ ਦੀ ਸਜ਼ਾ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਕੱਟ ਰਿਹਾ ਹੈ। ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਦੇ ਮਾਮਲੇ ’ਚ ਵੀ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਹੋ ਚੁੱਕੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button