ਰਾਮ ਗੋਪਾਲ ਵਰਮਾ ਦਾ ਡਿਲੀਟ ਹੋਇਆ ਟਵੀਟ ਵਾਇਰਲ, ਕੰਗਣਾ ਰਣੌਤ ਲਈ ਲਿਖੀ ਸੀ ਇਹ ਗੱਲ

ਮੁੰਬਈ : ਕੰਗਣਾ ਰਣੌਤ ਬੀਤੇ ਕੁੱਝ ਦਿਨਾਂ ਤੋਂ ਆਪਣੀ ਅਪਕਮਿੰਗ ਫਿਲਮ ‘ਧਾਕੜ’ ਨਾਲ ਜੁੜੇ ਅਪਡੇਟਸ ਟਵਿਟਰ ‘ਤੇ ਸ਼ੇਅਰ ਕਰ ਰਹੀ ਹੈ। ਕੰਗਣਾ ਨੇ ਬੀਤੇ ਦਿਨ ਫਿਲਮ ਨਾਲ ਜੁੜਿਆ ਇੱਕ ਪੋਸਟ ਕੀਤਾ ਸੀ। ਇਸ ਵਿੱਚ ਉਨ੍ਹਾਂ ਦੀ ਕਲੋਜ਼ਅੱਪ ਤਸਵੀਰ ਵੀ ਸੀ। ਇਸ ਤਸਵੀਰ ਲਈ ਫਿਲਮਮੇਕਰ ਰਾਮ ਗੋਪਾਲ ਵਰਮਾ ਨੇ ਇੱਕ ਪੋਸਟ ਕੀਤਾ ਸੀ। ਉਨ੍ਹਾਂ ਦੇ ਟਵੀਟ ਨੂੰ ਰਿਟਵੀਟ ਕਰਦੇ ਹੋਏ ਉਸ ਨੂੰ ਨਿਊਕਲੀਅਰ ਬੰਬ ਦੱਸਿਆ ਹੈ ਅਤੇ ਬਾਅਦ ’ਚ ਉਸ ਟਵੀਟ ਨੂੰ ਡਿਲੀਟ ਕਰ ਦਿੱਤਾ ਪਰ ਰਾਮ ਗੋਪਾਲ ਵਰਮਾ ਦਾ ਇਹ ਟਵੀਟ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਿਹਾ ਹੈ।
ਰਾਸਟਰਪਤੀ ਦੀ ਚਿੱਠੀ ਲੈ ਕਿਸਾਨੀ ਅੰਦੋਲਨ ‘ਚ ਪਹੁੰਚਿਆ RSS ਦਾ ਖਾਸ ਬੰਦਾ! ਬਾਰਡਰ ‘ਤੇ ਕਿਸਾਨਾਂ ਨੂੰ ਦਿੱਤੀ ਸਪੋਟ!
ਰਾਮ ਗੋਪਾਲ ਵਰਮਾ ਨੇ ਕੰਗਣਾ ਦੀ ਤਾਰੀਫ਼ ਕਰਦੇ ਹੋਏ ਲਿਖਿਆ ਸੀ ਕਿ ‘ਇਹ ਸਿਰਫ ਇਕ ਆਕਰਸ਼ਕ ਕਲਾਕਾਰ ਲਈ ਹੈ ਜਿਸ ਨੂੰ ਮੈਂ ਆਪਣੇ ਕਰੀਅਰ ਦੀ ਇਕ ਪੇਸ਼ੇਵਰ ਫ਼ਿਲਮ ਨਿਰਮਾਤਾ ਦੇ ਰੂਪ ’ਚ ਦੇਖਿਆ ਹੈ। ਮੈਂ ਕਿਸੇ ਵੀ ਕਲਾਕਾਰ ਦੇ ਇਕ ਵੀ ਅਕਸ ਨੂੰ ਯਾਦ ਨਹੀਂ ਕਰ ਸਕਦਾ ਹਾਂ ਜਿਸ ਨੂੰ ਮੈਂ ਇਸ ਤਰ੍ਹਾਂ ਦੀ ਤੀਬਰਤਾ ਅਤੇ ਮੌਲਿਕਤਾ ਦੇ ਨਾਲ ਦੇਖਿਆ ਹੋਵੇ। ਕੰਗਣਾ ਰਣੌਤ ਤੁਸੀਂ ਨਿਊਕਲੀਅਰ ਬੰਬ ਹੋ’।
You may think it’s strange to find solace in conflict,you may think it’s not possible to fall in love with the sound of the clash of swords,for you BATTLEFIELD might just be ugly reality but for the one who is born to FIGHT there is no other place in this world where she belongs. pic.twitter.com/FLToSOqUN9
— Kangana Ranaut (@KanganaTeam) February 16, 2021
ਹਾਲਾਂਕਿ ਡਿਲੀਟ ਕਰਨ ਤੋਂ ਪਹਿਲਾਂ ਰਾਮ ਗੋਪਾਲ ਵਰਮਾ ਦੇ ਇਸ ਟਵੀਟ ਦਾ ਸਕ੍ਰੀਨਸ਼ਾਰਟ ਲਿਆ ਜਾ ਚੁੱਕਾ ਸੀ ਜੋ ਹੁਣ ਖ਼ੂਬ ਵਾਇਰਲ ਹੋ ਰਿਹਾ ਹੈ। ਉੱਧਰ ਕੰਗਣਾ ਰਣੌਤ ਦੀ ਗੱਲ ਕਰੀਏ ਤਾਂ ਅਦਾਕਾਰਾ ਇਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਧਾਕੜ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਮੱਧ ਪ੍ਰਦੇਸ਼ ’ਚ ਹੋ ਰਹੀ ਹੈ। ਹਾਲਾਂਕਿ ਸ਼ੂਟਿੰਗ ’ਚ ਰੁੱਝੇ ਸ਼ਡਿਊਲ ਦੌਰਾਨ ਕੰਗਨਾ ਸਮਾਂ ਕੱਢ ਕੇ ਪੋਸਟਾਂ ਸ਼ੇਅਰ ਕਰਦੀ ਰਹਿੰਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.