ਰਾਫੇਲ ਬਣਾਉਣ ਵਾਲੀ ਕੰਪਨੀ ਦੇ ਮਾਲਕ ਓਲੀਵੀਅਰ ਦੀ ਹੈਲੀਕਾਪਟਰ ਹਾਦਸੇ ‘ਚ ਮੌਤ, ਮੈਕਰੋਂ ਨੇ ਜਤਾਇਆ ਸੋਗ

ਪੈਰਿਸ : ਫ਼ਰਾਂਸ ਦੇ ਅਰਬਪਤੀ ਕਾਰੋਬਾਰੀ ਓਲੀਵੀਅਰ ਦਾਸਾਲਟ ਦੀ ਇੱਕ ਹੈਲੀਕਾਪਟਰ ਦੁਰਘਟਨਾ ‘ਚ ਮੌਤ ਹੋ ਗਈ ਹੈ। ਦਾਸਾਲਟ ਦੀ ਮੌਤ ‘ਤੇ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਸੋਗ ਜਤਾਇਆ ਹੈ। ਦੱਸ ਦਈਏ ਕਿ ਓਲੀਵੀਅਰ ਦਾਸਾਲਟ ਦੀ ਕੰਪਨੀ ਰਾਫੇਲ ਫਾਇਟਰ ਜੈੱਟ ਬਣਾਉਂਦੀ ਹੈ। 69 ਸਾਲ ਦੇ ਓਲੀਵੀਅਰ ਦਾਸਾਲਟ ਫ੍ਰਾਂਸੀਸੀ ਉਦਯੋਗਪਤੀ ਸਜਰ ਦਾਸਾਲਟ ਦੇ ਸਭ ਤੋਂ ਵੱਡੇ ਪੁੱਤਰ ਅਤੇ ਦਾਸਾਲਟ ਦੇ ਸੰਸਥਾਪਕ ਮਾਰਕੇਲ ਦਾਸਾਲਟ ਦੇ ਪੋਤੇਰੇ ਸਨ। ਖ਼ਬਰਾਂ ਮੁਤਾਬਕ ਐਤਵਾਰ ਨੂੰ ਦਾਸਾਲਟ ਛੁੱਟੀਆਂ ਮਨਾਉਣ ਗਏ ਸਨ, ਉਦੋਂ ਉਨ੍ਹਾਂ ਦਾ ਨਿੱਜੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ।
🔴LIVE|| ਅੱਧੀ ਰਾਤ ਨੂੰ ਬਾਰਡਰ ‘ਤੇ ਚੱਲੀਆਂ ਗੋਲੀਆਂ!ਫੇਰ ਭੜਕ ਗਈਆਂ ਕਿਸਾਨ ਜਥੇਬੰਦੀਆਂ,ਕਰਤਾ ਵੱਡਾ ਐਲਾਨ
ਖਬਰ ਹੈ ਕਿ ਓਲੀਵੀਅਰ ਦਾਸਾਲਟ ਤੋਂ ਇਲਾਵਾ ਇਸ ਦੁਰਘਟਨਾ ‘ਚ ਪਾਇਲਟ ਦੀ ਵੀ ਮੌਤ ਹੋ ਗਈ। ਦਾਸਾਲਟ ਦੇ ਦਿਹਾਂਤ ’ਤੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਟਵੀਟ ਕੀਤਾ ਕਿ ਓਲੀਵੀਅਰ ਫਰਾਂਸ ਨਾਲ ਪਿਆਰ ਕਰਦੇ ਸਨ। ਉਨ੍ਹਾਂ ਨੇ ਉਦਯੋਗ, ਨੇਤਾ, ਹਵਾਈ ਫ਼ੌਜ ਦੇ ਕਮਾਂਡਰ ਦੇ ਤੌਰ ’ਤੇ ਦੇਸ਼ ਦੀ ਸੇਵਾ ਕੀਤੀ, ਉਨ੍ਹਾਂ ਦਾ ਦਿਹਾਂਤ ਇਕ ਬਹੁਤ ਵੱਡਾ ਨੁਕਸਾਨ ਹੈ, ਉਨ੍ਹਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਪ੍ਰਤੀ ਡੂੰਘੀ ਹਮਦਰਦੀ।
Olivier Dassault aimait la France. Capitaine d’industrie, député, élu local, commandant de réserve dans l’armée de l’air : sa vie durant, il ne cessa de servir notre pays, d’en valoriser les atouts. Son décès brutal est une grande perte. Pensées à sa famille et à ses proches.
— Emmanuel Macron (@EmmanuelMacron) March 7, 2021
ਰਾਜਨੀਤਿਕ ਕਾਰਨਾਂ ਅਤੇ ਹਿੱਤਾਂ ਦੇ ਟਕਰਾਅ ਤੋਂ ਬਚਣ ਲਈ ਓਲੀਵੀਅਰ ਦੇ ਦਾਸਾਲਟ ਬੋਰਡ ਤੋਂ ਆਪਣਾ ਨਾਮ ਵਾਪਸ ਲੈ ਲਿਆ ਸੀ। ਸਾਲ 2020 ਫੋਰਬਸ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿਚ ਦਾਸਾਲਟ ਨੂੰ ਆਪਣੇ 2 ਭਾਰਾਵਾਂ ਅਤੇ ਭੈਣ ਨਾਲ 361ਵਾਂ ਸਥਾਨ ਮਿਲਿਆ ਸੀ। ਦਾਸਾਲਟ ਸਮੂਹ ਕੋਲ ਏਵੀਏਸ਼ਨ ਕੰਪਨੀ ਤੋਂ ਇਲਾਵਾ ਲੀ ਫਿਗਾਰੋ ਅਖ਼ਬਾਰ ਵੀ ਹੈ। ਸਾਲ 2002 ਵਿਚ ਉਹ ਫਰਾਂਸ ਦੀ ਨੈਸ਼ਨਲ ਅੰਸੈਂਬਲੀ ਲਈ ਚੁਣੇ ਗਏ ਸਨ ਅਤੇ ਫਰਾਂਸ ਦੇ ਓਈਸ ਏਰੀਆ ਦੀ ਨੁਮਾਇੰਦਗੀ ਕਰਦੇ ਸਨ। ਰਿਪਬਲੀਕਨ ਪਾਰਟੀ ਦੇ ਸਾਂਸਦ ਦਾਸਾਲਟ ਦੀ ਸੰਪਤੀ ਕਰੀਬ 7.3 ਅਰਬ ਅਮਰੀਕੀ ਡਾਲਰ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.