ਚੰਡੀਗੜ੍ਹ : ‘ਆਪ’ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਸਲਾਹਕਾਰ ਕਮੇਟੀ ਜਿਸ ਦਾ ਚੇਅਰਮੈਨ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਲਾਇਆ ਸੀ । ਰਾਘਵ ਚੱਢਾ ਦੀ ਨਿਯੁਕਤੀ ਸਬੰਧੀ ਐਡਵੋਕੇਟ ਜਗਮੋਹਨ ਭੱਟੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਕੇ ਉਕਤ ਨਿਯੁਕਤੀ ਨੂੰ ਗੈਰ-ਸੰਵਿਧਾਨਕ ਦੱਸਦਿਆਂ ਰੱਦ ਕਰਨ ਦੀ ਮੰਗ ਕੀਤੀ ਸੀ। ਹੁਣ ਹਾਈ ਕੋਰਟ ਵਿਚ ਦਾਇਰ ਜਨਹਿਤ ਪਟੀਸ਼ਨ ਵੀਰਵਾਰ ਨੂੰ ਪਟੀਸ਼ਨਰ ਨੇ ਵਾਪਸ ਲੈ ਲਈ ਗਈ ਹੈ। ਇਸ ਦੇ ਚੱਲਦਿਆਂ ਹਾਈ ਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ।
Bhai Amritpal ਮੁੱਦਾ ਨਹੀਂ : ਢਿੱਲੋ, ਵੱਡੇ ਖ਼ੁਲਾਸੇ! ਕਿਉਂ ਘਬਰਾਏ ਲੀਡਰ ! D5 Channel Punjabi
ਦਰਅਸਲ ਵੀਰਵਾਰ ਨੂੰ ਪਟੀਸ਼ਨ ਨੂੰ ਲੈ ਕੇ ਸੁਣਵਾਈ ਸ਼ੁਰੂ ਹੋਈ ਤਾਂ ਸੂਬਾ ਸਰਕਾਰ ਦੇ ਵੱਲੋਂ ਵਕੀਲ ਗੁਰਮਿੰਦਰ ਸਿੰਘ ਨੇ ਚੱਢਾ ਦੀ ਨਿਯੁਕਤੀ ਦੇ ਹੁਕਮ ਦੇ ਉੱਪਰ ਚੇਅਰਮੈਨ ਅਹੁਦੇ ਦੇ ਨਿਯਮ ਅਤੇ ਸ਼ਰਤਾ ਬਾਰੇ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਗਈ। ਇਸ ਮਾਮਲੇ ਵਿੱਚ ਹਾਈ ਕੋਰਟ ਨੇ ਕਿਹਾ ਕਿ ਪਟੀਸ਼ਨਰ ਚਾਹੇ ਤਾਂ ਇਸ ਨੂੰ ਚੁਣੌਤੀ ਦੇ ਸਕਦਾ ਹੈ ਅਤੇ ਇਸ ਲਈ ਨਵੇਂ ਸਿਰੇ ਤੋਂ ਹੋਰ ਕਾਨੂੰਨੀ ਪ੍ਰਕਿਿਰਆ ਅਪਨਾਉਣ ਦੀ ਉਸ ਨੂੰ ਛੋਟ ਹੈ। ਜਿਸ ਤੋਂ ਬਾਅਦ ਪਟੀਸ਼ਨਰ ਵਕੀਲ ਜਗਮੋਹਨ ਸਿੰਘ ਭੱਟੀ ਨੇ ਆਪਣੀ ਪਟੀਸ਼ਨ ਵਾਪਸ ਲੈਣ ਬਾਰੇ ਬੇਨਤੀ ਕੀਤੀ ਸੀ।ਭੱਟੀ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਹਾਈ ਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.