ਰਵੀਨਾ ਟੰਡਨ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਸ਼ਿਕਾਇਤ ‘ਤੇ ਦਿੱਤੀ ਪ੍ਰਤੀਕਿਰਿਆ

ਮੁੰਬਈ : ਰਵੀਨਾ ਟੰਡਨ, ਫਰਾਹ ਖਾਨ ਅਤੇ ਭਾਰਤੀ ਸਿੰਘ ਦੇ ਖਿਲਾਫ਼ ਪੰਜਾਬ ‘ਚ ਸ਼ਿਕਾਇਤ ਦਰਜ ਕੀਤੀ ਗਈ ਸੀ। ਇੱਕ ਸ਼ੋਅ ਦੇ ਦੌਰਾਨ ਈਸਾਈ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਵਜ੍ਹਾ ਨਾਲ ਤਿੰਨਾਂ ਦੇ ਖਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ। ਇਸ ਸ਼ਿਕਾਇਤ ਦੇ ਖਿਲਾਫ਼ ਰਵੀਨਾ ਟੰਡਨ ਨੇ ਰਿਐਕਟ ਕੀਤਾ ਹੈ। ਰਵੀਨਾ ਨੇ ਟਵਿਟਰ ‘ਤੇ ਸ਼ੋਅ ਦਾ ਵੀਡੀਓ ਸ਼ੇਅਰ ਕਰਕੇ ਰਿਐਕਟ ਕੀਤਾ ਹੈ।
ਜੁੱਲੀ ਬਿਸਤਰਾ ਗੋਲ ਕਰਨ ਗਿਆ ਸੀ MLA Ghubaya | ਅਗਲਿਆਂ ਨੇ ਕੱਢੀਆਂ ਅੱਖਾਂ, ਲਾਇਆ ਖੂੰਜੇ!
ਰਵੀਨਾ ਨੇ ਲਿੰਕ ਸ਼ੇਅਰ ਕਰਦੇ ਹੋਏ ਲਿਖਿਆ – ਪਲੀਜ਼ ਇਹ ਲਿੰਕ ਦੇਖੋ। ਮੈਂ ਅਜਿਹਾ ਕੋਈ ਸ਼ਬਦ ਨਹੀਂ ਬੋਲਿਆ ਜੋ ਕਿਸੇ ਵੀ ਧਰਮ ਦੀ ਬੇਇੱਜ਼ਤੀ ਕਰ ਰਿਹਾ ਹੋਵੇ। ਮੈਂ ਫਰਾਹ ਖਾਨ ਅਤੇ ਭਾਰਤੀ ਸਿੰਘ ਤਿੰਨਾਂ ਵਿੱਚੋਂ ਕਿਸੇ ਦਾ ਵੀ ਬੇਇੱਜ਼ਤੀ ਕਰਨ ਦਾ ਇਰਾਦਾ ਨਹੀਂ ਸੀ। ਪਰ ਜੇਕਰ ਗਲਤੀ ਨਾਲ ਕਿਸੇ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਉਨ੍ਹਾਂ ਤੋਂ ਮਾਫੀ ਮੰਗਦੀ ਹਾਂ।
Please do watch this link. I haven’t said a word that can be interpreted as an insult to any religion. The three of us (Farah Khan, Bharti Singh and I) never intended to offend anyone, but in case we did, my most sincere apologies to those who were hurt. https://t.co/tT2IONqdKI
— Raveena Tandon (@TandonRaveena) December 26, 2019
ਦੱਸ ਦਈਏ ਕਿ ਸ਼ੋਅ ਵਿੱਚ ਹਾਲੇਲੁਜਾਹ ਸ਼ਬਦ ਦਾ ਇਸਤੇਮਾਲ ਕਰਨ ਦੀ ਵਜ੍ਹਾ ਨਾਲ ਤਿੰਨਾਂ ਦੇ ਖਿਲਾਫ ਐਫਆਈਆਰ ਦਰਜ ਕਰਵਾਈ ਗਈ ਸੀ। ਰਵੀਨਾ ਟੰਡਨ, ਫਰਾਹ ਖਾਨ ਅਤੇ ਭਾਰਤੀ ਸਿੰਘ ਦੇ ਖਿਲਾਫ ਆਈਪੀਸੀ ਦੀ ਧਾਰਾ 295A ਦੇ ਤਹਿਤ ਅਨਜਾਨਾ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕੀਤੀ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.