Breaking NewsD5 specialIndiaNews

ਮੌਸਮ ਵਿਭਾਗ ਦਾ ਅਲਰਟ, 29 – 30 ਜੁਲਾਈ ਨੂੰ ਹੋਵੇਗੀ ਬਾਰਿਸ਼

ਨਵੀਂ ਦਿੱਲੀ : ਭਾਰਤੀ ਮੌਸਮ ਵਿਭਾਗ (IMD) ਨੇ ਦਿੱਲੀ ‘ਚ 29 ਅਤੇ 30 ਜੁਲਾਈ ਨੂੰ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਰਾਜਧਾਨੀ ਦੇ ਹੇਠਲੇ ਇਲਾਕਿਆਂ ਅਤੇ ਸੜਕਾਂ ‘ਚ ਪਾਣੀ ਭਰ ਸਕਦਾ ਹੈ, ਜਿਸ ਨਾਲ ਆਵਾਜਾਈ ‘ਤੇ ਅਸਰ ਪਵੇਗਾ। ਉਥੇ ਹੀ ਬਿਜਲੀ ਅਤੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਸਕਦੀ ਹੈ। ਮੌਸਮ ਵਿਭਾਗ ਨੇ ਜਾਰੀ ਅਲਰਟ ‘ਚ ਕਿਹਾ ਹੈ ਕਿ 29 ਅਤੇ 30 ਜੁਲਾਈ ਦੀ ਸ਼ਾਮ ਨੂੰ ਦਿੱਲ‍ੀ- ਐਨਸੀਆਰ ‘ਚ ਬਾਰਿਸ਼ ਹੋਵੇਗੀ।

🔴 LIVE 🔴 ਅਕਾਲੀ ਦਲ ਨੂੰ ਛਿੜੀ ਕੰਬਣੀ, ਆਹ ਚੱਕੋ ਢੀਂਡਸਾ ਦਾ ਨਵਾਂ ਪੈਂਤੜਾ | Call- 0175-5000156

ਮੌਸਮ ਵਿਭਾਗ ਮੁਤਾਬਕ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਹਵਾਵਾਂ ਦਾ ਅਸਰ ਪੂਰੇ ਹਰਿਆਣੇ, ਦਿੱਲੀ- ਐਨਸੀਆਰ, ਪੱਛਮੀ ਯੂਪੀ ਅਤੇ ਉੱਤਰ ਪੂਰਬੀ ਰਾਜਸਥਾਨ ਤੱਕ ਦਿਖੇਗਾ। ਮੌਸਮ ਵਿਭਾਗ ਨੇ ਇਨ੍ਹਾਂ ਇਲਾਕਿਆਂ ‘ਚ ਵੀ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। IMD ਦੇ ਉੱਤਰ ਖੇਤਰੀ ਪੂਰਵਾਨੁਮਾਨ ਇਕਾਈ ਦੇ ਮੁਖੀ ਡਾ.ਕੁਲਦੀਪ ਸ਼੍ਰੀਵਾਸਤਵ ਨੇ ਕਿਹਾ ਕਿ ਵਰਤਮਾਨ ‘ਚ, ਮਾਨਸੂਨ ਟਰਫ ਹਿਮਾਲਿਆ ਦੀ ਤਲਹਟੀ ਦੇ ਕਰੀਬ ਹੈ ਅਤੇ ਇਹ ਮੰਗਲਵਾਰ ਤੋਂ ਦੱਖਣ ਦੇ ਵੱਲ ਸ਼ਿਫਟ ਹੋਣਾ ਸ਼ੁਰੂ ਹੋ ਜਾਵੇਗਾ।

ਖੰਨੇ ਥਾਣੇ ਅੰਦਰ ਸਿੱਖ ਪਿਓ ਪੁੱਤ ਨੂੰ ਨੰਗਾ ਕਰਨ ਦੇ ਮਾਮਲੇ ‘ਚ ਨਵਾਂ ਮੋੜ!

ਮੰਗਲਵਾਰ ਸ਼ਾਮ ਤੋਂ ਵੀਰਵਾਰ ਦੀ ਸ਼ਾਮ ਤੱਕ ਮਾਨਸੂਨ ਦਿੱਲੀ – ਐਨਸੀਆਰ ਦੇ ਕਰੀਬ ਹੋਵੇਗਾ ਜਿਸਦੇ ਨਾਲ ਬਾਰਿਸ਼ ਹੋਵੇਗੀ। ਕੁਲਦੀਪ ਸ਼੍ਰੀਵਾਸਤਵ  ਦਾ ਕਹਿਣਾ ਹੈ ਕਿ ਇਸ ਦੌਰਾਨ, ਅਰਬ ਸਾਗਰ ਤੋਂ ਦੱਖਣ – ਪੂਰਬੀ ਹਵਾਵਾਂ ਅਤੇ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਹਵਾਵਾਂ ਹਰਿਆਣਾ, ਦਿੱਲੀ-NCR,ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰ-ਪੂਰਬ ਰਾਜਸਥਾਨ ਤੱਕ ਪਹੁੰਚਣਗੀਆਂ। ਇਨ੍ਹਾਂ ਖੇਤਰਾਂ ‘ਚ ਜ਼ਿਆਦਾ ਤੋਂ ਬਹੁਤ ਜ਼ਿਆਦਾ ਬਾਰਿਸ਼ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button