Breaking NewsD5 specialInternationalNewsTop News

ਮੌਤ ਤੋਂ ਪਹਿਲਾਂ ਮਹਿਲਾ ਨੇ 15 ਲੋਕਾਂ ਨੂੰ ਭੇਜਿਆ ਭੋਗ ਦਾ ਸੱਦਾ ਪੱਤਰ, ‘ਇਨ੍ਹਾਂ ਤੋਂ ਇਲਾਵਾ ਕਿਸੇ ਨੂੰ ਆਉਣ ਦੀ ਲੋੜ ਨਹੀਂ’

ਸਪੇਨ : ਮੌਤ ਕਦੋਂ ਆਵੇਗੀ ਇਸਦੇ ਬਾਰੇ ‘ਚ ਕੋਈ ਨਹੀਂ ਜਾਣਦਾ…ਮੌਤ ਦਾ ਆਉਣਾ ਕਿਸੇ ਇਨਸਾਨ ਲਈ ਸਰਪ੍ਰਾਈਜ਼ ਹੀ ਹੁੰਦਾ ਹੈ। ਇਹ ਅਚਾਨਕ ਹੀ ਆਉਂਦਾ ਹੈ ਅਤੇ ਲੋਕਾਂ ਨੂੰ ਆਪਣੇ ਨਾਲ ਲੈ ਜਾਂਦਾ ਹੈ ਪਰ ਸਪੇਨ ‘ਚ ਰਹਿਣ ਵਾਲੀ ਇੱਕ ਮਹਿਲਾ ਨੂੰ ਮੌਤ ਦਾ ਅੰਦਾਜ਼ਾ ਹੋ ਗਿਆ ਸੀ। ਇਸ ਤੋਂ ਬਾਅਦ ਉਸਨੇ ਖੁਦ ਹੀ ਆਪਣੇ ਫਿਊਨਰਲ (Funeral) ਦਾ ਇਨਵੀਟੇਸ਼ਨ ਕਾਰਡ ਛਪਵਾਇਆ ਅਤੇ ਉਸ ‘ਤੇ ਸਿਲੈਕਟਿਡ ਮਹਿਮਾਨਾਂ (Guest List) ਦਾ ਨਾਮ ਵੀ ਲਿਖਵਾਇਆ। ਇਨ੍ਹਾਂ ਮਹਿਮਾਨਾਂ ਤੋਂ ਇਲਾਵਾ ਕਿਸੇ ਹੋਰ ਨੂੰ ਉਨ੍ਹਾਂ ਦੇ ਫਿਊਨਰਲ ‘ਚ ਆਉਣ ਦੀ ਇਜ਼ਾਜਤ ਨਹੀਂ ਸੀ।

🔴LIVE | ਕਿਸਾਨਾਂ ਨੇ ਭੰਨਤਾ ਬੀਜੇਪੀ ਦਾ ਦਫ਼ਤਰ, ਪੱਟਤਾ ਨੀਂਹ ਪੱਥਰ ! ਗ੍ਰਹਿ ਮੰਤਰੀ ਦਾ ਕਿਸਾਨਾਂ ‘ਤੇ ਐਕਸ਼ਨ !

ਰਿਪੋਰਟ ਅਨੁਸਾਰ ਸਪੇਨ ‘ਚ ਰਹਿਣ ਵਾਲੀ ਮਾਰਿਆ ਪਾਜ਼ ਫਰਨਾਂਡਿਸ (Maria Paz Fuentes Fernandez) ਦੀ ਮੌਤ 2 ਜੂਨ ਨੂੰ ਹੋ ਗਈ ਪਰ ਉਸਦੇ ਅੰਤਿਮ ਸਸਕਾਰ ‘ਚ ਉਸਦਾ ਕੋਈ ਰਿਸ਼ਤੇਦਾਰ ਨਹੀਂ ਗਿਆ…ਕਾਰਨ ? ਖੁਦ ਮਾਰਿਆ ਨੇ ਉਨ੍ਹਾਂ ਨੂੰ ਆਪਣੇ ਫਿਊਨਰਲ ਤੋਂ ਬੈਨ ਕਰ ਦਿੱਤਾ ਸੀ। ਮਰਨ ਤੋਂ ਪਹਿਲਾਂ ਮਾਰਿਆ ਨੇ ਆਪਣੇ ਫਿਊਨਰਲ ਦਾ ਇਨਵੀਟੇਸ਼ਨ ਛਪਵਾਇਆ ਸੀ ਅਤੇ ਆਪਣੇ ਮਹਿਮਾਨਾਂ ਦੀ ਲਿਸਟ ਵੀ ਫਾਇਨਲ ਕਰ ਦਿੱਤੀ ਸੀ। ਉਸਨੇ ਕਾਰਡ ‘ਚ ਸਾਫ਼ ਲਿਖੀਆ ਸੀ ਕਿ ਇਨ੍ਹਾਂ ਤੋਂ ਇਲਾਵਾ ਕੋਈ ਹੋਰ ਫਿਊਨਰਲ ‘ਚ ਨਹੀਂ ਆਵੇਗਾ।

ਹੁਣ ਹਰਜੀਤ ਗਰੇਵਾਲ ਦਾ ਭਾਜਪਾ ਆਗੂ ਨਾਲ ਪਿਆ ਪੇਚਾ! ਆਗੂ ਨੇ ਬਣਾਈ ਗਰੇਵਾਲ ਦੀ ਰੇਲ! ਚੱਲਦੇ ਪ੍ਰੋਗਰਾਮ ‘ਚ ਹੋਗੇ ਤੱਤੇ!

ਛਪਵਾਇਆ ਸੀ ਇਹ ਮੈਸੇਜ
ਮਾਰਿਆ ਨੇ ਆਪਣੇ ਫਿਊਨਰਲ ਕਾਰਡ ‘ਚ ਇੱਕ ਮੈਸੇਜ ਵੀ ਲਿਖਿਆ ਸੀ। ਉਸਨੇ ਲਿਖਿਆ ਕਿ ਹਾਲਾਂਕਿ ਮੇਰੇ ਜਿਊਂਦੇ ਜੀ ਮੇਰੀ ਫੈਮਲੀ ਨੇ ਮੇਰੇ ਨਾਲ ਕੋਈ ਸੰਪਰਕ ਨਹੀਂ ਰੱਖਿਆ ਸੀ। ਅਜਿਹੇ ‘ਚ ਮੇਰੀ ਮੌਤ ਤੋਂ ਬਾਅਦ ਵੀ ਉਨ੍ਹਾਂ ਦਾ ਆਉਣਾ ਕੋਈ ਜ਼ਰੂਰੀ ਨਹੀਂ ਹੈ। ਸਿਰਫ ਕਾਰਡ ‘ਚ ਜਿਨ੍ਹਾਂ ਦਾ ਨਾਮ ਛਾਪਿਆ ਹੈ, ਉਹੀ ਮੇਰੇ ਫਿਊਨਰਲ ਦਾ ਹਿੱਸਾ ਬਣਨਗੇ। ਮਾਰਿਆ ਦੀ ਉਮਰ ਦਾ ਖੁਲਾਸਾ ਨਹੀਂ ਉਨ੍ਹਾਂ ਨੇ ਆਪਣੇ ਕਾਰਡ ‘ਚ 15 ਲੋਕਾਂ ਦਾ ਨਾਮ ਲਿਖਿਆ ਹੈ। ਉਨ੍ਹਾਂ ਨੇ ਅੱਗੇ ਲਿਖਿਆ ਕਿ ਜਿਨ੍ਹਾਂ ਨੇ ਮੇਰੇ ਜ਼ਿੰਦਾ ਰਹਿਣ ‘ਤੇ ਮੇਰੀ ਫ਼ਿਕਰ ਨਹੀਂ ਕੀਤੀ, ਉਨ੍ਹਾਂ ਨੂੰ ਮੇਰੇ ਮਰਨ ‘ਤੇ ਵੀ ਆਉਣ ਦੀ ਕੋਈ ਲੋੜ ਨਹੀਂ ਹੈ।

🔴LIVE |ਆਮ ਆਦਮੀ ਪਾਰਟੀ ਦਾ ਵੱਡਾ ਧਮਾਕਾ! ਸਿਆਸਤ ਆਇਆ ਭੂਚਾਲ ! ਹਿੱਲੇ ਵਿਰੋਧੀ !

ਵਾਇਰਲ ਹੋ ਗਿਆ ਕਾਰਡ
ਮਾਰਿਆ ਦਾ ਫਿਊਨਰਲ ਕਾਰਡ ਵਾਇਰਲ ਹੋ ਗਿਆ ਹੈ। ਇਸਨੂੰ ਕਈ ਲੋਕਾਂ ਨੇ ਟਵਿਟਰ ‘ਤੇ ਸ਼ੇਅਰ ਕੀਤਾ ਹੈ। ਕਈ ਲੋਕਾਂ ਨੇ ਮਹਿਲਾ ਨੂੰ ਆਪਣੇ ਆਖਰੀ ਸਮੇਂ ‘ਚ ਇੰਨਾ ਮਜ਼ਬੂਤ ਰਹਿਣ ਲਈ ਬਰੇਵ ਕਿਹਾ ਹੈ। ਇੱਕ ਸ਼ਖਸ ਨੇ ਲਿਖਿਆ ਕਿ ਉਸਦੇ ਪਰਿਵਾਰ ਨੇ ਉਸਨੂੰ ਜਿਉਂਦੇ ਜੀ ਇਕੱਲਾ ਛੱਡ ਦਿੱਤਾ। ਅਜਿਹੇ ‘ਚ ਆਖਰੀ ਸਮੇਂ ‘ਚ ਆਉਣਾ ਦਿਖਾਵਾ ਹੀ ਹੁੰਦਾ। ਉਥੇ ਹੀ ਇੱਕ ਮਹਿਲਾ ਨੇ ਲਿਖਿਆ ਕਿ ਉਸਨੂੰ ਮਾਰਿਆ ਦਾ ਦੁੱਖ ਫੀਲ ਹੋ ਰਿਹਾ ਹੈ।  ਉਥੇ ਹੀ ਕਈ ਲੋਕਾਂ ਨੇ ਮਾਰਿਆ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ। ਹਾਲਾਂਕਿ ਕੁਝ ਲੋਕਾਂ ਨੂੰ ਇਹ ਆਈਡੀਆ ਪਸੰਦ ਨਹੀਂ ਆਇਆ। ਉਨ੍ਹਾਂ ਨੇ ਇਸ ਨੂੰ ਬੁਰਾ ਦੱਸਿਆ, ਕਈ ਲੋਕਾਂ ਨੇ ਲਿਖਿਆ ਕਿ ਮਨ ‘ਚ ਨਫ਼ਰਤ ਰੱਖ ਕੇ ਮਰਨ ਨਾਲ ਮੁਕਤੀ ਨਹੀਂ ਮਿਲਦੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button