Breaking NewsD5 specialEntertainmentNewsPunjab

ਮੋਹਾਲੀ ਪੁਲਿਸ ਨੇ ਗਾਇਕ ਰੰਮੀ ਰੰਧਾਵਾ ਨੂੰ ਕੀਤਾ ਗ੍ਰਿਫ਼ਤਾਰ

ਮੋਹਾਲੀ : ਪੰਜਾਬੀ ਗਾਇਕ ਰੰਮੀ ਰੰਧਾਵਾ ਅਤੇ ਉਸਦੇ ਭਰਾ ਪ੍ਰਿੰਸ ਰੰਧਾਵਾ ਇੱਕ ਵਾਰ ਫਿਰ ਵਿਵਾਦਾਂ ‘ਚ ਫਸ ਗਏ ਹਨ। ਇਲਜ਼ਾਮ ਹੈ ਕਿ ਸੈਕਟਰ – 89 ਸਥਿਤ ਅਪਾਰਟਮੈਂਟ ‘ਚ ਉੱਚੀ ਆਵਾਜ਼ ਵਿੱਚ ਮਿਊਜਿਕ ਚਲਾ ਰੱਖਿਆ ਸੀ। ਪ੍ਰੇਸ਼ਾਨ ਹੋ ਕੇ ਗੁਆਂਢੀਆਂ ਨੇ ਪੁਲਿਸ ਬੁਲਾ ਲਈ। ਪੀਸੀਆਰ ਮੌਕੇ ‘ਤੇ ਪਹੁੰਚੀ ਅਤੇ ਦੋਵਾਂ ਨੂੰ ਥਾਣੇ ਲੈ ਗਈ। ਪੁਲਿਸ ਨੂੰ ਗੁਰਦੀਪ ਸਿੰਘ ਨੇ ਸ਼ਿਕਾਇਤ ਦਿੱਤੀ ਹੈ ਕਿ ਰੰਧਾਵਾ ਭਰਾ ਆਪਣੇ ਘਰ ਉੱਚੀ ਆਵਾਜ਼ ‘ਚ ਮਿਊਜ਼ਿਕ ਚਲਾ ਰਹੇ ਸਨ।

ਸੋਨੀਆ ਨੇ ਕੈਪਟਨ ਦੀ ਬਣਾਈ ਨਵੀਂ ਟੀਮ, ਦੇਖੋ ਕਿਹੜੇ-ਕਿਹੜੇ ਲੀਡਰ ਟੀਮ ‘ਚ ਕੀਤੇ ਸ਼ਾਮਿਲ

ਇਸ ਨਾਲ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਸੀ। ਕਈ ਵਾਰ ਸਮਝਾਇਆ ਪਰ ਉਹ ਨਹੀਂ ਮੰਨੇ। ਉਨ੍ਹਾਂ ਨੇ ਦੋਵਾਂ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਥੇ ਹੀ ਸਕਿਓਰਟੀ ਸੁਪਰਵਾਇਜਰ ਹਰਨੇਕ ਸਿੰਘ ਨੇ ਦੱਸਿਆ ਕਿ ਐਕਸ ਸਰਵਿਸ ਮੈਨ ਗੁਰਦੀਪ ਸਿੰਘ ਨੂੰ ਇਲਾਕੇ ਦੀ ਸੁਰੱਖਿਆ ‘ਚ ਲਗਾਇਆ ਗਿਆ ਹੈ। ਰੰਮੀ ਰੰਧਾਵਾ ਨੇ ਉਸਦੇ ਨਾਲ ਦੁਰਵਿਵਹਾਰ ਅਤੇ ਮਾਰ ਕੁਟਾਈ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਸ਼ਿਕਾਇਤ ਤੋਂ ਬਾਅਦ ਦੋਵਾਂ ‘ਤੇ ਕੇਸ ਦਰਜ ਕਰ ਲਿਆ।

ਬਾਦਲਾਂ ਬਾਰੇ ਹੁਣ ਤੱਕ ਦਾ ਵੱਡਾ ਖ਼ੁਲਾਸਾ | Manjit Singh GK Exclusive

ਵਿਵਾਦਾਂ ਨਾਲ ਹੈ ਪੁਰਾਣਾ ਨਾਤਾ
ਰੰਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ ਹੈ। ਕੁਝ ਸਮਾਂ ਪਹਿਲਾਂ ਤੋਂ ਪੰਜਾਬੀ ਗਾਇਕ ਐਲੀ ਮਾਂਗਟ ਦਾ ਸੋਸ਼ਲ ਮੀਡੀਆ ‘ਤੇ ਵਿਵਾਦ ਚੱਲ ਰਿਹਾ ਸੀ। ਇਸ ਤੋਂ ਬਾਅਦ ਦੋਵੇਂ ਹੀ ਅਪਾਰਟਮੈਂਟ ‘ਚ ਆਹਮਨੇ ਸਾਹਮਣੇ ਹੋਣ ਵਾਲੇ ਸਨ। ਇਸ ਤੋਂ ਪਹਿਲਾਂ ਹੀ ਪੁਲਿਸ ਨੇ ਰੰਧਾਵਾ ਭਰਾਵਾਂ ਅਤੇ ਐਲੀ ਮਾਂਗਟ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਫਿਰ ਦੋਵਾਂ ‘ਤੇ ਕੇਸ ਵੀ ਦਰਜ ਹੋਇਆ ਸੀ। ਇਸ ਤੋਂ ਬਾਅਦ ਹੁਣ ਇਹ ਹਾਲਤ ਬਣੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button