Breaking NewsD5 specialIndiaNewsPunjab

ਮੋਦੀ ਸਰਕਾਰ ਨੂੰ ਇੱਕ ਹੋਰ ਝਟਕਾ, ਲਗਾਤਾਰ ਚੌਥੇ ਮਹੀਨੇ ਵਧੀ ਮਹਿੰਗਾਈ ਦਰ

ਨਵੀਂ ਦਿੱਲੀ : ਮਹਿੰਗਾਈ ਦੇ ਮੋਰਚੇ ‘ਤੇ ਆਮ ਲੋਕਾਂ ਨੂੰ ਇੱਕ ਵਾਰ ਫਿਰ ਝਟਕਾ ਲਗਾ ਹੈ। ਬੀਤੀਂ ਨਵੰਬਰ ‘ਚ ਮਹਿੰਗਾਈ ਦਰ ਵਧਕੇ 5.54 ਫੀਸਦੀ ਰਹੀ। ਇਹ ਲਗਾਤਾਰ ਚੌਥਾ ਅਜਿਹਾ ਮਹੀਨਾ ਰਿਹਾ ਹੈ ਜਦੋਂ ਮਹਿੰਗਾਈ ਦਰ ਵਧੀ ਹਨ। ਅਜਿਹੇ ਵਿੱਚ ਆਉਣ ਵਾਲੇ ਦਿਨਾਂ ‘ਚ ਵਿਆਜ਼ ਦਰਾਂ ‘ਚ ਕਟੌਤੀ ਦਾ ਰਸਤਾ ਬੰਦ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਨਵੰਬਰ 2019 ਵਿੱਚ ਪ੍ਰਚੂਨ ਮਹਿੰਗਾਈ ਦਰ ਵਧ ਕੇ 5.54 ਹੋ ਗਈ। ਪ੍ਰਚੂਨ ਮਹਿੰਗਾਈ ਦਾ ਅੰਕੜਾ ਅਕਤੂਬਰ 2019 ਵਿੱਚ 4.62 ਫੀਸਦੀ ਦਾ ਰਿਹਾ ਸੀ ਜਦੋਂ ਕਿ ਸਤੰਬਰ ਵਿੱਚ ਇਹ ਅੰਕੜਾ 3.99 ਫੀਸਦੀ ਦਾ ਸੀ।

Sukhbir ਤੇ Manpreet ਭਿੜੇ ਆਹਮੋ-ਸਾਹਮਣੇ, ਹੋਏ ਮਿਹਣੋ-ਮਹਿਣੀ, ਦੇਖੋ ਕੀ ਵਾਪਰਿਆ

ਖਾਣ ਪੀਣ ਦੀਆਂ ਵਸਤਾਂ ਹੋਈਆਂ ਬੇਹੱਦ ਮਹਿੰਗੀਆਂ
ਨਵੰਬਰ 2019 ਵਿੱਚ ਪ੍ਰਚੂਨ ਮਹਿੰਗਾਈ ਦੀ ਦਰ 5.54 ਫੀਸਦੀ ਹੋ ਗਈ ਹੈ ਪਰ ਇਸ ਮਹਿੰਗਾਈ ਦਰ ਤੇ ਜੇਕਰ ਗੌਰ ਕਰੀਏ ਤਾਂ ਇੱਥੇ ਖਾਧ ਪਦਾਰਥਾਂ ਦੀ ਜੋ ਮਹਿੰਗਾਈ ਦਰ ਹੈ ਉਹ ਨਵੰਬਰ 2019 ਵਿੱਚ ਇਸ ਅੰਕੜੇ ਤੋਂ ਤਕਰੀਬਨ ਦੁੱਗਣੀ ਦੇ ਆਸਪਾਸ ਰਹੀ ਹੈ। ਨਵੰਬਰ 2019 ਵਿੱਚ ਖਾਧ ਮਹਿੰਗਾਈ ਦਰ ਵਧਕੇ 10.01 ਫੀਸਦੀ ਰਹੀ ਹੈ ਜਦੋਂ ਕਿ ਪਿਛਲੇ ਮਹੀਨੇ, ਅਕਤੂਬਰ 2019 ਵਿੱਚ ਖਾਧ ਮਹਿੰਗਾਈ ਦਰ 7.89 ਫੀਸਦੀ ਸੀ। ਇਸਨ੍ਹੂੰ ਆਸਾਨ ਸ਼ਬਦਾਂ ‘ਚ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਅਕਤੂਬਰ 2019 ਦੇ ਮੁਕਾਬਲੇ ਨਵੰਬਰ 2019 ‘ਚ ਖਾਣ – ਪੀਣ ਦੀਆਂ ਚੀਜਾਂ ਹੋਰ ਜ਼ਿਆਦਾ ਮਹਿੰਗੀ ਹੋ ਗਈਆਂ ਹਨ। ਇਸ ਕਾਰਨ ਬਾਜ਼ਾਰ ‘ਚ ਨਹੀਂ ਸਿਰਫ ਪਿਆਜ਼ ਮਹਿੰਗੀ ਹੈ ਸਗੋਂ ਖਾਣ-ਪੀਣ ਦੀਆਂ ਹੋਰ ਜ਼ਰੂਰੀ ਚੀਜਾਂ ਵੀ ਅਕਤੂਬਰ ਦੇ ਮੁਕਾਬਲੇ ਨਵੰਬਰ ‘ਚ ਮਹਿੰਗੀਆਂ ਹੋ ਗਈਆਂ ਹਨ।

ਦੇਖੋ ਜੇਲ੍ਹ ਤੋਂ ਬਾਹਰ ਆਇਆ GANGSTER ਕਿਹੜੇ ਹਾਲਾਤਾਂ ‘ਚ ਮਿਲਿਆ

ਵਿਆਜ਼ ਦਰਾਂ ਵਿੱਚ ਕਟੌਤੀ ਦੀ ਸੰਭਾਵਨਾ ਘੱਟ
ਅਕਤੂਬਰ ‘ਚ ਮਹਿੰਗਾਈ ਦਰ ਵਧਣ ਦੀ ਵਜ੍ਹਾ ਨਾਲ ਹੀ ਰਿਜ਼ਰਵ ਬੈਂਕ ਨੇ ਹਾਲ ਹੀ ਵਿੱਚ ਆਪਣੀ ਮੁਦਰਾ ਨੀਤੀ ਦੀ ਸਮੀਖਿਆ ਵਿੱਚ ਰੇਪੋ ਰੇਟ ‘ਚ ਕਟੌਤੀ ਨਹੀਂ ਕੀਤੀ ਸੀ। ਰੇਪੋ ਰੇਟ ਘੱਟ ਨਾ ਹੋਣ ਦੀ ਵਜ੍ਹਾ ਨਾਲ ਹੀ ਵਿਆਜ਼ ਦਰਾਂ ਵਿੱਚ ਕਟੌਤੀ ਨਹੀਂ ਹੋ ਸਕੀ ਸੀ। ਰਿਜ਼ਰਵ ਬੈਂਕ ਨੇ ਰੇਪੋ ਰੇਟ ਨਾ ਘਟਾਉਣ ਦੇ ਪਿੱਛੇ ਵਜ੍ਹਾ ਮਹਿੰਗਾਈ ਨੂੰ ਹੀ ਦੱਸਿਆ ਸੀ। ਆਰਬੀਆਈ ਦਾ ਅਨੁਮਾਨ ਸੀ ਕਿ ਮਹਿੰਗਾਈ ਆਉਣ ਵਾਲੇ ਮਹੀਨਿਆਂ ਦੇ ਦੌਰਾਨ ਵਧੇਗੀ ਅਤੇ ਮਹਿੰਗਾਈ ਵਧਣ ਦੀ ਵਜ੍ਹਾ ਨਾਲ ਵਿਆਜ ਦਰਾਂ ‘ਚ ਕਟੌਤੀ ਸੰਭਵ ਨਹੀਂ ਹੋਵੇਗੀ।

ਹੁਣ DALJIT CHEEMA ਦਾ ਪਰਿਵਾਰਵਾਦ ‘ਤੇ ਵੱਡਾ ਬਿਆਨ, ਟਕਸਾਲੀਆਂ ਦੀਆਂ ਵੀ ਖੋਲ੍ਹ ‘ਤੀਆਂ ਪੋਲਾਂ

ਆਰਬੀਆਈ ਨੇ ਅਨੁਮਾਨ ਲਗਾਇਆ ਸੀ ਕਿ ਮੌਜੂਦਾ ਵਿੱਤੀ ਸਾਲ ਦੀ ਦੂਜੀ ਛਿਮਾਹੀ ਦੇ ਦੌਰਾਨ ਮਹਿੰਗਾਈ ਦਰ ਵਧਕੇ 4 . 7 – 5 . 1 ਫੀਸਦੀ ਦੀ ਰੇਂਜ ‘ਚ ਰਹੇਗੀ। ਜ਼ਿਕਰਯੋਗ ਹੈ ਕਿ ਅਕਤੂਬਰ ‘ਚ ਮਹਿੰਗਾਈ ਦਰ 16 ਮਹੀਨਿਆਂ ਦੇ ਉੱਚ ਪੱਧਰ 4.62 ਫੀਸਦੀ ‘ਤੇ ਪਹੁੰਚ ਗਈ ਸੀ। ਉਥੇ ਹੀ ਨਵੰਬਰ ਅਜਿਹਾ ਮਹੀਨਾ ਰਿਹਾ ਹੈ ਜਦੋਂ ਲਗਾਤਾਰ ਚੌਥੇ ਮਹੀਨੇ ਮਹਿੰਗਾਈ ਵਧੀ ਹੋਵੇ। ਅਜਿਹੇ ‘ਚ ਆਰਬੀਆਈ ਦਾ ਜੋ ਮਹਿੰਗਾਈ ਵਧਣ ਦਾ ਅਨੁਮਾਨ ਸੀ ਉਹ ਠੀਕ ਹੁੰਦਾ ਹੋਇਆ ਦਿਖ ਰਿਹਾ ਹੈ। ਇਸ ਵਜ੍ਹਾ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਰਵਰੀ ‘ਚ ਹੋਣ ਵਾਲੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਦੀ ਸਮੀਖਿਆ ਵਿੱਚ ਵੀ ਰੇਪੋ ਰੇਟ ‘ਚ ਕਟੌਤੀ ਦੀ ਗੁਜਾਇਸ਼ ਬੇਹੱਦ ਘੱਟ ਰਹਿ ਸਕਦੀ ਹੈ। ਇਸ ਤੋਂ ਸਾਫ਼ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਦੇ ਦੌਰਾਨ ਹੁਣ ਬੈਂਕਾਂ ਦੀ ਵਿਆਜ਼ ਦਰਾਂ ‘ਚ ਕਟੌਤੀ ਮੁਸ਼ਕਿਲ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button