Breaking NewsD5 specialNewsPoliticsPress ReleasePunjabTop News

ਮੋਗਾ ਸਬ ਰਜਿਸਟਰਾਰ ਤੇ ਤਹਿਸੀਲਦਾਰ ਸਰਕਾਰੀ ਖ਼ਜ਼ਾਨੇ ਨੂੰ ਲੱਗਾ ਰਹੇ ਹਨ ਚੂਨਾ – ਪੰਕਜ ਸੂਦ ਪੰਜਾਬ ਪਰਧਾਨ ਸੀ.ਆਰ.ਓ.

ਮੋਗਾ ਜ਼ਿਲ੍ਹਾ ਦੇ ਤਹਿਸੀਲਦਾਰਾਂ ਅਤੇ ਮੰਤਰੀ ਵਿਚਾਲੇ ਬਣੀ ਤਣਾਅਪੂਰਨ ਸਥਿਤੀ ਵਿਚ ਇੱਕ ਨਵਾਂ ਮੋੜ ਆ ਗਿਆ

ਮੋਗਾ: ਮੋਗਾ ਜ਼ਿਲ੍ਹਾ ਦੇ ਤਹਿਸੀਲਦਾਰਾਂ ਦੀ ਮੰਤਰੀ ਬ੍ਰਮਸ਼ੰਕਰ ਜਿੰਪਾ ਦੇ ਖਿਲਾਫ ਬਗਾਵਤ ਤੋਂ ਬਾਅਦ ਚੰਡੀਗੜ੍ਹ ਵਿਚ ਸਬੂਤਾਂ ਦੇ ਨਾਲ ਚੰਡੀਗੜ੍ਹ ਵਿਖੇ ਸੀ. ਆਰ. ਓ ਪੰਜਾਬ ਪੰਜਾਬ ਪ੍ਰਧਾਨ ਪੰਕਜ ਸੂਦ ਵੱਲੋ ਇਕ ਪੱਤਰਕਾਰ ਵਾਰਤਾ ਰੱਖੀ ਗਈ। ਇਸ ਮੌਕੇ ਪੰਕਜ ਸੂਦ ਨੇ ਮੋਗਾ ਦੇ ਤਹਿਸੀਲਦਾਰ ਪਰਵੀਨ ਕੁਮਾਰ ਸਿੰਗਲਾ ਤੇ ਦੋਸ਼ ਲਾਏ ਕਿ ਉਹ ਸਟੈਂਪ ਡਿਊਟੀ ਦੀ ਚੋਰੀ ਕਰਕੇ ਅੱਤੇ ਸਰਕਾਰੀ ਰੇਟ ਤੋ ਘੱਟ ਪੈਸੇ ਦੀ ਰਜਿਸਟਰੀ ਕਰਵਾ ਕੇ ਸਰਕਾਰ ਨੂੰ ਲੱਖਾਂ ਕਰੋੜਾਂ ਦਾ ਚੂਨਾ ਲਗਾ ਰਹੇ ਹਨ।

ਜਥੇਦਾਰ ਨੇ PM ਮੋਦੀ ਨੂੰ ਜੋੜੇ ਹੱਥ, ਸੁਖਬੀਰ ਬਾਦਲ ਤੋਂ ਬਾਅਦ ਕੇਂਦਰ ਨੂੰ ਕੀਤੀ ਅਪੀਲ | D5 Channel Punjabi

ਮਿਤੀ 6 ਅਪ੍ਰੈਲ ਨੂੰ ਪੰਕਜ ਸੂਦ ਨੇ ਇਕ ਮੈਮੋਰੈਂਡਮ ਰਾਹੀਂ ਵੀ ਤਹਿਸੀਲਦਾਰ ਨੂੰ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ ਲਈ ਆਗਾਹ ਕੀਤਾ ਸੀ ਪਰ ਉਨ੍ਹਾਂ ਨੇ ਸਾਡੇ ਸੰਗਠਨ ਵੱਲੋ ਦਿੱਤੇ ਮੈਮੋਰੈਂਡਮ ਨੂੰ ਕੋਈ ਤਵੱਜੋ ਨਹੀਂ ਦਿੱਤੀ ਅੱਤੇ ਆਪਣੇ ਸਮਾਜ ਤੇ ਸਰਕਾਰ ਵਿਰੋਧੀ ਕੰਮ ਨੂੰ ਚਾਲੂ ਰੱਖਦਿਆ ਹੋਏ ਮੋਗਾ ਫਿਰੋਜ਼ਪੁਰ ਰਾਸ਼ਟਰੀਆ ਰਾਜਮਾਰਗ ਤੇ ਇਕ ਪ੍ਰੋਪਰਟੀ ਜਿਸਦਾ ਖਸਰਾ ਨੰਬਰ 2467 ਅੱਤੇ 2471 ਹੈ ਅਤੇ ਉਨ੍ਹਾਂ ਦਾ ਸਰਕਾਰੀ ਰੇਟ ਤਕਰੀਬਨ ਪੰਜ ਲੱਖ ਸਤਰ ਹਜ਼ਾਰ ਤੋਂ ਛੇ ਲੱਖ ਪੈਂਤੀ ਹਜ਼ਾਰ ਪਰ ਮਰਲਾ ਹੈ ,ਦੀ ਰਜਿਸਟਰੀ ਇਸ ਪਰਵੀਨ ਕੁਮਾਰ ਸਿੰਗਲਾ ਨੇ ਇਕ ਲੱਖ ਪੰਜਾਹ ਹਜ਼ਾਰ ਵਿਚ ਕੀਤੀ ਹੈ,ਅਤੇ ਇਸ ਰਜਿਸਟਰੀ ਵਿਚ ਵਿਦੇਸ਼ੀ ਪੈਸਾ ਇਸਤੇਮਾਲ ਹੋਇਆ ਹੈ ਅਤੇ ਜੇ ਕਰ ਕੋਈ ਵਿਦੇਸ਼ੀ ਰਜਿਸਟਰੀ ਕਰਵਾਉਂਦਾ ਹੈ ਤੇ ਸਰਕਾਰ ਨੂੰ ਇੱਕੀ ਪ੍ਰਤੀਸ਼ਤ TDS ਦੇਣਾ ਹੁੰਦਾ ਹੈ, ਜੋ ਕਿ ਇਸ ਸੌਦੇ ਵਿਚ ਨਹੀਂ ਦਿੱਤਾ ਗਿਆ ਜਿਹੜਾ ਕਿ 60 ਲੱਖ ਦੇ ਕਰੀਬ ਬਣਦਾ ਸੀ, ਘੱਟ ਰੇਟ ਪਾਉਣ ਕਰਕੇ ਸਰਕਾਰ ਨੂੰ ਲੱਖਾਂ ਦਾ ਚੂਨਾ ਲਾ ਕੇ ਆਪਣੀਆਂ ਜੇਬਾਂ ਭਰੀਆਂ ਜਾ ਰਹੀਆਂ ਹਨ।

ਅਹੁਦਾ ਸੰਭਾਲਦੇ ਹੀ Warring ਦਾ ਧਮਾਕਾ Bains ਫਸਿਆ ਕਸੂਤਾ, Navjot Sidhu ਨੇ ਕਰਤਾ ਨਵਾਂ ਐਲਾਨ

ਇਸ ਤੋ ਇਲਾਵਾ ਇਹ ਦਫ਼ਤਰੀ ਮਾਫੀਆ ਰਾਜ ਬਹੁਤ ਸਮੇਂ ਤੋ ਚਲ ਰਿਹਾ ਹੈ ਅਸੀਂ ਮਾਣਯੋਗ ਪ੍ਰੈਸ ਰਾਹੀਂ ਪ੍ਰਸ਼ਾਸਨ ਨੂੰ ਆਗਾਹ ਕਰਦੇ ਹਾ,ਕਿ ਰਜਿਸਟਰੀ ਸਕੈਮ ਵਿਚ ਸ਼ਾਮਿਲ ਕਿਸੇ ਵੀ ਸ਼ਖਸ ਨੂੰ ਬਖਸ਼ਿਆ ਨਹੀਂ ਜਾਵੇਗਾ, ਸਾਡੇ ਐਨਜੀਓ ਨੇ ਮੁੱਖ ਮੰਤਰੀ ਪੰਜਾਬ, ਈ . ਡੀ, ਇਨਕਮ ਟੈਕਸ, ਵਿਜੀਲੈਂਸ, ਡੀਜੀਪੀ ਪੰਜਾਬ, ਡੀਸੀ ਮੋਗਾ, ਐਸਐਸਪੀ ਮੋਗਾ, ਐਸ.ਡੀ. ਐਮ.ਮੋਗਾ ਨੂੰ ਮੇਲ ਭੇਜ ਕੇ ਇਸ ਅਫ਼ਸਰ ਦਾ ਪਰਦਾਫਾਸ਼ ਕਰ ਦਿੱਤਾ ਹੈ,ਅੱਤੇ ਬੇਨਤੀ ਕਰਦੇ ਹਾਂ ਕਿ ਦੋਸ਼ੀ ਅਫ਼ਸਰ ਤੇ ਪਰਚਾ ਜਲਦ ਤੋ ਜਲਦ ਦਰਜ ਹੋ ਜਾਵੇ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button