ਮੋਗਾ ਦੇ ਕਾਂਗਰਸੀ ਵਿਧਾਇਕ ‘ਤੇ ਲੱਗੇ ਕਬਜ਼ਾ ਕਰਨ ਦੇ ਦੋਸ਼
ਮੋਗਾ ਦੇ ਕਸਬਾ ਧਰਮਕੋਟ ‘ਚ ਜਮੀਨੀ ਵਿਵਾਦ ਨੂੰ ਲੈ ਕੇ ਕਬਜ਼ੇ ਦਾ ਮਾਮਲਾ ਸਾਹਮਣੇ ਆਇਆ ਹੈ |ਜਾਣਕਾਰੀ ਦਿੰਦੇ ਹੋਏ ਜਮੀਨ ਦੇ ਮਾਲਕ ਜਸਬੀਰ ਸਿੰਘ ਨੇ ਦੱਸਿਆ ਕਿ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਵੱਲੋਂ ਉਨ੍ਹਾਂ ਦੀ ਜ਼ਮੀਨ ‘ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |ਉਨ੍ਹਾਂ ਕਾਂਗਰਸੀ ਵਿਧਾਇਕ ‘ਤੇ ਪੈਸੈ ਮੰਗਣ ਦੇ ਇਲਜ਼ਾਮ ਵੀ ਲਗਾਏ ਹਨ |
ਇਹ ਵੀ ਦੇਖੋ… ਕਾਂਗਰਸੀ MLA ਦੀ ਅਕਲ, ਮਹਿਲਾ MP ਨੂੰ ਕਹੀ ਗੰਦੀ ਗੱਲ, ਅੱਗੋਂ ਕਹਿੰਦੀ ਆਜੋ ਜਿਨ੍ਹੇ ਵੀ ਆਉਣਾ…
ਉੱਥੇ ਹੀ ਜਦੋਂ ਇਸ ਮਾਮਲੇ ‘ਚ ਵਿਧਾਇਕ ਸੁਖਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ‘ਤੇ ਗੱਲ ਰਹੇ ਇਲਜ਼ਾਮਾਂ ਨੂੰ ਨਕਾਰਿਆ ਅਤੇ ਕਿਹਾ ਕਿ 5 ਮਰਲੇ ਜਮੀਨ ਉਨ੍ਹਾਂ ਦੀ ਹੈ |ਜਿਸਦੇ ਕਾਗਜਾਤ ਵੀ ਉਨ੍ਹਾਂ ਦੇ ਕੋਲ ਹਨ |
ਜਸਬੀਰ ਸਿੰਘ ਦੇ ਬੁਲਾਉਣ ‘ਤੇ ਪੁਲਿਸ ਨੇ ਕਬਜਾ ਕਰਨ ਪਹੁੰਚੇ ਗੁੰਡਿਆਂ ‘ਤੇ ਕਾਰਵਾਈ ਤਾਂ ਕੀਤੀ ਪਰ ਮਾਮਲੇ ‘ਚ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ |
Published by : Lovepreet kaur
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.