ਮੋਗਾ ‘ਚ ਹੋਈ ਦੋ ਲੜਕੀਆਂ ਦੀ ਹੱਤਿਆ ‘ਤੇ CM ਕੈਪਟਨ ਨੇ ਜਤਾਇਆ ਸੋਗ, DGP ਪੰਜਾਬ ਨੂੰ ਦਿੱਤੇ ਜਾਂਚ ਦੇ ਆਦੇਸ਼
ਮੋਗਾ : ਪੰਜਾਬ ਦੇ ਮੋਗਾ ਸਥਿਤ ਪਿੰਡ ਮਾਣੂੰਕੇ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਅਲਟੋ ਸਵਾਰ ਇੱਕ ਨੌਜਵਾਨ 2 ਲੜਕੀਆਂ ਨੂੰ ਗੋਲੀ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ। ਇਨ੍ਹਾਂ ਵਿਚੋਂ ਇੱਕ ਦੀ ਮੌਕੇ ‘ਤੇ ਮੌਤ ਹੋ ਗਈ, ਜਦੋਂ ਕਿ ਦੂਜੀ ਨੂੰ ਗੰਭੀਰ ਹਾਲਤ ‘ਚ ਫਰੀਦਕੋਟ ਮੈਡੀਕਲ ਕਾਲਜ ਲਿਜਾਇਆ ਗਿਆ।
ਲੋਕ ਸਭਾ ‘ਚ ਫੇਰ ਗਰਜਿਆ ਭਗਵੰਤ ਮਾਨ, ਚੁੱਕ ਲਿਆ ਨਵਾਂ ਮੁੱਦਾ!ਸੋਚਾਂ ‘ਚ ਮੋਦੀ ਸਰਕਾਰ !ਸਾਂਸਦ ਵੀ ਰਹਿ ਗਏ ਹੱਕੇ-ਬੱਕੇ!
ਜਿਸਨੇ ਵੀ ਦੇਰ ਰਾਤ ਦਮ ਤੋੜ ਦਿੱਤਾ। ਦੱਸ ਦਈਏ ਕਿ ਮ੍ਰਿਤਕ ਲੜਕੀਆਂ ਦੋਵੇਂ ਸਕੀਆਂ ਭੈਣਾਂ ਸਨ। ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ‘ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਸੋਗ ਵਿਅਕਤ ਕਰ ਅਤੇ DGP ਪੰਜਾਬ ਪੁਲਿਸ ਨੂੰ ਟੈਗ ਕਰਦੇ ਹੋਏ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ‘ਚ ਦੋਸ਼ੀਆਂ ਦੇ ਨਾਲ ਸਖਤੀ ਨਾਲ ਨਿਬੜਿਆ ਜਾਵੇਗਾ।
Horrific incident of killing of two young girls in Moga. Have directed the @DGPPunjabPolice to ensure speedy investigation into the unfortunate incident and to bring the culprits to justice. Such offenders will be sternly dealt with.
— Capt.Amarinder Singh (@capt_amarinder) March 19, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.