NewsBreaking NewsD5 specialEntertainment

ਮੈਂਡੀ ਤੱਖਰ ਨੂੰ ਬਦਨਾਮ ਕਰਨ ਵਾਲਿਆਂ ਨੂੰ ਬੱਬੂ ਮਾਨ ਦਾ ਕਰਾਰਾ ਜਵਾਬ

ਪਟਿਆਲਾ : ਪੰਜਾਬੀ ਅਦਾਕਰ ਮੈਂਡੀ ਤੱਖਰ ਦਾ ਇੱਕ ਵੀਡੀਓ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਜਿਸ ਤੋਂ ਬਾਅਦ ਮੈਂਡੀ ਤੱਖਰ ਨੇ ਸ਼ਰਾਰਤੀ ਅਨਸਰਾਂ ਵਲੋਂ ਕੀਤੀ ਗਈ ਇਸ ਹਰਕਤ ’ਤੇ ਸ਼ਿਕਾਇਤ ਦਰਜ ਕਰਵਾਈ ਹੈ। ਉਥੇ ਪੰਜਾਬੀ ਸੰਗੀਤ ਅਤੇ ਫ਼ਿਲਮ ਜਗਤ ਤੋਂ ਵੀ ਮੈਂਡੀ ਤੱਖਰ ਨੂੰ ਵੱਡੀ ਸੁਪੋਰਟ ਮਿਲੀ ਹੈ। ਉਥੇ ਹੀ ਬੀਤੇ ਦਿਨੀਂ ਖੰਟ ਵਾਲੇ ਮਾਨ ਯਾਨੀ ਕਿ ਬੱਬੂ ਮਾਨ ਨੇ ਵੀ ਮੈਂਡੀ ਤੱਖਰ ਦੀ ਸੁਪੋਰਟ ਕਰਦਿਆਂ ਇਕ ਸਟੋਰੀ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ।’

🔴 LIVE 🔴ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਿਆਂ ‘ਚ ਬਣ ਰਹੇ ਨੇ ਥਾਣੇ | ਕਿਉਂ ਰਾਗੀ ਸਿੰਘ ਚਲਾਉਣ ਰਿਕਸ਼ਾ?

ਜਿਸ ’ਚ ਬੱਬੂ ਮਾਨ ਲਿਖਦੇ ਹਨ, ‘ਮੈਂਡੀ ਤੱਖਰ ਬਹੁਤ ਚੰਗੀ ਆਰਟਿਸਟ ਹੈ, ਪਿਛਲੇ ਦਿਨੀਂ ਕਿਸੇ ਨੇ ਫੇਕ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਸਾਡੇ ਨਾਲ ‘ਏਕਮ’ ਫ਼ਿਲਮ ’ਚ ਕੰਮ ਕੀਤਾ, ਬੜੀ ਫ਼ਕੀਰ ਬਿਰਤੀ ਦੀ ਕਲਾਕਾਰ ਹੈ। ਆਓ ਇਨ੍ਹਾਂ ਚੀਜ਼ਾਂ ਤੋਂ ਕਿਨਾਰਾ ਕਰੀਏ, ਅੱਛੇ ਸਮਾਜ ਦੀ ਸਿਰਜਣਾ ਕਰੀਏ। ਸਮਾਜਿਕ ਮੀਡੀਆ ਨੂੰ ਚੰਗੇ ਕੰਮ ਲਈ ਵਰਤੀਏ ਤੇ ਬਹੁਤਾ ਵਕਤ ਕਿਤਾਬਾਂ ਪੜ੍ਹਨ ’ਚ ਗੁਜ਼ਾਰੀਏ। ਆਓ ਹੱਕ ਸੱਚ ਦੀ ਗੱਲ ਕਰੀਏ। ਬੇਈਮਾਨ।’

Capture

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button