Breaking NewsD5 specialNewsPress ReleasePunjabTop News

ਮੇਰਾ ਰੰਗ ਜ਼ਰੂਰ ਕਾਲ਼ਾ ਹੈ, ਪਰ ਨੀਅਤ ਬੜੀ ਸਾਫ਼ ਹੈ: Arvind Kejriwal

ਚੰਡੀਗੜ੍ਹ/ਸ੍ਰੀ ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ Charanjit Singh Channi ਵੱਲੋਂ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ Arvind Kejriwal ਨੂੰ ਕਾਲ਼ਾ ਅੰਗਰੇਜ਼ ਕਹੇ ਜਾਣ ‘ਤੇ Kejriwal ਨੇ ਕਿਹਾ, ” ਪੰਜਾਬ ਦੀਆਂ ਮਾਵਾਂ ਨੂੰ ਆਪਣਾ ਕਾਲ਼ਾ ਪੁੱਤਰ Kejriwal ਅਤੇ ਭੈਣਾਂ ਨੂੰ ਕਾਲ਼ਾ ਭਰਾ ਪਸੰਦ ਹੈ।” ਵੀਰਵਾਰ ਨੂੰ ਚੌਥੀ ਗਰੰਟੀ ਦੇਣ ਲਈ ਪਠਾਨਕੋਟ ਜਾ ਰਹੇ Arvind Kerjriwal ਸ੍ਰੀ ਅੰਮ੍ਰਿਤਸਰ ਦੇ ਏਅਰਪੋਰਟ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ Arvind Kejriwal ਨੇ ਦਾਅਵਾ ਕੀਤਾ, ”ਇਸ ਵਾਰ ਪੰਜਾਬ ਵਿੱਚ ਸਾਡੀ (ਆਪ)  ਸਰਕਾਰ ਬਣੇਗੀ ਅਤੇ ਇਹ ਕਾਲ਼ਾ ਬੰਦਾ (Kejriwal) ਆਪਣੇ ਸਾਰੇ ਵਾਅਦੇ ਪੂਰੇ ਕਰੇਗਾ। ਮੈਂ ਝੂਠੇ ਐਲਾਨ ਨਹੀਂ ਕਰਦਾ, ਕਿਉਂਕਿ ਮੇਰੀ ਨੀਅਤ ਕਾਲੀ ਨਹੀਂ ਅਤੇ ਮੇਰੀ ਨੀਅਤ ਸਾਫ਼ ਹੈ।

http://Ram Rahim ਨੇ ਪੱਟੇ ਲੀਡਰ! ਡੇਰੇ ‘ਚ ਲੱਗੇ ਗੇੜੇ ਮਾਰਨ, Jathedar ਨੇ ਦਿੱਤੀ ਚਿਤਾਵਨੀ || D5 Channel Punjabi

ਸਭ ਨੂੰ ਪਤਾ ਹੈ ਕਿਸ ਦੀ ਨੀਅਤ ਕਾਲ਼ੀ ਹੈ।” Kejriwal ਨੇ ਆਪਣੇ ਜਵਾਬ ‘ਚ ਕਿਹਾ ਕਿ ਜਦੋਂ ਤੋਂ ਉਨਾਂ Kejriwal ਨੇ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਹੈ, ਉਦੋਂ ਤੋਂ ਹੀ ਮੁੱਖ ਮੰਤਰੀ Channi ਉਨਾਂ ਨੂੰ ਗਾਲ਼ਾਂ ਕੱਢ ਰਹੇ ਹਨ। ਸਸਤੇ ਕੱਪੜੇ ਪਾਉਣ ਵਾਲਾ ਅਤੇ ਕਾਲ਼ੇ ਰੰਗ ਦਾ ਬੰਦਾ ਕਹਿ ਰਹੇ ਹਨ। ‘ਆਪ’ ਸੁਪਰੀਮੋਂ ਨੇ ਕਿਹਾ, ”ਮੇਰਾ ਰੰਗ ਕਾਲ਼ਾ ਹੈ। ਪਿੰਡ ਪਿੰਡ ਧੁੱਭ ‘ਚ ਘੁੰਮ ਕੇ ਮੇਰਾ ਰੰਗ ਕਾਲ਼ਾ ਹੋ ਗਿਆ ਹੈ। ਮੈਂ ਚੰਨੀ ਸਾਬ ਦੀ ਤਰਾਂ ਹੈਲੀਕਾਪਟਰ ਵਿੱਚ ਨਹੀਂ ਘੁੰਮਦਾ। ਆਸਮਾਨ ‘ਚ ਨਹੀਂ ਉਡਦਾ। ਪਰ ਨੀਅਤ ਕਾਲ਼ੀ ਨਹੀਂ ਹੈ।” ਇਸ ਮੌਕੇ Bhagwant Mann, Raghav Chadha, Harpal Singh Cheema, Kultar Singh Sandhwan, Jai Singh Rouri, Kunwar Vijay Pratap, Manjeet Singh Bilaspur, Kulwant Singh Pandori, Master Baldev Singh ਅਤੇ Jiwanjot Kaur ਨੇ ‘ਆਪ’ ਸੁਪਰੀਮੋਂ Kejriwal ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button