Breaking NewsD5 specialNewsPress ReleasePunjabPunjab policeTop News

ਮੁੱਖ ਹਮਲਾਵਰ ਚੜ੍ਹਤ ਸਿੰਘ ਅਤੇ ਉਸਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ: ਡੀਜੀਪੀ ਵੀ.ਕੇ. ਭਾਵਰਾ

ਹਮਲਾਵਰਾਂ ਨੂੰ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਲਈ 6 ਵਿਅਕਤੀ ਕੀਤੇ ਗ੍ਰਿਫਤਾਰ; ਦੋ ਕਾਰਾਂ, ਆਰਪੀਜੀ ਸਲੀਵ ਵੀ ਕੀਤੀ ਬਰਾਮਦ

ਪੰਜਾਬ ਪੁਲਿਸ ਨੇ ਆਰਪੀਜੀ ਹਮਲੇ ਦੀ ਗੁੱਥੀ ਸੁਲਝਾਈ, ਕੈਨੇਡਾ ਅਧਾਰਤ ਗੈਂਗਸਟਰ ਲਖਬੀਰ ਲੰਡਾ ਸੀ ਮਾਸਟਰਮਾਈਂਡ

ਚੰਡੀਗੜ੍ਹ: ਪੰਜਾਬ ਪੁਲਿਸ ਨੇ ਅੱਜ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਹਮਲੇ ਦੇ ਮਾਮਲੇ ਨੂੰ ਸੁਲਝਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਜਿਸ ਵਿੱਚ ਕੈਨੇਡਾ ਅਧਾਰਤ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਮਾਸਟਰਮਾਈਂਡ ਵਜੋਂ ਸਾਹਮਣੇ ਆਇਆ ਹੈ, ਜਿਸ ਨੇ ਸੋਮਵਾਰ ਸ਼ਾਮ ਨੂੰ ਮੋਹਾਲੀ ‘ਚ ਪੰਜਾਬ ਪੁਲਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਅੱਤਵਾਦੀ ਹਮਲਾ ਕਰਵਾਉਣ ਲਈ ਆਰਪੀਜੀ, ਏਕੇ-47 ਅਤੇ ਲੌਜਿਸਟਿਕ ਸਹਾਇਤਾ ਲਈ ਅਪਰਾਧੀਆਂ ਦਾ ਸਥਾਨਕ ਨੈੱਟਵਰਕ ਪ੍ਰਦਾਨ ਕੀਤਾ ਸੀ।

CM Mann Warns Gun Culture : CM Mann ਦਾ ਐਕਸ਼ਨ ਭੜਕਾਊ, ਗਾਇਕਾਂ ‘ਤੇ ਕਾਰਵਾਈ, ਪੰਜਾਬ ਛੱਡ ਭੱਜਣਗੇ ਹੁਣ ਤਸਕਰ

ਲੰਡਾ (33), ਜੋ ਕਿ ਤਰਨਤਾਰਨ ਦਾ ਵਸਨੀਕ ਹੈ ਅਤੇ 2017 ਵਿੱਚ ਕੈਨੇਡਾ ਭੱਜ ਗਿਆ ਸੀ, ਪਾਕਿਸਤਾਨ ਅਧਾਰਤ ਲੋੜੀਂਦੇ ਗੈਂਗਸਟਰ ਹਰਵਿੰਦਰ ਸਿੰਘ ਉਰਫ਼ ਰਿੰਦਾ ਦਾ ਨਜ਼ਦੀਕੀ ਸਾਥੀ ਹੈ। ਦੱਸਣਯੋਗ ਹੈ ਕਿ ਰਿੰਦਾ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਵਿੱਚ ਸ਼ਾਮਲ ਹੋ ਗਿਆ ਸੀ। ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਵੀ.ਕੇ. ਭਾਵਰਾ ਨੇ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਨੇ ਹਮਲੇ ਦੀ ਯੋਜਨਾ ਬਣਾਉਣ ਅਤੇ ਹਮਲਾਵਰਾਂ ਨੂੰ ਸਥਾਨਕ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਵਾਲੇ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

Chandigarh ਦੀ ਕੁੜੀ ਦੀ ਸਕੂਟਰੀ ਚੋਂ ਮਿਲਿਆ ਨਾਂ ਦੱਸਣ ਯੋਗ ਸਮਾਨ! ਪੁਲਿਸ ਵੀ ਹੋਈ ਬੇਸ਼ਰਮ | D5 Channel Punjabi

ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਨਿਸ਼ਾਨ ਸਿੰਘ ਵਾਸੀ ਪਿੰਡ ਕੁੱਲਾ, ਭਿੱਖੀਵਿੰਡ, ਤਰਨਤਾਰਨ; ਐਸਏਐਸ ਨਗਰ ਦੇ ਸੈਕਟਰ 85 ਸਥਿਤ ਵੇਵ ਅਸਟੇਟ ਦੇ ਰਹਿਣ ਵਾਲੇ ਜਗਦੀਪ ਸਿੰਘ ਕੰਗ; ਅੰਮ੍ਰਿਤਸਰ ਦੇ ਗੁਮਟਾਲਾ ਦੇ ਕੰਵਰਜੀਤ ਸਿੰਘ ਉਰਫ ਕੰਵਰ ਬਾਠ (40); ਬਲਜਿੰਦਰ ਸਿੰਘ ਉਰਫ਼ ਰੈਂਬੋ (41) ਵਾਸੀ ਪੱਟੀ, ਤਰਨਤਾਰਨ; ਬਲਜੀਤ ਕੌਰ ਉਰਫ ਸੁੱਖੀ (50) ਵਾਸੀ ਕੋਟ ਖਾਲਸਾ, ਅੰਮ੍ਰਿਤਸਰ ਅਤੇ ਅਨੰਤ ਦੀਪ ਸਿੰਘ ਉਰਫ ਸੋਨੂੰ (32) ਵਾਸੀ ਗੁਰੂ ਨਾਨਕ ਕਲੋਨੀ, ਅੰਮ੍ਰਿਤਸਰ ਵਜੋਂ ਹੋਈ ਹੈ।

Bandi Singh Rehai Morcha : Sukhbir Badal ਦਾ ਫੜਿਆ ਗਿਆ ਝੂਠ? ਫਸ ਗਿਆ ਕਸੂਤਾ, ਬਾਦਲਾਂ ਲਈ ਮੁਸੀਬਤ!

ਉਹਨਾਂ ਅੱਗੇ ਦੱਸਿਆ ਕਿ ਇਨ੍ਹਾਂ ਕੋਲੋਂ ਦੋ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ ਜਿਹਨਾਂ ਵਿੱਚ ਐਸ.ਯੂ.ਵੀ ਟੋਆਇਟਾ ਫਾਰਚੂਨਰ ਅਤੇ ਹੈਚਬੈਕ ਮਾਰੂਤੀ ਸਵਿਫਟ ਸ਼ਾਮਲ ਹੈ। ਪੁਲਿਸ ਨੇ ਹਾਲ ਹੀ ਵਿੱਚ ਆਰਪੀਜੀ ਦੀ ਸਲੀਵ ਵੀ ਬਰਾਮਦ ਕੀਤੀ ਸੀ। ਜ਼ਿਕਰਯੋਗ ਹੈ ਕਿ ਨਿਸ਼ਾਨ ਨੂੰ ਫਰੀਦਕੋਟ ਪੁਲਿਸ ਨੇ 11 ਮਈ, 2022 ਨੂੰ ਆਰਮਜ਼ ਐਕਟ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਉਹ 16 ਮਈ, 2022 ਤੱਕ ਪੁਲਿਸ ਰਿਮਾਂਡ ‘ਤੇ ਹੈ। ਡੀਜੀਪੀ, ਜਿਹਨਾਂ ਨਾਲ ਏਡੀਜੀਪੀ ਅੰਦਰੂਨੀ ਸੁਰੱਖਿਆ ਆਰ.ਐਨ. ਢੋਕੇ ਅਤੇ ਮੁਹਾਲੀ ਦੇ ਐਸਐਸਪੀ ਵਿਵੇਕ ਸ਼ੀਲ ਸੋਨੀ ਵੀ ਸਨ, ਨੇ ਦੱਸਿਆ ਕਿ ਲੰਡਾ ਨੇ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਆਰਪੀਜੀ ਹਮਲਾ ਕਰਨ ਲਈ ਨਿਸ਼ਾਨ ਅਤੇ ਉਸ ਦੇ ਇੱਕ ਹੋਰ ਸਾਥੀ ਜਿਸ ਦੀ ਪਛਾਣ ਚੜਤ ਸਿੰਘ ਵਾਸੀ ਖੇਮਕਰਨ ਵਜੋਂ ਹੋਈ ਹੈ, ਦੀ ਮਦਦ ਲਈ ਅਤੇ ਸਥਾਨਕ ਨਿਵਾਸੀ ਹੋਣ ਦੇ ਨਾਤੇ ਜਗਦੀਪ ਨੇ ਸੋਮਵਾਰ ਸਵੇਰੇ ਇੰਟੈਲੀਜੈਂਸ ਦਫਤਰ ਦੀ ਰੇਕੀ ਕਰਨ ਵਿੱਚ ਚੜਤ ਸਿੰਘ ਦੀ ਮਦਦ ਕੀਤੀ ਸੀ।

CM Mann Warns Gun Culture : ਵੱਡੇ-ਵੱਡੇ Singer ਹੋਣਗੇ ਬੈਨ? ਮਾਨ ਨੇ ਸੁਣਾਇਆ ਵੱਡਾ ਫੈਸਲਾ| D5 Channel Punjabi

ਉਹਨਾਂ ਅੱਗੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ, ਚੜਤ ਅਤੇ ਉਸ ਦੇ ਦੋ ਸਹਿਯੋਗੀਆਂ, ਜਿਨ੍ਹਾਂ ਦੀ ਅਜੇ ਪਛਾਣ ਨਹੀਂ ਹੋ ਸਕੀ, ਨੇ ਲਗਭਗ ਸ਼ਾਮ 7.42 ਵਜੇ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਆਰਪੀਜੀ ਹਮਲਾ ਕੀਤਾ ਸੀ। ਡੀਜੀਪੀ ਭਾਵਰਾ ਨੇ ਦੱਸਿਆ ਕਿ ਪਹਿਲਾਂ ਚੜਤ ਸਿੰਘ ਨੇ ਦੋ ਹਮਲਾਵਰਾਂ ਨੂੰ ਛੁਪਣਗਾਹਾਂ ਮੁਹੱਈਆ ਕਰਵਾਈਆਂ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਨਿਸ਼ਾਨ ਦੇ ਹਵਾਲੇ ਕਰ ਦਿੱਤਾ ਸੀ, ਜਿਸ ਨੇ 27 ਅਪ੍ਰੈਲ, 2022 ਤੋਂ 7 ਮਈ, 2022 ਤੱਕ ਅੰਮ੍ਰਿਤਸਰ ਵਿੱਚ ਕੰਵਰਜੀਤ ਬਾਠ ਅਤੇ ਬਲਜੀਤ ਕੌਰ ਦੀ ਰਿਹਾਇਸ਼ ‘ਤੇ ਉਨ੍ਹਾਂ ਦੇ ਛੁਪਣ ਦਾ ਪ੍ਰਬੰਧ ਕੀਤਾ ਸੀ।

BIG News : ਕਰਲੋ ਘਿਓ ਨੂੰ ਭਾਂਡਾ, ਲਓ Captain ਨਾਲ ਹੀ ਵੱਜੀ ਲੱਖਾਂ ਦੀ ਠੱਗੀ | D5 Channel Punjabi

ਉਹਨਾਂ ਅੱਗੇ ਦੱਸਿਆ ਕਿ ਨਿਸ਼ਾਨ ਨੇ ਲੰਡਾ ਦੇ ਨਿਰਦੇਸ਼ਾਂ ‘ਤੇ ਕੁੱਲਾ-ਪੱਟੀ ਰੋਡ ‘ਤੇ ਨਿਰਧਾਰਤ ਸਥਾਨ ਤੋਂ ਆਰਪੀਜੀ ਵੀ ਪ੍ਰਾਪਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਬਲਜਿੰਦਰ ਰੈਂਬੋ, ਜੋ ਕਿ ਐਨ.ਡੀ.ਪੀ.ਐਸ. ਕੇਸਾਂ ਵਿੱਚ ਫੜਿਆ ਗਿਆ ਸੀ ਅਤੇ ਨਸ਼ੇ ਦਾ ਆਦੀ ਹੈ, ਨੇ ਨਿਸ਼ਾਨ ਦੇ ਨਿਰਦੇਸ਼ਾਂ ‘ਤੇ ਚੜਤ ਅਤੇ ਉਸਦੇ ਦੋ ਸਾਥੀਆਂ ਨੂੰ ਏ.ਕੇ.-47 ਦੀ ਖੇਪ ਪਹੁੰਚਾਈ ਸੀ। ਉਹਨਾਂ ਅੱਗੇ ਦੱਸਿਆ ਕਿ ਅਨੰਤ ਦੀਪ, ਜੋ ਕਿ ਨਿਸ਼ਾਨ ਦਾ ਜੀਜਾ ਹੈ, ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਸੀ।

DSGMC News : High Court ਦਾ ਬਾਦਲਾਂ ਨੂੰ ਵੱਡਾ ਝਟਕਾ! ਹੁਣ ਫਸਣਗੇ ਕਸੂਤੇ, ਜਾਊ ਪ੍ਰਧਾਨਗੀ? | D5 Channel Punjabi

ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਚੜਤ ਸਿੰਘ, ਜੋ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਤੇ ਇਸ ਸਮੇਂ ਪੈਰੋਲ ‘ਤੇ ਹੈ, ਅਤੇ ਉਸ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਜਲਦ ਹੀ ਤਿੰਨਾਂ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਬਿਹਾਰ ਦੇ ਜ਼ਿਲ੍ਹਾ ਉੜੀਆ ਦੇ ਰਹਿਣ ਵਾਲੇ ਮੁਹੰਮਦ ਨਸੀਮ ਆਲਮ ਅਤੇ ਮੁਹੰਮਦ ਸ਼ਰਾਫ ਰਾਜ ਨੂੰ ਨੋਇਡਾ ਤੋਂ ਪੁੱਛਗਿੱਛ ਲਈ ਲਿਆਂਦਾ ਹੈ ਕਿਉਂਕਿ ਉਹ ਦੋਵੇਂ ਅਣਪਛਾਤੇ ਹਮਲਾਵਰਾਂ ਦੇ ਸੰਪਰਕ ਵਿੱਚ ਪਾਏ ਗਏ ਹਨ।

CM Bhagwant Mann ਨੇ ਜਿੱਤਿਆ ਲੋਕਾਂ ਦਾ ਦਿਲ! ਜੋ ਮੰਗ ਸੀ ਕਰਤੀ ਪੂਰੀ! | D5 Channel Punjabi

ਦੱਸਣਯੋਗ ਹੈ ਕਿ ਐਫਆਈਆਰ ਨੰਬਰ 236 ਮਿਤੀ 09.05.2022 ਨੂੰ ਆਈਪੀਸੀ ਦੀ ਧਾਰਾ 307 ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਅਤੇ ਵਿਸਫੋਟਕ ਪਦਾਰਥ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਐਸ.ਏ.ਐਸ.ਨਗਰ ਦੇ ਥਾਣਾ ਸੋਹਾਣਾ ਵਿਖੇ ਪਹਿਲਾਂ ਹੀ ਮਾਮਲਾ ਦਰਜ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button