ਮੁੱਖ ਮੰਤਰੀ ਵੱਲੋਂ ਕਾਮਰੇਡ Harkishan Singh Surjit ਦੇ ਪਿੰਡ ਬੁੰਡਾਲਾ ਵਿਖੇ ਨਰਸਿੰਗ ਕਾਲਜ ਬਣਾਉਣ ਦਾ ਐਲਾਨ
25 ਕਿਲੋਮੀਟਰ ਲੰਬੀ ਬੜਾ ਪਿੰਡ ਤੋਂ ਜੰਡਿਆਲਾ ਸੜਕ ਦਾ ਨਾਂ ਕਾਮਰੇਡ Harkishan Singh Surjit ਮਾਰਗ ਰੱਖਿਆ

ਬੁੰਡਾਲਾ (ਜਲੰਧਰ): ਪੰਜਾਬ ਦੇ ਮੁੱਖ ਮੰਤਰੀ Charanjit Singh Channi ਨੇ ਸ਼ੁੱਕਰਵਾਰ ਨੂੰ ਮਹਾਨ ਕਮਿਊਨਿਸਟ ਆਗੂ ਕਾਮਰੇਡ Harkishan Singh Surjit ਦੇ ਜੱਦੀ ਪਿੰਡ ਬੁੰਡਾਲਾ ਵਿਖੇ ਨਰਸਿੰਗ ਕਾਲਜ ਬਣਾਉਣ ਦਾ ਐਲਾਨ ਕੀਤਾ। ਉੱਘੇ ਕਮਿਊਨਿਸਟ ਆਗੂ Harkishan Singh Surjit ਅਤੇ ਉਨ੍ਹਾਂ ਦੀ ਪਤਨੀ Pritam Kaur ਨੂੰ ਪਿੰਡ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਮੁੱਖ ਮੰਤਰੀ Charanjit Singh Channi ਨੇ ਪਿੰਡ ਦੀ ਪੰਚਾਇਤ ਨੂੰ ਪੰਜ ਏਕੜ ਜ਼ਮੀਨ ਦਾ ਪ੍ਰਬੰਧ ਕਰਨ ਦਾ ਕਹਿੰਦਿਆਂ ਐਲਾਨ ਕੀਤਾ ਕਿ ਅਗਲੇ ਦਸ ਦਿਨਾਂ ਅੰਦਰ ਨਰਸਿੰਗ ਕਾਲਜ ਦੀ ਸਥਾਪਨਾ ਸਬੰਧੀ ਲੋੜੀਂਦੀਆਂ ਰਸਮਾਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ।
Aam Aadmi Party ਨੇ ਖੁਸ਼ ਕੀਤੇ ਪੰਜਾਬੀ, ਲਿਆ ਫੈਸਲਾ, ਲੋਕਾਂ ਦਾ ਵੱਡਾ ਇਕੱਠ | LIVE | D5 Channel Punjabi
ਮੁੱਖ ਮੰਤਰੀ ਵੱਲੋਂ ਬੜਾ ਪਿੰਡ ਤੋਂ ਜੰਡਿਆਲਾ ਨੂੰ ਜਾਂਦੀ 25 ਕਿਲੋਮੀਟਰ ਲੰਬੀ ਸੜਕ ਦਾ ਨਾਮ ਕਾਮਰੇਡ Harkishan Singh Surjit ਮਾਰਗ ਰੱਖਿਆ ਗਿਆ, ਜਿਸਦੇ ਮਜ਼ਬੂਤੀਕਰਨ ਉੱਤੇ 6 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਤੋਂ ਪਹਿਲਾਂ ਮੁੱਖ ਮੰਤਰੀ Channi ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੁੰਡਾਲਾ ਦਾ ਨਾਮ ਵੀ ਦੇਸ਼ ਦੀ ਸਿਰਕੱਢ ਸਿਆਸੀ ਸ਼ਖਸੀਅਤ ਕਾਮਰੇਡ Harkishan Singh Surjit ਦੇ ਨਾਂ ’ਤੇ ਰੱਖਿਆ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਇਹ ਪ੍ਰਾਜੈਕਟ ਅਤੇ ਐਲਾਨ ਦੇਸ਼ ਦੇ ਜਮਹੂਰੀ ਢਾਂਚੇ ਦੀ ਰਾਖੀ ਅਤੇ ਮਜ਼ਬੂਤੀ ਵਿੱਚ ਵਡਮੁੱਲਾ ਯੋਗਦਾਨ ਅਤੇ ਅਹਿਮ ਭੂਮਿਕਾ ਨਿਭਾਉਣ ਵਾਲੇ ਉੱਘੇ ਕਾਮਰੇਡ Surjit ਦੇ ਕਾਰਜਾਂ ਅੱਗੇ ਬਹੁਤ ਛੋਟੇ ਹਨ ਪਰ ਪੰਜਾਬ ਸਰਕਾਰ ਇਸ ਖੇਤਰ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।
Sukhbir Badal ਹੋ ਗਿਆ ਤੱਤਾ, ਗਰਮਾ ਗਿਆ ਮਾਹੌਲ, Sidhu ਨੂੰ ਦਿੱਤੀ ਵੱਡੀ ਚੁਣੌਤੀ | LIVE | D5 Channel Punjabi
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਵੱਖ-ਵੱਖ ਵਿਕਾਸ ਕਾਰਜਾਂ ‘ਤੇ 1.75 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਅਤੇ ਹੋਰ ਕਈ ਪ੍ਰਾਜੈਕਟਾਂ ਲਈ ਫੰਡ ਵੀ ਜਾਰੀ ਕੀਤੇ ਜਾਣਗੇ। ਕਾਮਰੇਡ Harkishan Singh Surjit ਦੇ ਬੇਮਿਸਾਲ ਯੋਗਦਾਨ ਬਾਰੇ ਬੋਲਦਿਆਂ ਮੁੱਖ ਮੰਤਰੀ Channi ਨੇ ਕਿਹਾ ਕਿ ਸਾਬਕਾ ਆਗੂ ਆਪਣੇ ਜੀਵਨ ਦੌਰਾਨ ਕੌਮ ਦੇ ਵਡੇਰੇ ਹਿੱਤਾਂ ਦੀ ਰਾਖੀ ਲਈ ਹਮੇਸ਼ਾ ਵੰਡੀਆਂ ਪਾਉਣ ਵਾਲੀਆਂ ਅਤੇ ਫਾਸੀਵਾਦੀ ਤਾਕਤਾਂ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ ਵਿਰੁੱਧ ਡੱਟੇ ਰਹੇ। ਉਨ੍ਹਾਂ ਇਹ ਵੀ ਯਾਦ ਕੀਤਾ ਕਿ ਕਾਮਰੇਡ Harkishan Singh Surjit ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਬਣਾਉਣ ਤੋਂ ਇਲਾਵਾ ਸੀ.ਪੀ.ਆਈ. ਅਤੇ ਸੀ.ਪੀ.ਆਈ.(ਐਮ) ਵਿਚਾਲੇ ਕੜੀ ਵਜੋਂ ਅਹਿਮ ਭੂਮਿਕਾ ਨਿਭਾਈ।
Drug Case : Bikram Majithia ਦਾ ਬਚਣਾ ਮੁਸ਼ਕਲ! ਮਿਲੇ ਪੱਕੇ ਸਬੂਤ! ਵਿਰੋਧ ਕਰਨ ਵਾਲਿਆਂ ਨੂੰ ਠੋਕਵਾਂ ਜਵਾਬ
ਮੁੱਖ ਮੰਤਰੀ Channi ਨੇ ਕਿਹਾ ਕਿ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੇ ਆਜ਼ਾਦੀ ਸੰਗਰਾਮ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ। ਪੰਜਾਬ ਨੂੰ ਮਿੱਟੀ ਦੇ ਇਸ ਪੁੱਤਰ ‘ਤੇ ਹਮੇਸ਼ਾ ਮਾਣ ਰਹੇਗਾ, ਜੋ ਵਿਧਾਇਕ ਅਤੇ ਰਾਜ ਸਭਾ ਮੈਂਬਰ ਵੀ ਰਹਿ ਚੁੱਕਾ ਹੈ।ਉਨਾਂ ਇਹ ਵੀ ਦੱਸਿਆ ਕਿ ਕਾਮਰੇਡ Surjit ਨੇ ਆਪਣਾ ਸਾਰਾ ਸਿਆਸੀ ਜੀਵਨ ਸਮਾਜ ਦੇ ਦੱਬੇ-ਕੁਚਲੇ ਅਤੇ ਕਮਜ਼ੋਰ ਵਰਗ ਦੀ ਭਲਾਈ ਦੇ ਲੇਖੇ ਲਾਇਆ, ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਦੌਰਾਨ ਸੀਪੀਆਈ ਦੇ ਸੂਬਾਈ ਸਕੱਤਰ ਸੁਖਵਿੰਦਰ ਸਿੰਘ ਸੇਖੋਂ, ਸੂਬਾ ਕਮੇਟੀ ਮੈਂਬਰ ਕਾਮਰੇਡ ਗੁਰਚੇਤਨ ਸਿੰਘ ਤੇ ਹੋਰਨਾਂ ਨੇ ਮੁੱਖ ਮੰਤਰੀ Channi ਨੂੰ ਸ਼ਾਲ ਭੇਟ ਕੀਤਾ।
Ludhiana Court Blast: ਤੜਕੇ ਹੀ ਖੁੱਲ੍ਹ ਗਿਆ ਭੇਤ, ਮਿਲਆ ਸੁਰਾਗ! ਧਮਾਕੇ ਪਿੱਛੇ ਕੀਹਦਾ ਹੱਥ?| D5 Channel Punjabi
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿੱਖਿਆ ਮੰਤਰੀ ਪਰਗਟ ਸਿੰਘ, ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ, ਵਿਕਰਮਜੀਤ ਸਿੰਘ ਚੌਧਰੀ, ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਦਰਸ਼ਨ ਸਿੰਘ ਟਾਹਲੀ, ਅੰਮ੍ਰਿਤਪਾਲ ਭੌਂਸਲੇ, ਕਾਮਰੇਡ ਆਗੂ ਸੁਖਪ੍ਰੀਤ ਜੌਹਲ, ਭੂਪ ਚੰਦ ਚੰਨੋ, ਬਲਬੀਰ ਸਿੰਘ ਜਾਡਲਾ, ਪਰਸ਼ੋਤਮ ਸਿੰਘ ਬਿਲਗਾ, ਸਰਪੰਚ ਸਰਬਜੀਤ ਸਿੰਘ ਤੇ ਹੋਰ ਮੌਜੂਦ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.