Press ReleasePunjabTop News

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਗਰ ਨਿਗਮ ਮੋਗਾ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ‘ਤੇ 7.27 ਕਰੋੜ ਰੁਪਏ ਖਰਚਣ ਦਾ ਲਿਆ ਫੈਸਲਾ: ਡਾ: ਇੰਦਰਬੀਰ ਸਿੰਘ ਨਿੱਜਰ

ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਰਾਜ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਸਵੱਛ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਮੁਹੱਈਆ ਕਰਵਾਉਣਾ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਸਾਫ-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਅੱਗੇ ਵਧਾਉਂਦੇ ਹੋਏ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਨੇ ਐਲਾਨ ਕੀਤਾ ਕਿ ਨਗਰ ਨਿਗਮ ਮੋਗਾ ਦੇ ਵਿਕਾਸ ਕਾਰਜਾਂ ਲਈ 7.27 ਕਰੋੜ ਰੁਪਏ ਖਰਚਣ ਦੀ ਤਜਵੀਜ਼ ਹੈ। ਇਸ ਸਬੰਧੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਵਿਕਾਸ ਕਾਰਜਾਂ ਵਿੱਚ ਵਾਰਡ ਨੰਬਰ 40 ਅਤੇ 41 ਵਿੱਚ ਪਰਵਾਨਾ ਫਾਟਕ ਤੋਂ ਚੋਖਾ ਪੈਲੇਸ ਚੌਂਕ ਤੱਕ ਸੀਵਰੇਜ ਲਾਈਨ ਵਿਛਾਉਣ, ਨਗਰ ਨਿਗਮ ਮੋਗਾ ਵਿਖੇ ਰੇਨ ਹਾਰਵੈਸਟਿੰਗ ਰੀਚਾਰਜ ਵੈੱਲ ਦਾ ਨਿਰਮਾਣ ਸ਼ਾਮਲ ਹੈ ਅਤੇ ਵਾਰਡ ਨੰ. 43 ਵਿੱਚ ਪੁਰਾਣੀ ਘੱਲ ਕਲਾਂ ਰੋਡ ਵਿਖੇ ਸਿੱਧਾ ਬੋਰ ਲਗਾਉਣ ਦਾ ਕੰਮ ਕੀਤਾ।
ਅੰਮ੍ਰਿਤਪਾਲ ਦੀ ਨਵੀਂ ਰਣਨੀਤੀ, ਡਿਬਰੂਗੜ੍ਹ ਜੇਲ੍ਹ ਪਹੁੰਚੀ ਪਤਨੀ ਕਿਰਨਦੀਪ ਕੌਰ, ਕਲਸੀ ਦੀ ਪਤਨੀ ਵੀ ਨਾਲ |
ਇਸੇ ਤਰ੍ਹਾਂ, ਹੋਰ ਵਿਕਾਸ ਕਾਰਜਾਂ ਵਿੱਚ ਵਾਰਡ ਨੰਬਰ 15 ਵਿੱਚ ਕਬੀਰ ਨਗਰ, ਵਾਰਡ ਨੰਬਰ 24 ਵਿੱਚ ਸਾਧਾਂ ਵਾਲੀ ਬਸਤੀ ਅਤੇ ਵਾਰਡ ਨੰਬਰ 14 ਵਿੱਚ ਪ੍ਰੇਮ ਨਗਰ ਵਿੱਚ ਸਿੱਧਾ ਬੋਰ ਲਗਾਉਣਾ ਸ਼ਾਮਲ ਹੈ। ਮੱਲਣ ਸ਼ਾਹ ਸੜਕ ਦੇ ਨਾਲ ਲੱਗਦੀ ਗਲੀ ਵਿੱਚ ਸੀਵਰੇਜ ਲਾਈਨ ਵਿਛਾਉਣ ਦਾ ਪ੍ਰਬੰਧ ਕਰਨਾ ਅਤੇ ਸੀਵਰੇਜ ਲਾਈਨ ਵਿਛਾਉਣਾ ਸ਼ਾਮਲ ਹੈ। ਮੋਗਾ ਸ਼ਹਿਰ ਦੇ ਵੱਖ-ਵੱਖ ਡਿਸਪੋਜ਼ਲਾਂ, ਮੋਟਰਾਂ ਅਤੇ ਸੀਵਰ ਪੰਪਾਂ ‘ਤੇ ਲਗਾਈ ਗਈ ਮਸ਼ੀਨਰੀ ਦੀ ਮੁਰੰਮਤ ਦੀ ਯੋਜਨਾ ਵੀ ਇਹਨਾਂ ਵਿਕਾਸ ਕਾਰਜ਼ਾਂ ਵਿੱਚ ਸ਼ਾਮਲ ਹੈ।
ਹਰਜਿੰਦਰ ਧਾਮੀ ਨੇ ਦੱਸੀ ਪ੍ਰਕਾਸ਼ ਬਾਦਲ ਦੀ ਇੱਛਾ, ‘ਤਾਂ ਹੀ BJP ਨਾਲ ਕੀਤਾ ਸੀ ਗੱਠਜੋੜ’ | D5 Channel Punjabi
ਡਾ.ਨਿੱਜਰ ਨੇ ਅੱਗੇ ਕਿਹਾ ਕਿ ਇਸ ਪ੍ਰੋਜੈਕਟ ਅਧੀਨ ਮੋਗਾ ਵਿੱਚ ਡੰਪ ਸਾਈਟ ‘ਤੇ ਪਾਈਜ਼ੋ ਮੀਟਰ ਲਗਾਉਣਾ, ਸੀਵਰ ਲਾਈਨ ਦਾ ਪ੍ਰਬੰਧ ਅਤੇ ਵਿਛਾਉਣਾ, ਮੈਨਹੋਲ ਚੈਂਬਰਾਂ ਅਤੇ ਮੋਗਾ ਸ਼ਹਿਰ ਦੇ ਜ਼ੋਨ ਸੀ ਅਤੇ ਡੀ ਵਿੱਚ ਸੜਕਾਂ ਦੀਆਂ ਗਲੀਆਂ ਦੀ ਮੁਰੰਮਤ ਸ਼ਾਮਲ ਹਨ। ਇਸ ਤੋਂ ਇਲਾਵਾ, ਵਾਰਡ ਨੰਬਰ 23 ਵਿੱਚ ਅਕਾਲਸਰ ਗੁਰਦੁਆਰਾ ਸ਼ਮਸ਼ਾਨਘਾਟ, ਵਾਰਡ ਨੰਬਰ 27 ਵਿੱਚ ਪ੍ਰੀਤ ਨਗਰ ਸ਼ਮਸ਼ਾਨਘਾਟ, ਵਾਰਡ ਨੰਬਰ 33 ਵਿੱਚ ਮੁਹੱਲਾ ਸੰਧੂਆਂ ਅਤੇ ਮਹਿਮੇਵਾਲਾ ਪਿੰਡ ਸ਼ਮਸ਼ਾਨਘਾਟ ਵਿਖੇ ਫੇਲ੍ਹ ਹੋਏ ਬੋਰਾਂ ਦੇ ਵਿਰੁੱਧ ਰਿਵਰਸ ਰਿਗ ਵਿਧੀ ਜਾਂ ਕਿਸੇ ਹੋਰ ਨਵੀਨਤਮ ਤਕਨੀਕ ਨਾਲ ਡੂੰਘੇ ਬੋਰ (300X200 ਐਮ.ਐਮ) ਟਿਊਬਵੈੱਲ ਲਗਾਏ ਜਾਣਗੇ।
Badal ਪਿੰਡ ਤੋਂ ‘Amit Shah’ ਦਾ ਵੱਡਾ ਐਲਾਨ! Parkash Badal ਪ੍ਰਤੀ ਦਿਖਾ ਗਏ ਹਮਦਰਦੀ! | D5 Channel Punjabi
ਉਨ੍ਹਾਂ ਇਹ ਵੀ ਕਿਹਾ ਕਿ ਨਗਰ ਨਿਗਮ ਮੋਗਾ ਵਿਖੇ ਇਸੇ ਤਰ੍ਹਾਂ ਹੋਰ ਵੀ ਕਈ ਵਿਕਾਸ ਕਾਰਜ ਕਰਵਾਉਣ ਦੀ ਯੋਜਨਾ ਹੈ। ਵਿਕਾਸ ਕਾਰਜਾਂ ਨਾਲ ਨਗਰ ਨਿਗਮ ਮੋਗਾ ਵਿੱਚ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਵਿੱਚ ਸੁਧਾਰ ਦੀ ਉਮੀਦ ਕੀਤੀ ਜਾਂਦੀ ਹੈ, ਜਿਸ ਨਾਲ ਵਸਨੀਕਾਂ ਨੂੰ ਬਿਹਤਰ ਸਹੂਲਤਾਂ ਅਤੇ ਰਹਿਣ ਯੋਗ ਵਾਤਾਵਰਣ ਮੁਹੱਈਆ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button