ਮੁੱਖ ਮੰਤਰੀ ਚੰਨੀ ਵਲੋਂ ਹਾਦਸਾਗ੍ਰਸਤ ਹੋਏ ਫ਼ੌਜੀ ਹੈਲੀਕਾਪਟਰ ਦੀ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ

ਕੰਨੂਰ/ਪਟਿਆਲਾ : ਤਾਮਿਲਨਾਡੂ ਦੇ ਕੰਨੂਰ ‘ਚ ਹਾਦਸਾਗ੍ਰਸਤ ਹੋਏ ਫ਼ੌਜੀ ਹੈਲੀਕਾਪਟਰ ਦੀ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਸੰਬੰਧੀ ਉਨ੍ਹਾਂ ਨੇ ਸਾਰਿਆਂ ਦੀ ਜਲਦੀ ਸਿਹਤਯਾਬੀ ਅਤੇ ਤੰਦਰੁਸਤੀ ਲਈ ਅਰਦਾਸ ਕੀਤੀ ਹੈ। ਦੱਸ ਦਈਏ ਕਿਹੈਲੀਕਾਪਟਰ ਐੱਮ.ਆਈ-17ਵੀ5 ’ਚ ਚੀਫ਼ ਆਫ਼ ਡਿਫ਼ੈਸ ਸਟਾਫ਼ (ਸੀ. ਡੀ. ਐੱਸ.) ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਸਮੇਤ 14 ਲੋਕ ਸਵਾਰ ਸਨ। 11 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਹ ਸਾਰੀਆਂ ਲਾਸ਼ਾਂ ਇਸ ਸਮੇਂ ਮਿਲਟਰੀ ਹਸਪਤਾਲ ਵੇਲਿੰਗਟਨ ’ਚ ਹਨ।
Kisan Bill 2020 : ਕੇਂਦਰ ਨਾਲ ਚਲਦੀ ਮੀਟਿੰਗ ਚੋਂ ਆਈ ਵੱਡੀ ਖ਼ਬਰ! ਜਥੇਬੰਦੀਆਂ ਦਾ ਧਮਾਕਾ || D5 Channel Punjabi
ਸੂਤਰਾਂ ਮੁਤਾਬਕ ਜੋ ਲਾਸ਼ਾਂ ਮਿਲੀਆਂ ਹਨ, ਉਹ 80 ਫ਼ੀਸਦੀ ਤੱਕ ਝੁਲਸੀਆਂ ਹੋਈਆਂ ਹਨ। ਅਜਿਹੇ ਵਿਚ ਉਨ੍ਹਾਂ ਦੀ ਪਹਿਚਾਣ ਨਹੀਂ ਹੋ ਸਕੀ ਹੈ। ਹਾਦਸੇ ਤੋਂ ਤੁਰੰਤ ਬਾਅਦ ਹੈਲੀਕਾਪਟਰ ਅੱਗ ਦੀਆਂ ਲਪਟਾਂ ਨਾਲ ਘਿਰ ਗਿਆ। ਤਸਵੀਰਾਂ ਨੂੰ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਹੋਵੇਗਾ। ਫ਼ੌਜ ਦਾ ਹੈਲੀਕਾਪਟਰ ਜਿਸ ਥਾਂ ’ਤੇ ਹਾਦਸੇ ਦਾ ਸ਼ਿਕਾਰ ਹੋਇਆ ਹੈ, ਉਹ ਕਾਫੀ ਜੰਗਲ ਵਾਲਾ ਹੈ। ਉੱਥੇ ਹੀ ਜਿਨ੍ਹਾਂ ਲੋਕਾਂ ਨੂੰ ਬਚਾਇਆ ਗਿਆ ਹੈ, ਉਨ੍ਹਾਂ ਨੂੰ ਨੇੜੇ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
Deeply saddened and concerned over the incident of military helicopter crash carrying Chief of Defence Staff . , his wife & other officers on board near Coonoor, Tamil Nadu. Praying for the speedy recovery and well-being of all.
— Charanjit S Channi (@CHARANJITCHANNI) December 8, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.