Breaking NewsD5 specialNewsPress ReleasePunjab

“ਮੁਲਾਜ਼ਮਾਂ ਦਾ ਵਫ਼ਦ ਪੇਂਡ ਵਿਕਾਸ ਤੇ ਪਸੂ ਪਾਲਣ ਮੰਤਰੀ ਨੂੰ ਮਿਲਿਆ”

ਨਾਭਾ : ਪਸ਼ੂ ਪਾਲਣ ਮੁਲਾਜ਼ਮ ਯੂਨੀਅਨ ਪੰਜਾਬ ਦੀ ਮੀਟਿੰਗ ਅੱਜ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਪੇਂਡੂ ਵਿਕਾਸ ਤੇ ਪਸ਼ੂ ਪਾਲਣ ਨਾਲ ਚੰਡੀਗੜ੍ਹ ਵਿਖੇ ਹੋਈ। ਜਿਸ ‘ਚ ਮਾਣਯੋਗ ਮੰਤਰੀ ਨਾਲ ਸਬੰਧਿਤ ਅਧਿਕਾਰੀ ਸ਼ਾਮਲ ਹੋਏ। ਮੀਟਿੰਗ ‘ਚ ਕੱਚੇ ਕਾਮੇ ਪੱਕੇ ਕਰਨ, ਮਾਣਯੋਗ ਕੋਰਟਾਂ ਦੇ ਫੈਸਲੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨ। ਕੱਚੇ ਕਾਮਿਆਂ ਦੀ ਸੀਨੀਅਰਤਾ ਸੂਚੀ ਬਣਾ ਕੇ ਪੰਜਾਬ ਸਰਕਾਰ ਨੂੰ ਭੇਜਣ ਅਤੇ ਸਮੁੱਚੇ ਕੱਚੇ ਤੇ ਪੱਕੇ ਕਾਮਿਆਂ ਨੂੰ ਵਰਦੀਆਂ ਅਤੇ ਸੇਫਟੀ ਕਿੱਟਾਂ ਮੁਹੱਈਆ ਕਰਵਾਈਆਂ ਜਾਚ।

BIG NEWS ਵਿੱਕੀ ਮਿੱਡੂ ਖੇੜਾ ਮਾਮਲੇ ‘ਚ ਨਵਾਂ ਮੋੜ, Vinay Deora ਦਾ ਵੱਡਾ ਖੁਲਾਸਾ D5 Channel Punjabi

ਫਾਰਮ ਕੁੱਲੇ ਮਾਜਰਾ ਵਿਖੇ ਸਹਾਇਕ ਨਿਰਦੇਸ਼ਕ ਦੀ ਨਿਯੁਕਤੀ ਕਰਨ ਅਤੇ ਕੁੱਲੇ ਮਾਜਰੇ ਦੇ ਮੁਲਾਜ਼ਮਾਂ ਦੀਆਂ ਚਾਰ ਮਹੀਨੇ ਤੋਂ ਰੁਕੀਆਂ ਤਨਖਾਹਾਂ ਜਾਰੀ ਕਰਾਉਣ। ਪਸ਼ੂ ਪਾਲਣ ਵਿਭਾਗ ਦਾ ਕੰਮ ਜੋਖ਼ਮ ਭਰਿਆ ਹੋਣ ਕਾਰਨ ਹਰੇਕ ਮੁਲਾਜ਼ਮ ਦਾ ਸਰਕਾਰ ਆਪਣੇ ਪੱਧਰ ਤੇ ਘੱਟੋਂ ਘੱਟ ਦਸ ਲੱਖ ਦਾ ਬੀਮਾ ਕਰਵਾਉਣ। ਦਰਜਾਚਾਰ ਕਾਮਿਆਂ ਦੀ ਪ੍ਰਮੋਸਨ ਚੈਨਲ ਚਾਲੂ ਕਰਨ,ਕੱਚੇ ਮੁਲਾਜਮਾਂ ਦੀ ਤਨਖਾਹ ਚ ਵਾਧਾ ਕਰਨ ਤੇ ਤਨਖਾਹ ਹਰ ਮਹੀਨੇ 7 ਤਰੀਕ ਤਕ ਦੇਣ ਅਤੇ ਮੰਗ ਪੱਤਰ ਵਿਚ ਦਰਜ ਹੋਰ ਮੰਗਾਂ ਤੇ ਬੜੇ ਸੁਖਾਵੇਂ ਮਾਹੌਲ ਵਿੱਚ ਵਿਚਾਰ ਚਰਚਾ ਹੋਈ।

ਲੱਖਾ ਸਿਧਾਣਾ ਦਾ ਵੱਡਾ ਬਿਆਨ ! ਵਿੱਕੀ ਮਿੱਡੂ ਖੇੜਾ ਮਾਮਲੇ ‘ਚ ਨਵੇਂ ਖੁਲਾਸੇ ! D5 Channel Punjabi

ਜਿਸ ਤੇ ਮਾਣਯੋਗ ਪਸ਼ੂ ਪਾਲਣ ਮੰਤਰੀ ਜੀ ਨੇ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਤੇ ਹਮਦਰਦੀ ਨਾਲ ਗੌਰ ਕਰਦੇ ਹੋਏ ਪੂਰੀਆਂ ਕਰਨ ਦੀ ਖੇਚਲ ਕੀਤੀ ਜਾਵੇਗੀ ! ਜਥੇਬੰਦੀ ਵੱਲੋਂ ਪਸ਼ੂ ਪਾਲਣ ਮੁਲਾਜ਼ਮ ਯੂਨੀਅਨ ਦੇ ਸਲਾਹਕਾਰ ਦਰਸ਼ਨ ਬੇਲੂਮਾਜਰਾ,ਪ੍ਰਧਾਨ ਦਿਆਲ ਸਿੰਘ ਸਿੱਧੂ ,ਜਨਰਲ ਸਕੱਤਰ ਚਮਕੌਰ ਸਿੰਘ ਧਾਰੋਂਕੀ, ਗੁਰਜੀਤ ਸਿੰਘ , ਮਾਨ ਸਿੰਘ, ਸਤਨਾਮ ਸਿੰਘ ,ਨਰਿੰਦਰਪਾਲ ਸਿੰਘ ਤੇ ਰਿੰਕੂ ਸਿੰਘ ਲੁਬਾਣਾ ਹਾਜ਼ਰ ਹੋਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button