PunjabTop News

ਮੁਅੱਤਲ AIG ਆਸ਼ੀਸ਼ ਕਪੂਰ ਦਾ ਵੀਡੀਓ ਵਾਇਰਲ, ਵੀਡੀਓ ‘ਚ ਮਹਿਲਾ ਨੂੰ ਥੱਪੜ ਮਾਰਦੇ ਨਜ਼ਰ ਆ ਰਹੇ ਆਸ਼ੀਸ਼ ਕਪੂਰ

ਚੰਡੀਗੜ੍ਹ : ਮੁਅੱਤਲ AIG ਆਸ਼ੀਸ਼ ਕਪੂਰ ਦਾ ਇੱਕ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਇੱਕ ਮਹਿਲਾ ਨੂੰ ਥੱਪੜ ਮਾਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸਬੂਤ ਦੇ ਤੌਰ ‘ਤੇ ਹਾਈਕੋਰਟ ‘ਚ ਪੇਸ਼ ਕੀਤਾ ਗਿਆ ਸੀ। ਹਾਲਾਂਕਿ ਵੀਡੀਓ ਸਾਲ 2018 ਦਾ ਦੱਸਿਆ ਜਾ ਰਿਹਾ ਹੈ। ਆਸ਼ੀਸ਼ ਕਪੂਰ ਵੱਲੋਂ ਜ਼ੀਰਕਪੁਰ ਥਾਣੇ ‘ਚ ਮਹਿਲਾ ਨੂੰ ਮਾਰਿਆ ਗਿਆ ਸੀ ਥੱਪੜ।

ਵੀਡੀਓ ‘ਤੇ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ। ਦਰਅਸਲ ਅਸ਼ੀਸ਼ ਕਪੂਰ ਨੇ ਹਾਈ ਕੋਰਟ ਵਿੱਚ ਜ਼ਮਾਨਤ ਲਈ ਅਰਜ਼ੀ ਲਗਾਈ ਸੀ ਪਰ ਉਨ੍ਹਾਂ ਨੂੰ ਕੋਰਟ ਨੇ ਰਾਹਤ ਨਹੀਂ ਦਿੱਤੀ । ਕਪੂਰ ‘ਤੇ ਮਹਿਲਾ ਤੋਂ ਇੱਕ ਕਰੋੜ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਸਨ। 2018 ‘ਚ Vigilance ‘ਚ AIG ਦੇ ਅਹੁਦੇ ‘ਤੇ ਸਨ ਆਸ਼ੀਸ਼ ਕਪੂਰ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button