ਮਿਤਾਲੀ ਰਾਜ ਨੇ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ
ਨਵੀਂ ਦਿੱਲੀ : ਭਾਰਤੀ ਮਹਿਲਾ ਕ੍ਰਿਕੇਟ ਦੀ ਰੀੜ੍ਹ ਦੀ ਹੱਡੀ ਕਹੀ ਜਾਣ ਵਾਲੀ ਮਿਤਾਲੀ ਰਾਜ (Mithali Raj) ਨੇ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਹੈ। ਮਿਤਾਲੀ ਰਾਜ ਪਿਛਲੇ 23 ਸਾਲਾਂ ਤੋਂ ਕ੍ਰਿਕੇਟ ਖੇਡ ਰਹੀ ਸੀ, ਹੁਣ ਬੁੱਧਵਾਰ ਨੂੰ 39 ਸਾਲ ਦੀ ਉਮਰ ਵਿੱਚ ਉਸਨੇ ਅੰਤਰਰਾਸ਼ਟਰੀ ਕ੍ਰਿਕੇਟ ਦੇ ਸਾਰੇ ਫਾਰਮੈਟਾਂ ਨੂੰ ਅਲਵਿਦਾ ਕਹਿ ਦਿੱਤਾ। ਮਿਤਾਲੀ ਰਾਜ ਨੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਚੱਲੇ ਆਪਣੇ ਕ੍ਰਿਕੇਟ ਕਰੀਅਰ ਵਿੱਚ ਪੂਰੀ ਤਰ੍ਹਾਂ ਰਾਜ ਕੀਤਾ। ਉਹ ਭਾਰਤ ਵਿੱਚ ਮਹਿਲਾ ਕ੍ਰਿਕੇਟ ਦੀ ਪਛਾਣ ਹੈ, ਵਨਡੇ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰੀ ਹੈ। ਕਪਤਾਨ ਦੇ ਤੌਰ ‘ਤੇ ਸਭ ਤੋਂ ਜ਼ਿਆਦਾ ਜਿੱਤਾਂ ਵੀ ਉਨ੍ਹਾਂ ਦੇ ਨਾਂ ਹਨ। ਅਜਿਹੇ ਵਿੱਚ ਮਿਤਾਲੀ ਰਾਜ ਦਾ ਸੰਨਿਆਸ ਲੈਣਾ ਮਹਿਲਾ ਕ੍ਰਿਕੇਟ ਜਗਤ ਵਿੱਚ ਇੱਕ ਵੱਡਾ ਘਾਟਾ ਹੈ।
Moose Wala Bhog: ਮੂਸੇਵਾਲਾ ਦੇ ਪਿਤਾ ਦੀ ਸਰਕਾਰ ਨੂੰ ਚਿਤਾਵਨੀ, ਸਟੇਜ ਤੋਂ ਕਰਤਾ ਵੱਡਾ ਐਲਾਨ | D5 Channel Punjabi
ਰਿਟਾਇਰਮੈਂਟ ਲੈਂਦੇ ਹੋਏ ਭਾਵੁਕ ਹੋਈ ਮਿਤਾਲੀ ਰਾਜ
39 ਸਾਲਾ ਮਿਤਾਲੀ ਰਾਜ ਨੇ 8 ਜੂਨ ਨੂੰ ਟਵਿੱਟਰ ‘ਤੇ ਇਕ ਲੰਮਾ ਸੰਦੇਸ਼ ਜਾਰੀ ਕਰਕੇ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਮਿਤਾਲੀ ਨੇ ਆਪਣੇ ਸੰਦੇਸ਼ ਵਿੱਚ ਲਿਖਿਆ ਕਿ ਮੈਂ ਇੱਕ ਛੋਟੀ ਬੱਚੀ ਸੀ ਜਦੋਂ ਮੈਂ ਨੀਲੀ ਜਰਸੀ ਪਾ ਕੇ ਆਪਣੇ ਦੇਸ਼ ਦੀ ਨੁਮਾਇੰਦਗੀ ਕੀਤੀ ਸੀ। ਇਹ ਸਫ਼ਰ ਹਰ ਤਰ੍ਹਾਂ ਦੇ ਪਲਾਂ ਨੂੰ ਦੇਖਣ ਲਈ ਕਾਫ਼ੀ ਲੰਬਾ ਸੀ, ਪਿਛਲੇ 23 ਸਾਲ ਮੇਰੀ ਜ਼ਿੰਦਗੀ ਦੇ ਸਭ ਤੋਂ ਵਧੀਆ ਪਲਾਂ ਵਿੱਚੋਂ ਇੱਕ ਸਨ। ਹਰ ਦੂਜੇ ਸਫ਼ਰ ਦੀ ਤਰ੍ਹਾਂ ਇਹ ਸਫ਼ਰ ਵੀ ਸਮਾਪਤ ਹੋ ਰਿਹਾ ਹੈ ਅਤੇ ਅੱਜ ਮੈਂ ਅੰਤਰਰਾਸ਼ਟਰੀ ਕ੍ਰਿਕੇਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰਦੀ ਹਾਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.