ਮਿਤਾਲੀ ਨੇ ਤੋੜਿਆ ਸਚਿਨ ਦਾ ਵਰਲਡ ਰਿਕਾਰਡ, ਤੇਂਦੁਲਕਰ ਨੂੰ ਬਣਾਉਣ ‘ਚ ਲੱਗੇ ਸਨ 22 ਸਾਲ

ਨਵੀਂ ਦਿੱਲੀ : ਮਿਤਾਲੀ ਰਾਜ Mithali Raj) ਭਾਰਤੀ ਮਹਿਲਾ ਕ੍ਰਿਕੇਟ ( Women Cricket ) ਦਾ ਇਹ ਨਾਮ ਆਪਣੇ ਆਪ ਵਿੱਚ ਇੱਕ ਕਹਾਣੀ ਹੈ । ਡੈਬਿਊ ਮੈਚ ‘ਚ ਸੈਂਕੜਾ, ਸਭ ਤੋਂ ਘੱਟ ਉਮਰ ਦਾ ਸੈਂਕੜਾ, ਸਭ ਤੋਂ ਵੱਧ ਦੌੜਾਂ ਵਰਗੇ ਅਣਗਿਣਤ ਰਿਕਾਰਡ ਬਣਾਉਣ ਵਾਲੀ ਮਿਤਾਲੀ ਰਾਜ ਨੇ ਚੁੱਪਚਾਪ ਸਚਿਨ ਤੇਂਦੁਲਕਰ (Sachin Tendulkar) ਦਾ ਰਿਕਾਰਡ ਤੋੜ ਦਿੱਤਾ , ਜਿਸ ਨੂੰ ਬਣਾਉਣ ‘ਚ ਉਨ੍ਹਾਂ ਨੂੰ 22 ਸਾਲ ਤੋਂ ਵੱਧ ਦਾ ਸਮਾਂ (Longest Careers) ਲੱਗਾ। ਇਹ ਵੱਖਰੀ ਗੱਲ ਹੈ ਕਿ ਆਈਪੀਐਲ ਨਿਲਾਮੀ 2022 (IPL Auction 2022) ਦੀ ਚਮਕ – ਦਮਕ ‘ਚ ਇਸ ਰਿਕਾਰਡ ਦੀ ਕਿਤੇ ਵੀ ਚਰਚਾ ਨਹੀਂ ਹੋਈ। ਜੀ ਹਾਂ ਵਨਡੇ ਕ੍ਰਿਕੇਟ ‘ਚ ਸਭ ਤੋਂ ਲੰਬੇ ਕਰੀਅਰ ਦਾ ਰਿਕਾਰਡ ਹੁਣ ਮਿਤਾਲੀ ਰਾਜ ਦੇ ਨਾਂ ਹੈ।
Deep Sidhu ਦੀ ਮੌ+ਤ ਬਾਰੇ Doctor ਨੇ ਕਹੀ ਆਹ ਗੱਲ ! Punjab ਆਵੇਗੀ Deep Sidhu ਦੀ ਮ੍ਰਿਤਕ ਦੇਹ
12 ਫਰਵਰੀ ਨੂੰ ਜਦੋਂ ਭਾਰਤ ਦੇ ਜ਼ਿਆਦਾਤਰ ਕ੍ਰਿਕੇਟ ਪ੍ਰਸ਼ੰਸਕ ਆਈਪੀਐਲ ਨਿਲਾਮੀ 2022 ਦੀਆਂ ਖ਼ਬਰਾਂ ਵਿੱਚ ਡੁੱਬੇ ਹੋਏ ਸਨ, ਮਿਤਾਲੀ ਰਾਜ ਅਜਿਹਾ ਰਿਕਾਰਡ ਬਣਾ ਰਹੀ ਸੀ, ਜੋ ਪੁਰਸ਼ ਜਾਂ ਮਹਿਲਾ ਕ੍ਰਿਕੇਟ ‘ਚ ਪਹਿਲੀ ਵਾਰ ਹੋ ਰਿਹਾ ਸੀ। ਮਿਤਾਲੀ ਰਾਜ ਜਦੋਂ 12 ਫਰਵਰੀ ਨੂੰ ਨਿਊਜ਼ੀਲੈਂਡ ਖਿਲਾਫ ਮੈਦਾਨ ਤੇ ਉਤਰੀ ਤਾਂ ਉਸ ਦਾ ਵਨਡੇ ਕਰੀਅਰ 22 ਸਾਲ 231 ਦਿਨ ਦਾ ਹੋ ਗਿਆ। ਇਸ ਨਾਲ ਉਹ ਧਰਤੀ ਤੇ ਪਹਿਲੀ ਅਜਿਹੀ ਵਿਅਕਤੀ ਬਣ ਗਈ, ਜਿਸ ਦਾ ਵਨਡੇ ਕਰੀਅਰ 22 ਸਾਲ ਅਤੇ 100 ਦਿਨਾਂ ਤੋਂ ਵੱਧ ਦਾ ਹੈ।
Deep Sidhu ਦੀ ਮੌ+ਤ ‘ਤੇ Rajewal ਦਾ ਵੱਡਾ ਬਿਆਨ! || D5 Channel Punjabi
ਇਸ ਤੋਂ ਪਹਿਲਾਂ ਪੁਰਸ਼ ਅਤੇ ਮਹਿਲਾ ਦੋਵਾਂ ਕ੍ਰਿਕੇਟ ਵਿੱਚ ਸਭ ਤੋਂ ਲੰਬੇ ਕਰੀਅਰ ਦਾ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਂ ਸੀ। ਸਚਿਨ ਦਾ ਵਨਡੇ ਕਰੀਅਰ 22 ਸਾਲ 91 ਦਿਨ ਦਾ ਹੈ ਪਰ ਮਿਤਾਲੀ ਨੇ ਹੁਣ ਸਚਿਨ ਨੂੰ ਪਿੱਛੇ ਛੱਡ ਦਿੱਤਾ ਹੈ। ਹੁਣ ਸਿਰਫ ਸਚਿਨ ਦੇ ਨਾਂ ਪੁਰਸ਼ ਕ੍ਰਿਕੇਟ ਦਾ ਸਭ ਤੋਂ ਲੰਬਾ ਰਿਕਾਰਡ ਰਹਿ ਗਿਆ ਹੈ। ਸਚਿਨ ਨੇ ਪਹਿਲਾ ਵਨਡੇ ਮੈਚ 18 ਦਸੰਬਰ 1989 ਨੂੰ ਅਤੇ ਆਖਰੀ ਵਨਡੇ ਮੈਚ 18 ਮਾਰਚ 2012 ਨੂੰ ਖੇਡਿਆ ਸੀ।
Deep Sidhu ਨੂੰ ਯਾਦ ਕਰ ਰੋ ਪਿਆ Lakha Sidhana, ਕਹਿੰਦਾ ਰਹਿ ਗਈ ਰੀਝ ਅਧੂਰੀ | D5 Channel Punjabi
ਮਿਤਾਲੀ ਰਾਜ ਨੇ ਆਪਣਾ ਪਹਿਲਾ ਵਨਡੇ ਮੈਚ 26 ਜੂਨ 1999 ਨੂੰ ਖੇਡਿਆ ਸੀ। ਇਹ ਇਕ ਅਜਿਹਾ ਅਨੋਖਾ ਮੈਚ ਸੀ, ਜਿਸ ਵਿਚ ਅੱਜ ਤੱਕ ਬਣੇ ਰਿਕਾਰਡ ਦੀ ਦੁਨੀਆ ਵਿਚ ਕੋਈ ਮੁਕਾਬਲਾ ਨਹੀਂ ਹੋ ਸਕਿਆ ਹੈ। ਹਾਲਾਂਕਿ ਹੁਣ ਇਸ ਗੱਲ ਦੀ ਸੰਭਾਵਨਾ ਹੈ ਕਿ ਮਿਤਾਲੀ ਆਪਣੇ ਵਨਡੇ ਕਰੀਅਰ ਨੂੰ 23 ਸਾਲ ਤੱਕ ਪਹੁੰਚਾ ਦੇਵੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਬਿਨਾਂ ਸ਼ੱਕ ਇਹ ਪਹਿਲੀ ਵਾਰ ਹੋਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.