ਮਾਰਕਫੈੱਡ ਨੇ ਟੀਕਾਕਰਨ ਮੁਹਿੰਮ ਚਲਾਈ; 300 ਕਰਮਚਾਰੀਆਂ ਨੂੰ ਲਗਾਇਆ ਕੋਵਿਡ ਦਾ ਟੀਕਾ
ਚੰਡੀਗੜ੍ਹ:ਕੋਵਿਡ-19 ਮਹਾਂਮਾਰੀ ਤੋਂ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮਾਰਕਫੈੱਡ ਨੇ ਅੱਜ ਆਪਣੇ ਚੰਡੀਗੜ੍ਹ ਦਫ਼ਤਰ ਵਿਖੇ 300 ਕਰਮਚਾਰੀਆਂ ਅਤੇ ਸਾਬਕਾ ਕਰਮਚਾਰੀਆਂ ਦੇ ਨਾਲ ਨਾਲ ਉਨ੍ਹਾਂ ਦੇ ਪਰਿਵਾਰਾਂ ਲਈ ਟੀਕਾਕਰਨ ਮੁਹਿੰਮ ਚਲਾਈ।ਇਸ ਮੌਕੇ ਮਾਰਕਫੈਡ ਦੇ ਐਮ.ਡੀ. ਵਰੁਣ ਰੂਜ਼ਮ ਨੇ ਦੱਸਿਆ ਕਿ ਇਸ ਸੰਸਥਾ ਲਈ ਇਸਦੇ ਕਰਮਚਾਰੀ ਸਭ ਤੋਂ ਮਹੱਤਵਪੂਰਨ ਹਨ, ਇਸ ਲਈ ਮਾਰਕਫੈਡ ਨੇ ਇਸ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।
ਹੁਣੇ-ਹੁਣੇ ਆਈ ਬਹੁਤ ਵੱਡੀ ਖਬਰ,ਜਥੇਬੰਦੀਆਂ ਦੇ ਪੁਲਿਸ ਨਾਲ ਸਿੱਧੇ ਟਾਕਰੇ,ਟੁੱਟੇ ਬੈਰੀਕੇਡ,ਚੱਲੀਆਂ ਡਾਂਗਾਂ
ਉਨ੍ਹਾਂ ਅੱਗੇ ਕਿਹਾ ਕਿ ਕੋਵਿਡ-19 ਟੀਕਾਕਰਨ ਲਈ ਬਣਾਈ ਟੀਮ ਵਿੱਚ ਸਿਵਲ ਸਰਜਨ ਮੁਹਾਲੀ ਡਾ. ਆਦਰਸ਼ ਪਾਲ ਕੌਰ, ਡਾ. ਵਿਜੈ ਭਗਤ, ਡਾ. ਐਚ.ਐਸ. ਚੀਮਾ, ਐਸ.ਐਮ.ਓ. ਅਤੇ ਜ਼ਿਲ੍ਹਾ ਹਸਪਤਾਲ ਮੋਹਾਲੀ ਤੋਂ ਡਾ. ਤਰਨਜੋਤ ਕੌਰ ਸ਼ਾਮਲ ਸਨ। ਟੀਮ ਨੇ ਕਰਮਚਾਰੀਆਂ ਨੂੰ ਸੁਰੱਖਿਆ ਸਾਵਧਾਨੀਆਂ ਵਰਤ ਕੇ ਆਪਣੇ ਆਪ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਬਾਰੇ ਵੀ ਜਾਣੂੰ ਕਰਵਾਇਆ।
ਟੀਕਾਕਰਨ ਮੁਹਿੰਮ ਦੌਰਾਨ ਮਾਰਕਫੈੱਡ ਦੇ ਸੀਐਮ (ਪੀ) ਡਾ. ਦਮਨਦੀਪ ਕੌਰ ਵੀ ਮੌਜੂਦ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.