Press ReleasePunjabTop News

ਮਾਨ ਸਰਕਾਰ ਲਾਲੜੂ ਵਿਖੇ  ਫਾਇਰ ਐਂਡ ਐਮਰਜੈਂਸੀ ਸਰਵਸਿਜ ਟਰੇਨਿੰਗ ਇੰਸਟੀਚਿਊਟ ਕਰੇਗੀ ਸਥਾਪਤ 

ਚੰਡੀਗੜ੍ਹ/ਐਸ.ਏ.ਐਸ.ਨਗਰ :  ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਸਿਜ ਟਰੇਨਿੰਗ ਇੰਸਟੀਚਿਊਟ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਇਹ ਉਤਰੀ ਭਾਰਤ ਵਿੱਚ ਆਪਣੀ ਕਿਸਮ ਦਾ ਪਹਿਲਾਂ ਇੰਸਟੀਚਿਊਟ ਹੋਵੇਗਾ। ਇਸ ਵਿੱਚ ਨੌਜਵਾਨਾਂ ਨੂੰ ਅੱਗ ਨਾਲ ਵਾਪਰਨ ਵਾਲੀਆਂ ਘਟਨਾਵਾਂ ਨਾਲ ਨਜਿੱਠਣ ਲਈ ਨਵੀਨਤਮ ਤਰੀਕਿਆਂ ਦੀ ਸਿੱਖਿਆ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇੇ ਹੋਏ ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ  ਕਿ ਇਹ ਹਾਈ ਟੈਕ ਇੰਸਟੀਚਿਊਟ ਐਸ.ਏ.ਐਸ. ਨਗਰ ਦੇ ਲਾਲੜੂ ਕਸਬੇ ਵਿੱਚ ਬਣਾਇਆ ਜਾਵੇਗਾ।

Punjab Drugs : ਨਸ਼ੇ ਦੇ ਤਸਕਰਾਂ ਦੀ ਹੁਣ ਨਹੀਂ ਖੈਰ, IGP ਨੇ ਕਰਤੇ ਸਖ਼ਤ ਹੁਕਮ, LIVE ਹੋ ਕੇ ਦਿੱਤੀ Warning

ਤਕਰੀਬਨ 20 ਏਕੜ ਰਕਬੇ ਵਿੱਚ ਬਣਨ ਵਾਲਾ ਇਹ ਇੰਸਟੀਚਿਊਟ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਹੋਵੇਗਾ ਅਤੇ ਇਹ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਸਿਜ ਵਿਭਾਗ ਦੇ ਅਧੀਨ ਹੋਵੇਗਾ। ਉਨਾਂ ਨੇ ਦੱਸਿਆ ਕਿ ਇਸ ਇੰਸਟੀਚਿਊਟ ਵਿੱਚ ਅਤਿ ਅਧੁਨਿਕ ਤਕਨੀਕਾਂ ਦੀ ਉੱਚ ਦਰਜੇ ਦੀ ਟਰੇਨਿੰਗ ਦਿੱਤੀ ਜਾਵੇਗੀ। ਇਸ ਵਿੱਚ ਅੱਗ ਬੁਝਾਉਣ, ਰੈਸਕਿਊ ਕਰਨ, ਫਾਇਰ ਐਕਟਸ, ਸਟੇਟ ਐਕਟਾਂ, ਨੈਸਨਲ ਬਿਲਡਿੰਗ ਕੋਡ, ਫਾਇਰ ਸੇਫ਼ਟੀ ਸਟੈਡਡਰਜ, ਇੰਡਸਟਰੀਅਲ ਸਟੈਡਡਰਜ, ਐਮਰਜੈਂਸੀ ਰਿਸਪੋਂਸ ਸਿਸਟਮ, ਸਪੈਸਲ ਸਰਵਿਸ ਕਾਲਜ਼, ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਆਦਿ ਦੇ ਕੋਰਸ ਕਰਵਾਏ ਜਾਣਗੇ। ਇਸ ਵਿਚ ਸੇਫ਼ਟੀ ਦੇ ਹਾਈ-ਟੈਕ ਸਮਾਨ ਨਾਲ ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ।

SGPC ਮੈਂਬਰ ਦੇ ਵੱਡੇ ਖੁਲਾਸੇ, ਦੱਸਿਆ Akali Dal ਦਾ ਸਟੈਂਡ, ਵੋਟਾਂ ਪਾਕੇ ਚੁਣਿਆ ਪ੍ਰਧਾਨ | D5 Channel Punjabi

ਸ੍ਰੀ ਨਿੱਜਰ ਅਨੁਸਾਰ ਇਹ ਟ੍ਰੇਨਿੰਗ ਇੰਟਰਨੈਸ਼ਨਲ ਪੱਧਰ ਦੇ ਟਰੇਂਡ ਇੰਸਟਰਕਟਰਾਂ ਵੱਲੋਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਟ੍ਰੇਨਿੰਗ ਵਾਸਤੇ ਪੰਜਾਬ ਫਾਇਰ ਸਰਵਸਿਜ ਵਿੱਚ ਕੰਮ ਕਰ ਰਹੇ ਯੋਗ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਸੇਵਾਵਾਂ ਵੀ ਲਈਆਂ ਜਾਣਗੀਆਂ। ਉਹਨਾਂ ਨੇ ਦੱਸਿਆ ਕਿ ਇਸ ਇੰਸਟੀਚਿਊਟ ਦੇ ਖੁੱਲਣ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇ ਮੌਕੇ ਵੀ ਪੈਦਾ ਹੋਣਗੇ। ਇਸ ਤੋਂ ਇਲਾਵਾ ਫਾਇਰ ਸਰਵਸਿਜ ਵਿਚ ਪਹਿਲਾਂ ਤੋਂ ਹੀ ਸੇਵਾ ਨਿਭਾ ਰਹੇ ਅਧਿਕਾਰੀ/ਕਰਮਚਾਰੀ ਵੀ ਇਥੋਂ ਅਡਵਾਂਸ ਕੋਰਸ ਕਰ ਸਕਣਗੇ। ਇਸ ਦੇ ਨਾਲ ਉਨਾਂ ਨੂੰ ਵਿਭਾਗੀ ਤਰੱਕੀ ਦੇ ਮੌਕੇ ਉਪਲਬਧ ਹੋਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button