InternationalBreaking NewsD5 specialNewsSportsTop News

ਮਾਨਸੀ ਜੋਸ਼ੀ ਤੇ ਮਨੀਸ਼ਾ ਨੇ ਕੈਨੇਡਾ ‘ਚ ਲਹਿਰਾਇਆ ਤਿਰੰਗਾ, ਪੈਰਾ ਬੈਡਮਿੰਟਨ ‘ਚ ਜਿੱਤਿਆ ਸੋਨ ਤਗਮਾ

ਓਟਾਵਾ : ਮਾਨਸੀ ਜੋਸ਼ੀ ਅਤੇ ਮਨੀਸ਼ਾ ਰਾਮਦਾਸ ਨੇ ਓਟਾਵਾ ‘ਚ ਕੈਨੇਡਾ ਇੰਟਰਨੈਸ਼ਨਲ ਪੈਰਾ ਬੈਡਮਿੰਟਨ ‘ਚ ਦੋ ਸੋਨ ਤਗ਼ਮਿਆਂ ਸਣੇ ਕੁੱਲ 9 ਤਗ਼ਮੇ ਜਿੱਤੇ ਹਨ। ਮੌਜੂਦਾ ਵਿਸ਼ਵ ਚੈਂਪੀਅਨ ਮਾਨਸੀ ਜੋਸ਼ੀ ਨੇ ਰਾਊਂਡ ਰੌਬਿਨ ਗੇੜ ‘ਚ ਆਪਣੇ ਸਾਰੇ ਮੈਚ ਜਿੱਤੇ। ਉਸ ਨੇ ਪਾਰੁਲ ਪਰਮਾਰ, ਫਰਾਂਸ ਦੀ ਕੋਰਾਲਿਨ ਬੈਰਗੇਰੋਨ, ਜਾਪਾਨ ਦੀ ਨੋਰਿਕੋ ਇਤੋ ਅਤੇ ਯੂਕਰੇਨ ਦੀ ਓਕਸਾਨਾ ਕੋਜਿਨਾ ਨੂੰ ਮਾਤ ਦਿੱਤੀ।

Dharamsot News : ਆਪਣੇ ਹਲਕੇ ਦੀ ਜੇਲ੍ਹ ’ਚ ਹੀ ਬੰਦ ਹੋਇਆ ਸਾਬਕਾ ਮੰਤਰੀ | D5 Channel Punjabi

ਫਾਈਨਲ ‘ਚ ਪਛੜਨ ਮਗਰੋਂ ਵਾਪਸੀ ਕਰਦਿਆਂ ਮਾਨਸੀ ਨੇ ਯੂਕਰੇਨ ਦੀ ਓਕਸਾਨਾ ਕੋਜਿਨਾ ਨੂੰ 21-18, 15-21, 22-20 ਨਾਲ ਹਰਾਇਆ। ਇਸ ਸੈਸ਼ਨ ‘ਚ ਮਾਨਸੀ ਦੀ ਇਹ ਚੌਥੀ ਖ਼ਿਤਾਬੀ ਜਿੱਤ ਹੈ। ਉਸ ਨੇ ਰੁਥਿਕ ਰਘੂਪਤੀ ਨਾਲ ਮਿਕਸਡ ਡਬਲਜ਼ ਐੱਸਐੱਲ-3, ਐੱਸਐੱਲ-5 ਵਿੱਚ ਕਾਂਸੀ ਦਾ ਤਗਮਾ ਵੀ ਜਿੱਤਿਆ।

ਮੂਸੇਵਾਲਾ ਤੋਂ ਬਾਅਦ ਬਿਸ਼ਨੋਈ ਦੀ ਫੇਰ ਆਈ ਧਮਕੀ! ਮੰਗੇ ਲੱਖਾਂ ਰੁਪਏ | D5 Channel Punjabi

ਮਨੀਸ਼ਾ ਰਾਮਦਾਸ ਨੇ ਐੱਸਯੂ-5 ਵਰਗ ‘ਚ ਸੋਨ ਤਗਮਾ ਹਾਸਲ ਕੀਤਾ। ਉਸ ਨੇ ਫਾਈਨਲ ਵਿੱਚ ਜਾਪਾਨ ਦੀ ਅਕਿਕੋ ਸੁਗਿਨੋ ਨੂੰ 27-25, 21-9 ਨਾਲ ਹਰਾਇਆ। ਪੈਰਾਲੰਪਿਕ ਸੋਨ ਤਗਮਾ ਜੇਤੂ ਪ੍ਰਮੋਦ ਭਗਤ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਉਸ ਨੂੰ ਫਾਈਨਲ ਵਿੱਚ ਡੈਨੀਅਲ ਬੈਥੈੱਲ ਨੇ 21-14, 9-21, 21-15 ਨਾਲ ਹਰਾਇਆ। ਟੋਕੀਓ ਪੈਰਾਲੰਪਿਕ 2020 ਤੋਂ ਬਾਅਦ ਭਗਤ ਦੀ ਬੈਥੈੱਲ ਹੱਥੋਂ ਇਹ ਦੂਜੀ ਹਾਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button