IndiaNewsTop News

ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਮੁੜ ਸ਼ੁਰੂ ਹੋਈ

ਜੰਮੂ : ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਤ੍ਰਿਕੁਟਾ ਪਹਾੜੀਆਂ ‘ਤੇ ਸਥਿਤ ਮਾਤਾ ਵੈਸ਼ਨੋ ਦੇਵੀ ਦੇ ਪ੍ਰਸਿੱਧ ਮੰਦਰ ਦੀ ਯਾਤਰਾ ਮੋਹਲੇਧਾਰ ਮੀਂਹ ਕਾਰਨ ਰਾਤ ਭਰ ਰੁਕਣ ਤੋਂ ਬਾਅਦ ਸ਼ਨੀਵਾਰ ਸਵੇਰੇ ਮੁੜ ਸ਼ੁਰੂ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ 1,500 ਤੋਂ ਵੱਧ ਸ਼ਰਧਾਲੂਆਂ ਨੂੰ ਯਾਤਰਾ ਦੇ ਆਧਾਰ ਕੈਂਪ ਕਟੜਾ ਸਥਿਤ ਦਰਸ਼ਨੀ ਡੋਡੀ ਤੋਂ ਸਵੇਰੇ 6.30 ਵਜੇ ਪੁਰਾਣੇ ਰੂਟ ‘ਤੇ ਯਾਤਰਾ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।

ਪੁਲਿਸ ਨੇ ਗ੍ਰਿਫ਼ਤਾਰ ਕੀਤਾ ਕਾਂਗਰਸੀ ਪ੍ਰਧਾਨ, ਵੱਡੇ ਕਾਂਗਰਸੀ ਪਹੁੰਚ ਗਏ ਥਾਣੇ | D5 Channel Punjabi

ਉਨ੍ਹਾਂ ਦੱਸਿਆ ਕਿ ਫਿਲਹਾਲ ਨਵੇਂ ਮਾਰਗ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਹਿਮਕੋਟੀ ਮਾਰਗ ਹਾਲੇ ਵੀ ਬੰਦ ਹੈ ਅਤੇ ਉੱਥੇ ਰਸਤਾ ਸਾਫ਼ ਕਰਨ ਦਾ ਕੰਮ ਚਾਲੂ ਹੈ। ਇਸ ਤੋਂ ਇਲਾਵਾ ਖ਼ਰਾਬ ਮੌਸਮ ਕਾਰਨ ਹੈਲੀਕਾਪਟਰ ਸੇਵਾਵਾਂ ਵੀ ਮੁਅੱਤਲ ਹਨ। ਤ੍ਰਿਕੁਟਾ ਪਹਾੜੀਆਂ ‘ਤੇ ਮੋਹਲੇਧਾਰ ਮੀਂਹ ਪੈਣ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਯਾਤਰਾ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤੀ ਗਈ ਸੀ।

ਮਨੀਸ਼ ਸਿਸੋਦੀਆ ਖ਼ਿਲਾਫ਼ ਨੋਟਿਸ ਜਾਰੀ, CBI ਨੇ ਕਰਤੀ ਕਾਰਵਾਈ, ਹੁਣ ਜਾਊ ਜੇਲ੍ਹ | D5 Channel Punjabi

ਸ਼ਾਮ ਕਰੀਬ 6 ਵਜੇ ਸ਼ੁਰੂ ਹੋਇਆ ਤੇਜ਼ ਮੀਂਹ ਅੱਧੀ ਰਾਤ ਤੱਕ ਜਾਰੀ ਰਿਹਾ। ਜਦੋਂ ਮੀਂਹ ਸ਼ੁਰੂ ਹੋਇਆ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਮੰਦਰ ਵਿਚ ਮੌਜੂਦ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button