ਮਾਉਂਟੇਨਰ ਉਮਾ ਸਿੰਘ ਨੇ ਸੋਨੂੰ ਸੂਦ ਨੂੰ ਆਪਣੀ ਜਿੱਤ ਕੀਤੀ ਸਮਰਪਿਤ, ‘ ਉਹ ਹੈ ਅਸਲੀ ਹੀਰੋ’

ਮੁੰਬਈ : ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਫੈਂਨਜ਼ ਦੇ ਦਿਲਾਂ ‘ਚ ਆਪਣੀ ਖਾਸ ਜਗ੍ਹਾ ਬਣਾਉਣ ਵਾਲੇ ਅਦਾਕਾਰ ਸੋਨੂੰ ਸੂਦ ਦੇ ਇੱਕ ਫੈਨ ਨੇ ਉਨ੍ਹਾਂ ਨੂੰ ਖਾਸ ਤੋਹਫਾ ਦਿੱਤਾ ਹੈ। ਆਪਣੇ ਨੇਕ ਕੰਮਾਂ ਲਈ ਲੋਕਾਂ ਤੋਂ ਪ੍ਰਸ਼ੰਸਾ ਪਾਉਣ ਵਾਲੇ ਅਦਾਕਾਰ ਨੂੰ ਹਾਲ ਹੀ ‘ਚ ਇੱਕ ਮਾਉਂਟੇਨਰ ਨੇ ਕਿਲਿਮੰਜਾਰੋ ਪਹਾੜ ‘ਤੇ ਜਿੱਤ ਪ੍ਰਾਪਤ ਕੀਤੀ ਅਤੇ ਸੋਨੂੰ ਸੂਦ ਨੂੰ ਜਿੱਤ ਸਮਰਪਿਤ ਕੀਤੀ ਹੈ। ਜਿਸ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ।
🔴LIVE :ਅੰਦੋਲਨ ਦਾ ਅਸਰ, ਭਾਜਪਾ ‘ਚ ਬਗਾਵਤ ! ‘ਆਪ’ ਨੇ ਐਲਾਨਿਆ ਮੁੱਖ ਮੰਤਰੀ ਦਾ ਚਿਹਰਾ! ਆਪਸ ‘ਚ ਉਲਝੇ ਭਾਜਪਾ ਵਰਕਰ
ਦੱਸਿਆ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਰਹਿਣ ਵਾਲੇ ਮਾਉਂਟੇਨਰ ਅਤੇ ਸਾਈਕਲ ਚਾਲਕ ਉਮਾ ਸਿੰਘ ਨੇ ਇਹ ਕਾਰਨਾਮਾ ਕਰ ਵਿਖਾਇਆ ਹੈ। ਉਨ੍ਹਾਂ ਨੇ ਤਨਜ਼ਾਨੀਆ ਵਿੱਚ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ, ਮਾਉਂਟ ਕਿਲਿਮੰਜਾਰੋ ਦੀ ਚੋਟੀ ‘ਤੇ ਚੜ੍ਹਾਈ ਕੀਤੀ ਅਤੇ ਆਪਣੀ ਇਸ ਉਪਲਬਧੀ ਨੂੰ ਸੋਨੂੰ ਸੂਦ ਨੂੰ ਸਮਰਪਿਤ ਕਰ ਦਿੱਤਾ। ਉਨ੍ਹਾਂ ਦੇ ਕੀਤੇ ਗਏ ਇਸ ਕੰਮ ਦੀ ਸੋਸ਼ਲ ਮੀਡੀਆ ‘ਤੇ ਕਾਫ਼ੀ ਸ਼ਲਾਘਾ ਹੋ ਰਹੀ ਹੈ।
Farmers Protest ਭਾਜਪਾ ਆਗੂ ਤੋਂ ਸੁਣੋ ਕਿਵੇਂ ਨਿਕਲੇਗਾ ਖੇਤੀ ਕਾਨੂੰਨਾਂ ਦਾ ਹੱਲ ? D5 Channel Punjabi
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਉਮਾ ਸਿੰਘ ਨੇ ਦੱਸਿਆ ਸੀ ਕਿ ਉਹ 15 ਅਗਸਤ ਨੂੰ ਅਫਰੀਕਾ ਮਹਾਂਦੀਪ ਦੇ ਸਭ ਤੋਂ ਉੱਚੇ ਪਹਾੜ ਮਾਉਂਟ ਕਿਲਿਮੰਜਾਰੋ ਦੀ ਚੋਟੀ ‘ਤੇ ਸਾਈਕਲ ਰਾਹੀਂ ਪੁੱਜੇ ਸਨ। ਉਥੇ ਹੀ ਉਹ ਉਸ ਸ਼ਖਸ ਨੂੰ ਸਲਾਮ ਕਰਨਾ ਚਾਹੁੰਦੇ ਸਨ ਜੋ ਪਹਿਲਾਂ ਤੋਂ ਹੀ ਉੱਚਾਈਆਂ ‘ਤੇ ਹਨ। ਉਨ੍ਹਾਂ ਨੇ ਸੋਨੂੰ ਸੂਦ ਨੂੰ ਅਸਲੀ ਸੂਪਰ ਹੀਰੋ ਦੱਸਦੇ ਹੋਏ ਆਪਣੀ ਜਿੱਤ ਨੂੰ ਉਨ੍ਹਾਂ ਨੂੰ ਸਮਰਪਿਤ ਕਰ ਦਿੱਤਾ।
Wowwwww.
Now I can say that I have been to Mt. Kilimanjaro 😄
So proud Uma 🇮🇳 https://t.co/W6qmJthbwn— sonu sood (@SonuSood) August 17, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.