Breaking NewsD5 specialEntertainmentNews

ਮਹੇਸ਼ ਮਾਂਜਰੇਕਰ ਇਸ ਖਤਰਨਾਕ ਬਿਮਾਰੀ ਦੇ ਸੀ ਸ਼ਿਕਾਰ , ਹੁਣ ਤੰਦਰੁਸਤ ਹੋ ਘਰ ਪਰਤੇ

ਮੁੰਬਈ:ਅਦਾਕਾਰ ਅਤੇ ਮਸ਼ਹੂਰ ਫਿਲਮ ਨਿਰਦੇਸ਼ਕ ਮਹੇਸ਼ ਮਾਂਜਰੇਕਰ ਇਨ੍ਹੀਂ ਦਿਨੀਂ ਚਰਚਾ ਵਿੱਚ ਹਨ। ਤੁਹਾਨੂੰ ਦੱਸ ਦੇਈਏ ਕਿ ਉਹ ਸਿਹਤ ਨੂੰ ਲੈ ਕੇ ਚਰਚਾ ਵਿੱਚ ਹਨ, ਨਾ ਕਿ ਉਹਨਾਂ ਦੀ ਕੋਈ ਫਿਲਮ। ਜੀ ਹਾਂ, ਮਹੇਸ਼ ਮਾਂਜਰੇਕਰ ਦੀ ਹਾਲ ਹੀ ਵਿੱਚ ਇੱਕ ਸਰਜਰੀ ਹੋਈ ਹੈ, ਜੋ ਕਿ ਪੂਰੀ ਤਰ੍ਹਾਂ ਸਫਲ ਰਹੀ ਹੈ। ਦਰਅਸਲ, ਮਹੇਸ਼ ਪਿਸ਼ਾਬ ਦੇ ਬਲੈਡਰ ਕੈਂਸਰ ਤੋਂ ਪੀੜਤ ਸਨ, ਜਿਸਦੇ ਬਾਅਦ ਡਾਕਟਰ ਨੇ ਉਹਨਾਂ ਸਰਜਰੀ ਕਰਾਉਣ ਲਈ ਕਿਹਾ। ਹਾਲ ਹੀ ਵਿੱਚ ਮਹੇਸ਼ ਦੀ ਸਰਜਰੀ ਹੋਈ ਹੈ ਜਿਸ ਤੋਂ ਬਾਅਦ ਮਹੇਸ਼ ਘਰ ਪਰਤ ਆਏ ਹਨ।

ਸਰਕਾਰ ਦਾ ਵੱਡਾ ਫੈਸਲਾ,ਪੰਜਾਬ ਦੇ ਇਸ ਸ਼ਹਿਰ ਦੀ ਬਦਲੇਗੀ ਨੁਹਾਰ,ਦੁਨੀਆ ਦੇ ਨਕਸ਼ੇ ‘ਤੇ ਚਮਕੇਗਾ ਨਾਮ D5 Channel Punjabi

ਖਬਰਾਂ ਦੇ ਮੁਤਾਬਕ , ਮਹੇਸ਼ ਮਾਂਜਰੇਕਰ ਦੀ 10 ਦਿਨ ਪਹਿਲਾਂ ਮੁੰਬਈ ਦੇ H .N. Reliance Foundation ਹਸਪਤਾਲ ਵਿੱਚ ਸਰਜਰੀ ਹੋਈ ਸੀ । ਹੁਣ ਉਹ ਘਰ ਵਾਪਸ ਆ ਗਏ ਹਨ , ਅਤੇ ਪੂਰੀ ਤਰ੍ਹਾਂ ਫਿਟ ਹਨ । ਉਥੇ ਹੀ ਆਪਰੇਸ਼ਨ ਸਫਲ ਹੋਣ ਤੋਂ ਬਾਅਦ ਉਹ ਘਰ ਵਾਪਸ ਆਕੇ ਕਾਫ਼ੀ ਚੰਗਾ ਮਹਿਸੂਸ ਕਰ ਰਹੇ ਹਨ’ । ਪਤਾ ਹੋਵੇ ਕਿ ਮਹੇਸ਼ ਬਾਲੀਵੂਡ ਤੋਂ ਇਲਾਵਾ ਤਮਿਲ ਅਤੇ ਮਰਾਠੀ ਫਿਲਮਾਂ ਵਿੱਚ ਵੀ ਕੰਮ ਕਰਦੇ ਹੋਏ ਨਜ਼ਰ ਆ ਚੁੱਕੇ ਹਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button