Breaking NewsD5 specialNewsPoliticsPunjab

ਮਹਿਲਾ ਵਿੰਗ ਨੂੰ ਬੂਥ ਪੱਧਰ ਤੱਕ ਸਰਗਰਮ ਕਰਾਂਗੇ – ਜੀਵਨਜੋਤ ਕੌਰ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਸ੍ਰੀਮਤੀ ਰਾਜ ਲਾਲੀ ਗਿੱਲ ਅਤੇ ਸਹਿ-ਪ੍ਰਧਾਨ ਜੀਵਨਜੋਤ ਕੌਰ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਵਿਖੇ ਬੈਠਕ ਹੋਈ। ਜਿਸ ਦੌਰਾਨ ਮਹਿਲਾ ਵਿੰਗ ਦੀਆਂ ਸਰਗਰਮੀਆਂ ਬੂਥ ਪੱਧਰ ਤੱਕ ਵਧਾਉਣ ਲਈ ਕਈ ਅਹਿਮ ਫ਼ੈਸਲੇ ਲਏ ਗਏ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਮੈਡਮ ਰਾਜ ਲਾਲੀ ਗਿੱਲ ਨੇ ਦੱਸਿਆ ਕਿ ਆਉਣ ਵਾਲੇ ਸਮੇਂ ‘ਚ ‘ਆਪ’ ਦਾ ਮਹਿਲਾ ਵਿੰਗ ਘਰ-ਘਰ ਦਾ ਦਰਵਾਜ਼ਾ ਖੜਕਾਏਗਾ ਅਤੇ ਜਿੱਥੇ ਔਰਤ ਵਰਗ ‘ਤੇ ਹੁੰਦੇ ਜਬਰ-ਜ਼ੁਲਮ ਵਿਰੁੱਧ ਮਹਿਲਾਵਾਂ ਨੂੰ ਉਨ੍ਹਾਂ ਦੇ ਹੱਕ-ਹਕੂਕਾਂ ਲਈ ਜਾਗਰੂਕ ਕਰੇਗਾ, ਉੱਥੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਖ਼ਾਸ ਕਰਕੇ ਮਹਿਲਾ ਵਰਗ ਨਾਲ ਕੀਤੀਆਂ ਗਈਆਂ ਵਾਅਦਾ ਖਿਲਾਫੀਆਂ ਵਿਰੁੱਧ ਲਾਮਬੰਦ ਕਰੇਗਾ।

ਕਸੂਤਾ ਫਸਿਆ ਕੈਪਟਨ ਦਾ ਸਲਾਹਕਾਰ ਖੂਬੀ ਰਾਮ ! High Court ਨੇ ਸੁਣਾਇਆ ਫੁਰਮਾਨ

ਉਨ੍ਹਾਂ ਕਿਹਾ ਕਿ ਘੱਟ ਗਿਣਤੀ ਅਤੇ ਦਲਿਤ ਪਰਿਵਾਰਾਂ ਨਾਲ ਸੰਬੰਧਿਤ ਵਿਦਿਆਰਥੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਤੋਂ ਵਾਂਝੇ ਰੱਖ ਕੇ ਉਨ੍ਹਾਂ ਦਾ ਭਵਿੱਖ ਤਬਾਹ ਕੀਤਾ ਜਾ ਰਿਹਾ ਹੈ। ਵਿਧਵਾਵਾਂ, ਬਜ਼ੁਰਗਾਂ ਅਤੇ ਅਪਾਹਜ 2500 ਰੁਪਏ ਮਹੀਨਾ ਪੈਨਸ਼ਨ ਨੂੰ ਤਰਸ ਰਹੇ ਹਨ। ਪੇਟ ਦੀ ਅੱਗ ਸ਼ਾਂਤ ਕਰਨ ਲਈ ਮਨਰੇਗਾ ਤਹਿਤ ਦਿਹਾੜੀ ਕਰਨ ਵਾਲੀਆਂ ਮਹਿਲਾਵਾਂ ਨੂੰ ਕਈ ਕਈ ਮਹੀਨਿਆਂ ਦੀ ਮਜ਼ਦੂਰੀ ਨਹੀਂ ਦਿੱਤੀ ਜਾ ਰਹੀ। ਗ਼ਰੀਬ ਦਲਿਤ ਬੱਚੀਆਂ ਦੀ ਸ਼ਾਦੀ ਮੌਕੇ 51 ਹਜ਼ਾਰ ਰੁਪਏ ਦੇ ਸ਼ਗਨ ਯੋਜਨਾ 3 ਸਾਲਾਂ ‘ਚ ਵੀ ਲਾਗੂ ਨਹੀਂ ਕੀਤੀ ਗਈ। ਈਟੀਟੀ, ਬੀਐਡ ਅਤੇ ਟੈਟ ਪਾਸ ਅਧਿਆਪਕਾਵਾਂ, ਨਰਸਾਂ, ਆਂਗਣਵਾੜੀ ਵਰਕਰਾਂ ਅਤੇ ਮਿਡ ਡੇ ਮੀਲ ਕੁੱਕ ਆਪਣੇ ਹੱਕਾਂ ਅਤੇ ਰੁਜ਼ਗਾਰ ਲਈ ਸੜਕਾਂ ‘ਤੇ ਰੋਸ ਧਰਨਿਆਂ ਦੌਰਾਨ ਮੰਤਰੀਆਂ ਦੀਆਂ ਗਾਲ੍ਹਾਂ ਅਤੇ ਪੁਲਿਸ ਦਾ ਜਬਰ ਜ਼ੁਲਮ ਸਹਿਣ ਲਈ ਮਜਬੂਰ ਹਨ।

ਦੂਜੇ ਪਾਸੇ ਬੇਖ਼ੌਫ ਘੁੰਮਦੇ ਅਪਰਾਧੀ ਅਨਸਰਾਂ ਅਤੇ ਝਪਟਮਾਰ ਲਫ਼ੰਗਿਆਂ ਕਾਰਨ ਮਹਿਲਾਵਾਂ ਘਰੋਂ ਬਾਹਰ ਨਿਕਲਣ ਤੋਂ ਵੀ ਡਰਦੀਆਂ ਹਨ। ਰਾਜ ਲਾਲੀ ਗਿੱਲ ਨੇ ਕਿਹਾ ਕਿ ‘ਆਪ’ ਦਾ ਮਹਿਲਾ ਵਿੰਗ ਸਰਕਾਰ ਦੀਆਂ ਇਨ੍ਹਾਂ ਤਮਾਮ ਨਾਕਾਮੀਆਂ ਬਾਰੇ ਔਰਤ ਵਰਗ ਨੂੰ ਘਰ-ਘਰ ਜਾ ਕੇ ਜਾਗਰੂਕ ਕਰਨ ਦੇ ਨਾਲ-ਨਾਲ ਕੇਜਰੀਵਾਲ ਸਰਕਾਰ ਵੱਲੋਂ ਦਿੱਲੀ ‘ਚ ਮਹਿਲਾਵਾਂ, ਬੱਚੀਆਂ ਅਤੇ ਬਜ਼ੁਰਗਾਂ ਲਈ ਕੀਤੇ ਸ਼ਾਨਦਾਰ ਕੰਮਾਂ ਬਾਰੇ ਦੱਸੇਗਾ ਤਾਂ ਕਿ ਨਾਰੀ ਜਗਤ ਕੇਜਰੀਵਾਲ ਸਰਕਾਰ ਦੇ ਕੰਮਾਂ ਨਾਲ ਪੰਜਾਬ ਦੀ ਕੈਪਟਨ ਅਤੇ ਬਾਦਲ ਸਰਕਾਰ ਦੀ ਤੁਲਨਾ ਕਰ ਸਕਣ।

BREAKING | Simarjit Bains ਤੇ Sukhdev Dhindsa ਹੋਏ ਇਕੱਠੇ | ਕੀਤਾ ਵੱਡਾ ਐਲਾਨ

ਜੀਵਨਜੋਤ ਕੌਰ ਨੇ ਦੱਸਿਆ ਕਿ ਮਹਿਲਾ ਵਿੰਗ ਆਪਣੇ ਸੰਗਠਨਾਤਮਕ ਢਾਂਚੇ ਦੇ ਹੋਰ ਵਿਸਤਾਰ ਅਤੇ ਮਜ਼ਬੂਤੀ ਲਈ ਵਿਧਾਨ ਸਭਾ ਹਲਕਿਆਂ ਤੋਂ ਲੈ ਕੇ ਬੂਥ ਪੱਧਰ ਤੱਕ ਵਿਸ਼ੇਸ਼ ਮੁਹਿੰਮ ਚਲਾਏਗਾ। ਇਸ ਮੌਕੇ ਮਹਿਲਾ ਵਿੰਗ ਦੇ ਮਾਲਵਾ ਜ਼ੋਨ ਪ੍ਰਧਾਨ ਰਜਿੰਦਰਪਾਲ ਕੌਰ ਛੀਨਾ, ਭੁਪਿੰਦਰ ਕੌਰ ਅਤੇ ਕੁਲਦੀਪ ਕੌਰ, ਸੀਨੀਅਰ ਆਗੂ ਬਲਵਿੰਦਰ ਕੌਰ ਧਨੌੜਾ, ਸੁਖਵਿੰਦਰ ਕੌਰ ਅਮਲੋਹ, ਮੰਜੂ ਦੀਦੀ ਲੁਧਿਆਣਾ, ਸੰਗੀਤਾ ਫ਼ਿਰੋਜ਼ਪੁਰ, ਹਰਪ੍ਰੀਤ ਕੌਰ ਅਮਰਗੜ੍ਹ, ਹਰਮੇਸ਼ ਕੌਰ, ਸਵਰਨਜੀਤ ਕੌਰ, ਕੁਲਜੀਤ ਕੌਰ, ਜੋਗਿੰਦਰ ਸਹੋਤਾ, ਪ੍ਰਕਾਸ਼ ਕੌਰ ਕਿਆਰਾ, ਰਣਜੀਤ ਕੌਰ ਤੇ ਗੁਰਪਾਲ ਕੋਰ ਮੌਜੂਦ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button