ਮਹਿਲਾ ਨੇ ਖਾਧਾ ਚਿਕਨ ਬਰਗਰ, ਅੰਦਰ ਇਨਸਾਨੀ ਉਂਗਲ ਦੇਖ ਹੋਈ ਹੈਰਾਨ
ਬੋਲੀਵੀਆ : ਅਜਿਹਾ ਕਈ ਵਾਰ ਤੁਸੀ ਸੁਣਿਆ ਅਤੇ ਦੇਖਿਆ ਹੋਵੇਗਾ ਕਿ ਲਾਪਰਵਾਹੀ ਦੀ ਵਜ੍ਹਾ ਨਾਲ ਖਾਣੇ ‘ਚ ਕਦੇ ਛਿਪਕਲੀ ਮਿਲ ਜਾਂਦੀ ਹੈ ਤਾਂ ਕਦੇ ਮੱਖੀ। ਅਜਿਹੀਆਂ ਖਬਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੁੰਦੀਆਂ ਹਨ ਅਤੇ ਦਰਸ਼ਕ ਆਪਣਾ ਰਿਐਕਸ਼ਨ ਵੀ ਸਾਂਝਾ ਕਰਦੇ ਹਨ। ਕਈ ਵਾਰ ਤਾਂ ਰੈਸਟੋਰੈਂਟ ਵਾਲੇ ਬਾਸੀ ਖਾਣਾ ਵੀ ਦੇ ਦਿੰਦੇ ਹਨ। ਜੇਕਰ ਅਸੀਂ ਫਾਸਟ ਫੂਡ ਦੀ ਗੱਲ ਕਰੀਏ ਤਾਂ ਕਈ ਵਾਰ ਉਸ ‘ਚ ਵੀ ਬਾਸੀ ਖਾਣਾ ਜਾਂ ਫਿਰ ਮੱਖੀ – ਛਿਪਕਲੀ ਮਿਲ ਜਾਂਦੀ ਹੈ ਪਰ ਹੁਣ ਜੋ ਖ਼ਬਰ ਸਾਹਮਣੇ ਆ ਰਹੀ ਹੈ ਉਹ ਹੈਰਾਨ ਕਰਨ ਦੇ ਨਾਲ – ਨਾਲ ਅਜੀਬ ਵੀ ਹੈ।
ਦੀਪ ਸਿੱਧੂ ਨੇ ਫਿਰ ਦਿੱਤਾ ਬਿਆਨ, ਭੜਕੀਆਂ ਜਥੇਬੰਦੀਆਂ D5 Channel Punjabi
ਸਾਊਥ ਅਮਰੀਕੀ ਦੇਸ਼ ਬੋਲੀਵੀਆ ਤੋਂ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇਕ ਮਹਿਲਾ ਨੂੰ ਬਰਗਰ ਵਿਚੋਂ ਮਨੁੱਖੀ ਉਂਗਲ ਦਾ ਹਿੱਸਾ ਮਿਲਿਆ, ਜਿਸ ਤੋਂ ਬਾਅਦ ਉਹ ਕਾਫ਼ੀ ਡਰ ਗਈ। ਸਟੇਫਨੀ ਬੇਨੀਟੇਜ ਨਾਮ ਦੀ ਮਹਿਲਾ ਨੇ ਪਿਛਲੇ ਐਤਵਾਰ ਨੂੰ ਸਾਂਤਾ ਕਰੂਜ ਡੇ ਲਾ ਸਿਏਰਾ ਸ਼ਹਿਰ ਵਿਚ ਹੌਟ ਬਰਗਰ ਸਟੋਰ ਤੋਂ ਹੈਮਬਰਗਰ ਆਰਡਰ ਕੀਤਾ ਸੀ। ਸਟੇਫਨੀ ਬੇਨੀਟੇਜ ਨੇ ਦੱਸਿਆ ਕਿ ਹੈਮਬਰਗਰ ਆਰਡਰ ਕਰਨ ਦੇ ਬਾਅਦ ਜਿਵੇਂ ਹੀ ਉਸ ਨੇ ਪਹਿਲੀ ਬਾਈਟ ਲਈ ਤਾਂ ਉਸ ਦੇ ਮੂੰਹ ਵਿਚ ਉਂਗਲ ਆ ਗਈ। ਫੇਸਬੁੱਕ ’ਤੇ ਇਕ ਪੋਸਟ ਜ਼ਰੀਏ ਸਟੇਫਨੀ ਨੇ ਕਿਹਾ, ‘ਖਾਣ ਦੇ ਸਮੇਂ ਮੈਂ ਇਕ ਉਂਗਲ ਚਬਾ ਲਈ।’ ਸਟੇਫਨੀ ਨੇ ਸੜੀ ਹੋਈ ਉਂਗਲ ਦੀ ਤਸਵੀਰ ਅਤੇ ਹੌਟ ਬਰਗਰ ਕੰਪਨੀ ਦੇ ਪ੍ਰਤੀਨਿਧੀ ਨਾਲ ਗੱਲ ਕਰਨ ਦੀ ਵੀਡੀਓ ਸਾਂਝੀ ਕੀਤੀ ਹੈ।
ਕਾਂਗਰਸੀ ਵਿਧਾਇਕਾਂ ਦੀ ਮੀਟਿੰਗ ਨਾਲ ਜੁੜੀ ਵੱਡੀ ਖ਼ਬਰ, ਛਿੜੀ ਚਰਚਾ D5 Channel Punjabi
ਵੀਡੀਓ ਵਿਚ ਹੌਟ ਬਰਗਰ ਦੇ ਪ੍ਰਤੀਨਿਧੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ‘ਕ੍ਰਿਪਾ ਮੈਨੂੰ ਦੱਸੋ ਕਿ ਤੁਸੀਂ ਕੀ ਚਾਹੁੰਦੇ ਹੋ ਅਸੀਂ ਤੁਹਾਨੂੰ ਕੀ ਦੇਈਏ।’ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਬਰਗਰ ਪਹਿਲਾਂ ਤੋਂ ਤਿਆਰ ਹੋ ਕੇ ਸਟੋਰ ’ਤੇ ਪਹੁੰਚੇ ਸਨ ਅਤੇ ਸਾਡੇ ਨਾਲ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਹਾਲਾਂਕਿ ਬਾਅਦ ਵਿਚ ਪ੍ਰਤੀਨਿਧੀ ਨੇ ਸਟੇਫਨੀ ਬੇਨੀਟੇਜ ਤੋਂ ਮਾਫ਼ੀ ਮੰਗੀ। ਸਟੇਫਨੀ ਦੀ ਕਹਾਣੀ ਆਨਲਾਈਨ ਵਾਇਰਲ ਹੋਣ ਦੇ ਬਾਅਦ ਕੰਪਨੀ ਦੇ ਬੁਲਾਰੇ ਨੇ ਇਸ ਮਾਮਲੇ ਨੂੰ ਬਦਕਿਸਮਤੀ ਨਾਲ ਹੋਈ ਘਟਨਾ ਦੱਸਿਆ ਹੈ। ਇਕ ਅੰਗ੍ਰੇਜ਼ੀ ਵਿਚ ਛਪੀ ਖ਼ਬਰ ਮੁਤਾਬਕ ਨੈਸ਼ਨਲ ਪੁਲਸ ਦੇ ਸਪੈਸ਼ਲ ਕ੍ਰਾਈਮ ਫਾਈਟਿੰਗ ਫੋਰਸ ਦੇ ਨਿਰਦੇਸ਼ਕ ਐਡਸਨ ਕਲੇਅਰ ਨੇ ਸਥਾਨਕ ਮੀਡੀਆ ਨੂੰ ਪੁਸ਼ਟੀ ਕੀਤੀ ਹੈ ਕਿ ਕੰਪਨੀ ਦੇ ਇਕ ਕਰਮਚਾਰੀ ਨੇ ਕੰਮ ਦੌਰਾਨ ਆਪਣੀ ਇਕ ਉਂਗਲ ਦਾ ਹਿੱਸਾ ਗੁਆ ਦਿੱਤਾ ਸੀ। ਪੁਲਸ ਨੇ ਫਾਸਟ ਫੂਡ ਸਟੋਰ ਨੂੰ ਅਸਥਾਈ ਰੂਪ ਨਾਲ ਬੰਦ ਕਰ ਦਿੱਤਾ ਹੈ ਅਤੇ ਜੁਰਮਾਨਾ ਲਗਾਇਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.