IndiaTop News

ਮਹਾਰਾਸ਼ਟਰ ‘ਚ ਰੇਲ ਗੱਡੀ ਦੇ 3 ਡੱਬੇ ਪਟੜੀ ਤੋਂ ਉਤਰਨ ਕਾਰਨ 50 ਤੋਂ ਵੱਧ ਲੋਕ ਜ਼ਖਮੀ

ਮਹਾਰਾਸ਼ਟਰ : ਮਹਾਰਾਸ਼ਟਰ ਦੇ ਗੋਂਦੀਆ ਵਿਖੇ ਬੀਤੀ ਰਾਤ ਰੇਲ ਗੱਡੀ ਦੇ 3 ਡੱਬੇ ਪਟੜੀ ਤੋਂ ਉਤਰਨ ਕਾਰਨ 50 ਤੋਂ ਵੱਧ ਲੋਕ ਜ਼ਖਮੀ ਹੋ ਗਏ। ਭਗਤ ਦੀ ਕੋਠੀ ਵਿਚਕਾਰ ਇਹ ਹਾਦਸਾ ਸਿਗਨਲ ਨਾ ਮਿਲਣ ਕਾਰਨ ਯਾਤਰੀ ਗੱਡੀ ਅਤੇ ਮਾਲ ਗੱਡੀ ਦੀ ਟੱਕਰ ਕਾਰਨ ਵਾਪਰਿਆ। ਹਾਦਸੇ ‘ਚ ਕਿਸੇ ਦੀ ਮੌਤ ਦੀ ਸੂਚਨਾ ਨਹੀਂ ਹੈ।

ਗੁਰਦੁਆਰਾ ਸਾਹਿਬ ‘ਚ ਆਹ ਕੰਮ ਕਰ ਰਹੇ ਸੀ ਬੰਦੇ, ਸੰਗਤ ਨੇ ਰੰਗੇ ਹੱਥੀਂ ਕੀਤੇ ਕਾਬੂ D5 Channel Punjabi

ਜਾਣਕਾਰੀ ਮੁਤਾਬਕ ਰਾਏਪੁਰ ਤੋਂ ਨਾਗਪੁਰ ਜਾ ਰਹੀ ਰੇਲਗੱਡੀ ਨੇ ਮਾਲ ਗੱਡੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਜਿਸ ਕਾਰਨ ਰੇਲਗੱਡੀ ਦਾ ਇੱਕ ਹਿੱਸਾ ਪਟੜੀ ਤੋਂ ਉਤਰ ਗਿਆ ਹੈ। ਇਸ ਦੌਰਾਨ ਟਰੇਨ ‘ਚ ਸਵਾਰ ਯਾਤਰੀਆਂ ‘ਚੋਂ 50 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਫਿਲਹਾਲ ਇਹ ਸਾਰੇ ਜ਼ਖਮੀ ਨਜ਼ਦੀਕੀ ਸਰਕਾਰੀ ਅਤੇ ਨਿੱਜੀ ਹਸਪਤਾਲ ‘ਚ ਜ਼ੇਰੇ ਇਲਾਜ ਹਨ।

ਮਾਨ ਸਰਕਾਰ ਦਾ ਨਵਾਂ ਫਰਮਾਨ ! ਟਲਿਆ ਵੱਡਾ ਕਾਂਡ, ਰਾਵੀ ਦਰਿਆ ਦਾ ਟੁੱਟਿਆ ਬੰਨ੍ਹ, ਆਇਆ ਹੜ੍ਹ, ਲੜ ਪਏ ਅਕਾਲੀ!

ਇਸ ਭਿਆਨਕ ਰੇਲ ਹਾਦਸੇ ਕਾਰਨ ਰੇਲਵੇ ਟਰੈਕ ਵੀ ਕਾਫੀ ਪ੍ਰਭਾਵਿਤ ਹੋਇਆ ਹੈ। ਇਸ ਦੇ ਮੱਦੇਨਜ਼ਰ ਰੇਲਵੇ ਵਿਭਾਗ ਵੱਲੋਂ ਪਹਿਲੇ ਟਰੈਕ ਨੂੰ ਖਾਲੀ ਕਰਵਾਉਣ ਤੋਂ ਬਾਅਦ ਉਸ ਦੀ ਮੁਰੰਮਤ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਟਰੈਕ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਮਾਰਗ ‘ਤੇ ਮੁੜ ਤੋਂ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ ਹੋ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button