ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਕਲਦ ਹੋਵੇਗੀ ਸਿਨੇਮਾਂ ਘਰਾਂ ‘ਚ ਰਿਲੀਜ਼, ਰੋਕ ਹੱਟੀ
ਲੁਧਿਆਣਾ : ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ‘ਤੇ ਲੱਗੀ ਰੋਕ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਅਦਾਲਤ ਵੱਲੋਂ ਇਸ ਰੋਕ ਨੂੰ ਹੱਟਾ ਦਿੱਤਾ ਗਿਆ ਹੈ। ਫਿਲਮ ਰਿਲਿਜ਼ ਹੋਣ ਤੋਂ ਪਹਿਲਾ ਹੀ ਵਿਵਾਦਾ ‘ਚ ਘਿਰਨੀ ਸ਼ੁਰੂ ਹੋ ਗਈ ਸੀ। ਇਹ ਰੋਕ ਹੱਟਣ ਤੋਂ ਬਾਅਦ ਰਿਲਾਇੰਸ ਐਂਟਰਟੇਨਮੈਂਟ, ਇਮਤਿਆਜ਼ ਅਲੀ ਨਿਰਮਾਤਾ, ਅਦਾਕਾਰ ਦਿਲਜੀਤ ਦੋਸਾਂਝ, ਅਦਾਕਾਰਾ ਪਰਿਣੀਤੀ ਚੋਪੜਾ ਅਤੇ ਹੋਰਾਂ ਨੂੰ ਵੱਡੀ ਰਾਹਤ ਮਿਲੀ ਹੈ। ਸਿਵਲ ਜੱਜ ਸੀਨੀਅਰ ਡਿਵੀਜ਼ਨ ਸੁਮਿਤ ਮੱਕੜ ਨੇ ਸੁਣਵਾਈ ਕਰਦਿਆਂ ਪਟੀਸ਼ਨਰ ਦੀ ਸਟੇਅ ਦੀ ਅਰਜ਼ੀ ਰੱਦ ਕਰ ਦਿੱਤੀ।
Jalandhar Vote ਪਾਉਣ ਆਏ Sushil Rinku ਦਾ Charanjit Channi ਨੂੰ ਠੋਕਵਾਂ ਜਵਾਬ || D5 Channel Punjabi
ਮਾਮਲੇ ਦੀ ਅਗਲੀ ਸੁਣਵਾਈ 7 ਜੁਲਾਈ ਨੂੰ ਹੋਵੇਗੀ। ਇਸ ਤੋਂ ਪਹਿਲਾਂ, ਤਤਕਾਲੀ ਸਿਵਲ ਜੱਜ, ਸੀਨੀਅਰ ਡਵੀਜ਼ਨ, ਹਰਸਿਮਰਨਜੀਤ ਸਿੰਘ ਨੇ ਰਿਲਾਇੰਸ ਐਂਟਰਟੇਨਮੈਂਟ, ਇਮਤਿਆਜ਼ ਅਲੀ ਨਿਰਮਾਤਾ ਅਤੇ ਹੋਰਾਂ ਤੋਂ ਇਲਾਵਾ ਅਮਰ ਸਿੰਘ ਚਮਕੀਲਾ ਅਤੇ ਉਨ੍ਹਾਂ ਦੀ ਪਤਨੀ ਗੁਰਮੇਲ ਕੌਰ ਨੂੰ ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਕੌਰ ਦੀ ਬਾਇਓਪਿਕ ਦੇ ਪ੍ਰਸਾਰਣ, ਰਿਲੀਜ਼, ਅਪਲੋਡ, ਸਟ੍ਰੀਮਿੰਗ ਕਰਨ ਤੋਂ ਰੋਕ ਦਿੱਤਾ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.