ਮਸ਼ਹੂਰ ਸੰਤੂਰ ਵਾਦਕ ਪੰਡਿਤ ਸ਼ਿਵ ਕੁਮਾਰ ਸ਼ਰਮਾ ਦਾ ਦੇਹਾਂਤ, PM ਮੋਦੀ ਨੇ ਜਤਾਇਆ ਦੁੱਖ

ਮੁੰਬਈ : ਭਾਰਤੀ ਸੰਗੀਤਕਾਰ ਅਤੇ ਸੰਤੂਰ ਵਾਦਕ ਪੰਡਿਤ ਸ਼ਿਵ ਕੁਮਾਰ ਸ਼ਰਮਾ ਦਾ ਮੁੰਬਈ ‘ਚ ਕਾਰਡੀਅਕ ਐਰੇਸਟ ਦੇ ਕਾਰਨ ਦੇਹਾਂਤ ਹੋ ਗਿਆ ਹੈ। ਉਹ 84 ਸਾਲ ਦੇ ਸਨ। ਉਹ ਪਿਛਲੇ ਛੇ ਮਹੀਨਿਆਂ ਤੋਂ ਕਿਡਨੀ ਸਬੰਧੀ ਸਮੱਸਿਆਵਾਂ ਨਾਲ ਪੀੜਿਤ ਸਨ ਅਤੇ ਡਾਇਲਸਿਸ ‘ਤੇ ਸਨ। ਦੱਸ ਦਈਏ ਕਿ ਪੰਡਿਤ ਸ਼ਿਵ ਕੁਮਾਰ ਦਾ ਸਿਨੇਮਾ ਇੰਡਸਟਰੀ ‘ਚ ਮੁੱਖ ਯੋਗਦਾਨ ਰਿਹਾ। ਬਾਲੀਵੁੱਡ ‘ਚ ਸ਼ਿਵ-ਹਰੀ ਨਾਂ ਨਾਲ ਮਸ਼ਹੂਰ ਸ਼ਿਵ ਕੁਮਾਰ ਸ਼ਰਮਾ ਅਤੇ ਹਰੀ ਪ੍ਰਸਾਦ ‘ਸ਼ਿਵ ਹਰੀ’ (ਸ਼ਿਵ ਕੁਮਾਰ ਸ਼ਰਮਾ ਅਤੇ ਹਰੀ ਪ੍ਰਸਾਦ ਚੌਰਸੀਆ) ਦੀ ਜੋੜੀ ਨੇ ਕਈ ਹਿੱਟ ਗਾਣਿਆਂ ‘ਚ ਸੰਗੀਤ ਦਿੱਤਾ। ਇਸ ‘ਚੋਂ ਸਭ ਤੋਂ ਪ੍ਰਸਿੱਧ ਗਾਣਾ ਫਿਲਮ ‘ਚਾਂਦਨੀ’ ਦਾ ‘ਮੇਰੇ ਹਾਥੋਂ ਮੇ ਨੌ-ਨੌ ਚੂੜੀਆਂ’ ਜੋ ਕਿ ਸ਼੍ਰੀਦੇਵੀ ‘ਤੇ ਫਿਲਮਾਇਆ ਗਿਆ ਸੀ।
Mohali Update : DGP ਤੇ CM Mann ਦੇ ਬਦਲੇ ਬਿਆਨ! ਮਜੀਠੀਆ ਨੂੰ ਸੁਪਰੀਮ ਕੋਰਟ ਦਾ ਝਟਕਾ | D5 Channel Punjabi
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਸ਼ਰਧਾਂਜਲੀ
ਪੰਡਿਤ ਸ਼ਿਵਕੁਮਾਰ ਸ਼ਰਮਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ-‘ਪੰਡਿਤ ਸ਼ਿਵਕੁਮਾਰ ਸ਼ਰਮਾ ਜੀ ਦੇ ਦਿਹਾਂਤ ਨਾਲ ਸਾਡੀ ਸੰਸਕ੍ਰਤਿਕ ਦੁਨੀਆ ‘ਤੇ ਡੂੰਘਾ ਅਸਰ ਪਵੇਗਾ। ਉਨ੍ਹਾਂ ਨੇ ਸੰਤੂਰ ਨੂੰ ਸੰਸਾਰਿਕ ਪੱਧਰ ‘ਤੇ ਲੋਕਪ੍ਰਿਯ ਬਣਾਇਆ। ਉਨ੍ਹਾਂ ਦਾ ਸੰਗੀਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੰਤਰਮੁਗਧ ਕਰਦਾ ਹੈ। ਮੈਨੂੰ ਉਨ੍ਹਾਂ ਦੇ ਨਾਲ ਆਪਣੀ ਗੱਲਬਾਤ ਚੰਗੀ ਤਰ੍ਹਾਂ ਯਾਦ ਹੈ। ਉਨ੍ਹਾਂ ਦੇ ਪਰਿਲਾਰ ਅਤੇ ਪ੍ਰਸ਼ੰਸਕਾਂ ਦੇ ਪੱਤੀ ਸੰਵੇਦਨਾ। ਸ਼ਾਂਤੀ’।
Our cultural world is poorer with the demise of Pandit Shivkumar Sharma Ji. He popularised the Santoor at a global level. His music will continue to enthral the coming generations. I fondly remember my interactions with him. Condolences to his family and admirers. Om Shanti.
— Narendra Modi (@narendramodi) May 10, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.