IndiaTop News

ਮਮਤਾ ਬੈਨਰਜੀ ਦਾ ਬਿਆਨ , ਕਿਹਾ ਕਿ ਰਾਹੁਲ ਗਾਂਧੀ ਚੋਣਾਂ ‘ਚ

Mamata Banerjee's statement said that Rahul Gandhi in the elections

ਕੋਲਕਾਤਾ : ਆਉਣ ਵਾਲੀਆਂ  ਲੋਕ ਸਭਾ ਚੋਣਾਂ ਸਾਲ 2024 ਨੂੰ ਲੈ ਕੇ ਆਏ ਦਿਨ ਨਵੇਂ ਤੋਂ ਨਵੇਂ ਬਿਆਨ ਸਾਹਮਣੇ ਆਉਦੇਂ ਰਹਿੰਦੇ ਹਨ। ਹੁਣ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਇਕ ਬਿਆਨ ਸਾਹਮਣੇ ਆਇਆ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਵਿਰੋਧੀ ਧਿਰ ਦਾ ਚਿਹਰਾ ਬਣੇ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਮੰਤਰੀ ਮੋਦੀ ਨੂੰ ਹਰਾਉਣਾ ਮੁਸ਼ਕਲ ਹੋਵੇਗਾ। ਮਮਤਾ ਬੈਨਰਜੀ ਆਪਣੇ ਸਾਥੀਆਂ ਨਾਲ ਬੈਠਕ ਕਰ ਰਹੀ ਸੀ, ਜਿਸ ’ਚ ਮਮਤਾ ਨੇ ਰਾਹੁਲ ਗਾਂਧੀ ਦੀ ਲੀਡਰਸ਼ਿਪ ’ਤੇ ਸਵਾਲ ਉਠਾਏ ‘ਤੇ ਉਨ੍ਹਾਂ ਨੇ ਕਿਹਾ ਕਿ ਭਾਜਪਾ ਨੂੰ ਪਤਾ ਹੈ ਕਿ ਜੇਕਰ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦਾ ਨੇਤਾ ਬਣਾ ਕੇ ਰੱਖਿਆ ਤਾਂ ਮੋਦੀ ਨੂੰ ਕੋਈ ਹਰ੍ਹਾਂ ਨਹੀਂ ਸਕੇਗਾ।

ਖ਼ਤਰੇ ‘ਚ ਭਾਈ ਅੰਮ੍ਰਿਤਪਾਲ? ਅਚਾਨਕ ਕਿੱਥੇ ਹੋਇਆ ਗਾਇਬ ? ਖੁੱਲ੍ਹ ਗਿਆ ਰਾਜ਼ D5 Channel Punjabi

ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਨੇ ਪੱਛਮੀ ਬੰਗਾਲ ਸਮੇਤ ਪੂਰੇ ਦੇਸ਼ ‘ਚ ਇਕੱਲਿਆਂ ਚੋਣ ਲੜਨ ਫੈਸਲਾ ਕੀਤਾ ਹੈ। ਉਥੇ ਹੀ ਮਿਲੀ ਜਾਣਕਾਰੀ ਅਨੁਸਾਰ ਦੱਸੀਆ ਗਿਆ ਹੈ ਕਿ ਮਮਤਾ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਤੀਜੇ ਮੋਰਚੇ ਦੀ ਤਿਆਰੀ ਕਰ ਰਹੀ ਹੈ। ਇਹ ਹੀ ਵਜ੍ਹਾ ਹੈ ਕਿ ਉਹ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੂੰ ਕਿਨਾਰੇ ਕਰਨ ਦੀ ਕੋਸ਼ਿਸ਼ ਵਿਚ ਲੱਗੀ ਹੈ ਅਤੇ ਉਹ ਛੋਟੀਆਂ-ਛੋਟੀਆਂ ਪਾਰਟੀਆਂ ਨੂੰ ਮਿਲਾ ਕੇ ਤੀਜਾ ਮੋਰਚਾ ਬਣਾਉਣਾ ਚਾਹੁੰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button