ਮਮਤਾ ਬੈਨਰਜੀ ਦਾ ਐਲਾਨ, ਲਤਾ ਮੰਗੇਸ਼ਕਰ ਦੀ ਯਾਦ ’ਚ ਬੰਗਾਲ ’ਚ ਅੱਧੇ ਦਿਨ ਦੀ ਰਹੇਗੀ ਛੁੱਟੀ

ਮੁੰਬਈ : ਲਤਾ ਮੰਗੇਸ਼ਕਰ ਦੇ ਦੇਹਾਂਤ ‘ਤੇ ਸੋਗ ਜਤਾਉਂਦੇ ਹੋਏ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਨ੍ਹਾਂ ਦੇ ਸਨਮਾਨ ‘ਚ ਸੋਮਵਾਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ। ਬੈਨਰਜੀ ਨੇ ਕਿਹਾ ਕਿ ਉਹ ਮੰਗੇਸ਼ਕਰ ਦੀ ਆਵਾਜ਼ ਤੋਂ ਮੰਤਰਮੁਗਧ ਹੋ ਗਈ ਸੀ। ਉਸ ਨੇ ਮੰਗੇਸ਼ਕਰ ਵੱਲੋਂ ਬੰਗਾਲ ਅਤੇ ਪੂਰਬੀ ਭਾਰਤ ਦੇ ਕਲਾਕਾਰਾਂ ਨੂੰ ਦਿੱਤੇ ਗਏ ਪਿਆਰ ਲਈ ਧੰਨਵਾਦ ਪ੍ਰਗਟਾਇਆ।
Khabran Da Sira : ਸੁਖਬੀਰ ਬਾਦਲ ‘ਤੇ ਕੇਸ ਦਰਜ, CM ਚੰਨੀ ਦੇ ਭਾਣਜੇ ਹਨੀ ਦਾ ਵੱਡਾ ਖੁਲਾਸਾ, ਸੜਕਾਂ ‘ਤੇ ਆਏ ਕਿਸਾਨ
ਮੁੱਖ ਮੰਤਰੀ ਨੇ ਟਵੀਟ ਕੀਤਾ , ‘ ਮੈਂ ਦੇਸ਼ ਦੀ ਮਹਾਨ ਸ਼ਖਸੀਅਤ ਭਾਰਤ ਰਤਨ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਭੇਂਟ ਕਰਦੀ ਹਾਂ। ਉਨ੍ਹਾਂ ਦੇ ਪਰਿਵਾਰ ਅਤੇ ਦੁਨੀਆਂ ਭਰ ’ਚ ਉਨ੍ਹਾਂ ਦੇ ਅਰਬਾਂ ਪ੍ਰਸ਼ੰਸਕਾਂ ਦੇ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰਦੀ ਹਾਂ। ਉਹ ਸਚਮੁੱਚ ਭਾਰਤ ਦੀ ਸੁਰ ਕੋਕਿਲਾ ਸੀ।’ ਬੈਨਰਜੀ ਨੇ ਕਿਹਾ ਕਿ ਦੁਨੀਆਂ ਭਰ ’ਚ ਉਨ੍ਹਾਂ ਦੇ ਸਾਰੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਦੀ ਤਰ੍ਹਾਂ , ਮੈਂ ਵੀ ਉਨ੍ਹਾਂ ਦੀ ਆਵਾਜ਼ ਅਤੇ ਪ੍ਰਦਰਸ਼ਨ ਤੋਂ ਪ੍ਰਭਾਵਿਤ ਹੋਈ ਸੀ ਅਤੇ ਮੈਂ ਸ਼ੁਕਰਗੁਜ਼ਾਰ ਮਹਿਸੂਸ ਕਰਦੀ ਹਾਂ ਕਿ ਉਨ੍ਹਾਂ ਨੇ ਬੰਗਾਲ ਅਤੇ ਪੂਰਬੀ ਭਾਰਤ ਦੇ ਕਲਾਕਾਰਾਂ ਅਤੇ ਉਨ੍ਹਾਂ ਦੀ ਸ਼ਾਨਦਾਰ ਦੁਨੀਆਂ ਦੇ ਕਲਾਕਾਰਾਂ ਨੂੰ ਜੋ ਪਿਆਰ ਦਿੱਤਾ ਹੈ।
Aroosa Alam ਦੀ Punjab ’ਚ ਐਂਟਰੀ, ਚੰਨੀ, ਸਿੱਧੂ ’ਤੇ ਬੋਲਿਆ ਧਾਵਾ, ਕੈਪਟਨ ਬਾਰੇ ਆਖੀ ਨਵੀਂ ਗੱਲ
ਮੁੱਖ ਮੰਤਰੀ ਮਮਤਾ ਬੈਨਰੀ ਨੇ ਦੱਸਿਆ ਕਿ ਸੂਬਾ ਸਰਕਾਰ ਮੰਗੇਸ਼ਕਰ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕਰਨ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਸੋਮਵਾਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕਰਦੀ ਹੈ । ਮੰਗੇਸ਼ਕਰ ਦਾ ਐਤਵਾਰ ਨੂੰ ਮੁੰਬਈ ਦੇ ਇਕ ਹਸਪਤਾਲ ’ਚ ਦੇਹਾਂਤ ਹੋ ਗਿਆ । ਗਾਇਕਾ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਪਾਈ ਗਈ ਸੀ ਅਤੇ ਉਨ੍ਹਾਂ ਨੂੰ ਬੀਮਾਰੀ ਦੇ ਮਾਮੂਲੀ ਲੱਛਣ ਸਨ ।
While offering my sincerest condolences to her family and the billions of admirers that she leaves behind all over the world, I express my deepest sadness at the demise of the genius that the Nightingale of India truly was. (2/3)
— Mamata Banerjee (@MamataOfficial) February 6, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.