ਮਨੋਹਰ ਪਾਰੀਕਰ ਦੇ ਜਜ਼ਬੇ ਨੂੰ ਸਲਾਮ, ਅੰਤਿਮ ਸਾਹਾਂ ਤੱਕ ਸੰਭਾਲਦੇ ਰਹੇ ਦੇਸ਼ ਦੀ ਕਮਾਨ
ਬੀਤੇ ਦਿਨ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦਾ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ। ਇਸ ਉੱਤੇ ਕੇਂਦਰ ਨੇ ਇੱਕ ਦਿਨ ਦਾ ਕੌਮੀ ਸ਼ੋਕ ਦਾ ਐਲਾਨ ਕੀਤਾ ਹੈ। ਉਨ੍ਹਾਂ ਦਾ ਅੱਜ ਅੰਤਿਮ ਸਸਕਾਰ ਕੀਤਾ ਜਾਵੇਗਾ। ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਲੰਮੀ ਬਿਮਾਰੀ ਤੋਂ ਬਾਅਦ ਬੀਤੇ ਦਿਨ ਉਹਨਾਂ ਦਾ ਦੇਹਾਂਤ ਹੋ ਗਿਆ। ਪਾਰੀਕਰ ਕੈਂਸਰ ਦੀ ਬਿਮਾਰੀ ਨਾਲ ਪੀੜਤ ਚੱਲ ਰਹੇ ਸਨ। ਖੁਦ ਰਾਸ਼ਟਰਪਤੀ ਨੇ ਟਵੀਟ ਕਰ ਪਾਰੀਕਰ ਦੇ ਦੇਹਾਂਤ ਬਾਰੇ ਜਾਣਕਾਰੀ ਦਿੱਤੀ।
Extremely sorry to hear of the passing of Shri Manohar Parrikar, Chief Minister of Goa, after an illness borne with fortitude and dignity. An epitome of integrity and dedication in public life, his service to the people of Goa and of India will not be forgotten #PresidentKovind
— President of India (@rashtrapatibhvn) March 17, 2019
ਇਸ ਖਬਰ ਨੂੰ ਸੁਣਦਿਆਂ ਹੀ ਪੂਰੇ ਸਿਆਸੀ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ।ਹਰ ਕਿਸੇ ਵੱਲੋਂ ਪਾਰੀਕਰ ਪਰਿਵਾਰ ਦਾ ਦੁੱਖ ਵੰਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੇਂਦਰੀ ਕੈਬਨਿਟ ਵਿੱਚ ਅੱਜ ਸਵੇਰੇ 11 ਵਜੇ ਮਨੋਹਰ ਪਾਰੀਕਰ ਦੀ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ ਗਿਆ।ਸ਼ਾਮ 5 ਵਜੇ ਗੋਆ ਦੇ ਕੈਮਪਲ ‘ਚ ਮਨੋਹਰ ਪਾਰੀਕਰ ਦਾ ਅੰਤਮ ਸਸਕਾਰ ਕੀਤਾ ਜਾਵੇਗਾ।
Read Also ਪੰਜਾਬੀ ਲੋਕ ਸੰਗੀਤ ਦੇ ਮਸ਼ਹੂਰ ਗਾਇਕ ਜਸਦੇਵ ਯਮਲਾ ਦਾ ਦੇਹਾਂਤ
11 ਵਜੇਂ ਤੋਂ ਸ਼ਾਮ 4 ਵਜੇ ਤੱਕ ਕਲਾ ਅਕੈਡਮੀ ‘ਚ ਆਮ ਲੋਕਾਂ ਦੇ ਦਰਸ਼ਨਾਂ ਲਈ ਰੱਖਿਆ ਜਾਵੇਗਾ। ਸ਼ਾਮ 4 ਵਜੇ ਪਰੀਕਰ ਦੀ ਅੰਤਮ ਯਾਤਰਾ ਕਲਾ ਅਕੈਡਮੀ ਤੋਂ ਕੈਂਮਪਲ ਸਥਿਤ SAG ਗਰਾਉਂਡ ਦੇ ਲਈ ਕੱਢੀ ਜਾਵੇਗੀ।ਇਥੇ ਸ਼ਾਮ 5 ਵਜੇ ਉਹਨਾਂ ਦਾ ਅੰਤਮ ਸਸਕਾਰ ਕੀਤਾ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.