Breaking NewsD5 specialNewsPress ReleasePunjabTop News

ਮਨੁੱਖਤਾ ਦੀ ਹੋਂਦ ਲਈ ਜੈਵਿਕ ਵਿਭਿੰਨਤਾ ਮੂਲ ਤੱਤ- ਰਾਹੁਲ ਤਿਵਾੜੀ

ਕਪੂਰਥਲਾ: ਸਿਟੀ ਵਲੋਂ ਕੌਮਾਂਤਰੀ ਜੈਵਿਕ-ਵਿਭਿੰਨਤਾ ਦਿਵਸ ਮਨਾਇਆ ਗਿਆ। ਸਾਰੇ ਸਰੋਤ ਅਤੇ ਸੇਵਾਵਾਂ ਜੈਵਿਕ ਵਿਭਿੰਨਤਾ ਤੋਂ ਹੀ ਮਿਲਦੇ ਹਨ ਅਤੇ ਧਰਤੀ ਨੂੰ ਸਿਹਤਮੰਦ ਬਣਾਉਣ ਲਈ ਇਹਨਾਂ ਦੀ ਬਹੁਤ ਅਹਿਮ ਭੂਮਿਕਾ ਹੈ। ਹਾਲਾਂਕਿ ਸਾਡੇ ਵਿਚੋਂ ਬਹੁਤ ਸਾਰੇ ਲੋਕ ਜਾਣਬੁਝ ਕੇ ਜੈਵਿਕ — ਵਿਭਿੰਨਤਾ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ  ਪਰ ਬਹੁਤ ਸਾਰੀਆਂ ਕਾਰਵਾਈਆਂ ਜਿਵੇਂ ਕਿ ਜੰਗਲਾਂ ਦੀ ਕਟਾਈ, ਜੰਗਲੀ ਜੀਵਾਂ ਦੇ ਟਿਕਾਣਿਆਂ ‘ਤੇ ਕਬਜੇ ਕਰਨ ਅਤੇ ਉਹਨਾਂ ਦੇ ਖਾਤਮੇ,  ਸਾਲ ਵਿਚ ਇਕ ਤੋਂ ਵੱਧ ਫ਼ਸਲਾਂ ਲੈਣ  ਦੀ ਲਾਲਸਾ ਸਮੇਤ ਮਨੁੱਖੀ ਗਤੀਵਿਧੀਆਂ  ਦੇ ਕਾਰਨ ਜਲਵਾਯੂ ਇੰਨੀ ਤੇਜੀ ਨਾਲ ਬਦਲ ਰਿਹਾ ਹੈ ਕਿ ਇਸ ਨੇ ਕੁਦਰਤ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਖੋਜਾਂ ਇਹ ਸੰਕੇਤ ਕਰਦੀਆਂ ਹਨ ਕਿ ਵਿਸ਼ਵ ਦੀ  ਜੀ.ਡੀ.ਪੀ ਵਿਚ ਸਲਾਨਾ 40 ਟ੍ਰਿਲੀਅਨ ਰੁਪਏ ਅਤੇ ਇਕ ਕਰੋੜ ਤੋਂ ਵੱਧ ਨੌਕਰੀਆਂ ਜੈਵਿਕ ਵਿਭਿੰਨਤਾ ਦੇ ਖੇਤਰ ਦਾ ਯੋਗਦਾਨ ਹਨ । ਇਸ ਲਈ ਜੈਵਿਕਿ — ਵਿਭਿੰਨਤਾ ਦੇ ਸਰੋਤਾਂ ਨੂੰ ਬਚਾਉਣ ਇਕਦਮ ਸਕਾਰਾਤਮਕ ਕਦਮ ਚੁੱਕਣੇ ਬਹੁਤ ਜ਼ਰੂਰੀ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਕੱਤਰ ਵਿਗਿਆਨ ਤਕਨਾਲੌਜੀ ਤੇ ਵਾਤਾਵਰਣ ਪੰਜਾਬ, ਸ੍ਰੀ ਰਾਹੁਲ ਤਿਵਾੜੀ ਆਈ.ਏ.ਐਸ ਨੇ  ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ  ਕੌਮਾਂਤਰੀ ਜੈਵਿਕ ਵਿਭਿੰਨਤਾ ਦਿਵਸ ਸਬੰਥੀ ਸ਼ੁਰੂ ਕੀਤੀ ਗਈ 22 ਦਿਨ 22 ਐਕਸ਼ਨ ਮੁਹਿੰਮ ਦੇ ਸੰਪੰੰਨ ਸਮਾਰੋਹ ਮੌਕੇ ਕਰਵਾਏ ਗਏ ਵੈਬਨਾਰ ਦੌਰਾਨ ਕੀਤਾ।

ਇਸ ਮੌਕੇ *ਤੇ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਦੱਸਿਆ ਕਿ ਹਰੇਕ ਦੇਸ਼ ਦਾ ਆਪਣੇ ਜੈਵਿਕ ਸਰੋਤਾਂ *ਤੇ ਪ੍ਰਭੂਸਤਾ ਸੰਪਨ ਅਧਿਕਾਰ ਹੈ। ਇਸ ਲਈ ਸਾਡਾ ਸਾਰਿਆਂ ਦਾ ਕਰਤੱਵ ਅਤੇ ਜ਼ਿੰਮੇਵਾਰੀ ਬਣਦੀ ਹੈ ਕਿ ਜੈਵਿਕ ਵਿਭਿੰਨਤਾ ਦੀ  ਸਾਂਭ—ਸੰਭਾਲ ਦੇ ਨਾਲ — ਨਾਲ ਇਹਨਾਂ ਤੋਂ ਹੋਣ ਵਾਲੇ ਲਾਭਾਂ ਵੀ ਬਰਾਰਬ ਵੰਡ ਅਤੇ ਸਥਾਈ ਵਰਤੋਂ ਨੱੂ ਯਕੀਨੀ ਬਣਾਇਆ ਜਾਵੇ।  ਧਰਤੀ ਨੂੰ ਸਿਹਮੰਦ ਰੱਖਣ ਅਤੇ ਆਰਥਿਕ ਮਜ਼ਬੂਤੀ ਲਈ ਜੈਵਿਕ—ਵਿਭਿੰਨਤਾ ਦੀ ਸਾਂਭ—ਸੰਭਾਲ ਦਾ ਸੰਦੇਸ਼ ਫ਼ੈਲਾਉਣ ਦੀ ਬਹੁਤ ਲੋੜ ਹੈ। ਉਨ੍ਹਾਂ ਅੱਗੋ ਦੱਸਿਆ ਕਿ   ਪੁਸ਼ਪਾ ਗੁਰਾਲ ਸਾਇੰਸ ਸਿਟੀ ਵਲੋਂ ਸੰਯੁਕਤ ਰਾਬਟਰ ਦੀਆਂ ਸੇਧ— ਲੀਹਾਂ *ਤੇ  ਕੌਮਾਂਤਰੀ ਜੈਵਿਕ — ਵਿਭਿੰਨਤਾਂ  ਦਿਵਸ ਮਨਾਉਣ ਦੇ ਉਲੀਕੇ ਗਏ ਪ੍ਰੋਗਰਾਮਾਂ ਦੇ ਹਿੱਸੇ 01 ਮਈ 2022 ਤੋਂ 22 ਮਈ 2022 ਤੱਕ   22 ਦਿਨ 22 ਕੰਮਾਂ ਦੀ  ਸ਼ੁਰੂ ਕੀਤੀ ਮੁਹਿੰਮ  ਦੇ ਅਧੀਨ ਗਤੀਵਿਧੀਆ ਅਤੇ  ਵੈਬਨਾਰਾਂ ਦੀ ਲੜੀ ਚਲਾਈ ਗਈ  ਸੀ।

ਇਹ ਮੁਹਿੰਮ ਜੈਵਿਕ ਵਿਭਿੰਨਤਾ ਨੂੰ  ਬਚਾਉਣ ਅਤੇ ਧਰਤੀ  ਨੂੰ ਸਿਹਤਮੰਦ ਰੱਖਣ ਦੇ ਆਸ਼ੇ ਨਾਲ ਚਲਾਈ ਜਾ ਰਹੀ ਹੈ। ਇਸ ਮੁਹਿੰਮ ਨੂੰ ਇਹਨਾਂ ਦਿਨਾਂ ਦੌਰਾਨ ਭਰਵਾਂ ਹੂੰਗਾਰਾ ਮਿਲਿਆ ਹੈ, ਪੰਜਾਬ ਦੀਆਂ ਬਹੁਤ ਸਾਰੀਆਂ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਸ ਮੁਹਿੰਮ ਦੌਰਾਨ ਉਲੀਕੇ ਗਏ ਕੰਮਾਂ ਵਿਚ  ਭਾਗ ਲਿਆ ਹੈ।  ਇਸ ਮੁਹਿੰਮ ਤਹਿਤ  ਸਾਰੇ ਪ੍ਰੋਗਰਾਮ ਤੇ ਸਰਗਰਮੀਆਂ  ਰਾਸ਼ਟਰੀ ਜੈਵ—ਵਿਭਿੰਨਤਾ ਾਅਥਾਰਟੀ ਭਾਰਤ ਸਰਕਾਰ ਅਤੇ  ਵੈਸਟ ਸੀਡ ਇੰਡੀਆ ਪ੍ਰਾਈਵੇਟ ਲਿਮਟਿਡ ਦੇ  ਸਹਿਯੋਗ  ਨਾਲ ਕਰਵਾਏ ਜਾ ਰਹੇ ਹਨ । ਇਸ ਮੌਕੇ ਸਾਇੰਸ ਸਿਟੀ ਦੀ ਵਿਗਿਆਨੀ ਡਾ. ਲਵਲੀਨ ਬਰਾੜ ਅਤੇ ਸਿੱਖਿਆ ਸਹਾਇਕ ਕਮਲਜੀਤ ਕੌਰ ਮੁਹਿੰਮ ਦੌਰਾਨ ਕੀਤੇ ਗਏ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਗਈ।

ਇਸ ਮੌਕੇ ਸੰਯੁਕਤ ਰਾਸ਼ਟਰ  ਦੇ ਵਾਤਾਵਰਣ ਪ੍ਰੋਗਰਾਮ (ਯੂ ਐਨ.ਈ.ਪੀ) ਦੀ ਵਾਤਾਵਰਣ ਸਲਾਹਕਾਰ ਸ੍ਰੀਮਤੀ ਗਾਇਤਰੀ ਰਾਘਵਾ ਨੇ ਮੁੱਖ ਬੁਲਾਬੇ ਵਜੋਂ ਬੋਲਦਿਆਂ ਕਿਹਾ ਕਿ ਅੱਜ ਦਾ  ਦਿਨ ਸਾਡੇ ਭੋਜਨ ਅਤੇ ਸਿਹਤ ਨੂੰ ਬਣਾਈ ਰੱਖਣ ਲਈ ਜੈਵਿਕ ਵਿਭਿੰਨਤਾਂ ਦੀ ਸਾਂਭ—ਸੰਭਾਲ ਪ੍ਰਤੀ ਜਾਗਰੂਕ ਹੋਣ ਅਤੇ ਕੰਮ ਕਰਨ ਦਾ  ਮੌਕਾ  ਦਿੰਦਾ ਹੈ।  ਉਨ੍ਹਾਂ ਕਿਹਾ ਕਿ  ਸਥਾਈ ਵਿਕਾਸ ਦੇ ਟੀਚਿਆਂ ਦੀਆਂ ਸੇਧ—ਲੀਹਾਂ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ ਦੇ   ਨੀਤੀਕਾਰਾ, ਫ਼ੈਸਲੇ ਲੈਣ ਵਾਲਿਆਂ ਅਤੇ ਪ੍ਰਬੰਧਕਾਂ ਦਾ ਸਿਹਤ ਅਤੇ ਭੋਜਨ ਦੇ ਹਲਾਤ ਸੰਬਧੀ ਜ਼ਿੰਮੇਵਾਰੀ ਨਾਲ ਕੰਮ ਕਰਨ ਲਈ ਮਾਰਗਦਰਸ਼ਨ ਕਰਦੀਆਂ ਹਨ।  ਇਸ ਮੌਕੇ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਮਾ ਦੀ ਸਥਾਈ ਵਿਕਾਸ ਦੇ ਟੀਚਿਆਂ ਦੀ ਕੋਰਡੀਨੇਸ਼ਨ ਸੈਂਟਰ  ਤੋਂ ਨਵਿੰਦਤਾ ਮਾਥੁਰ ਨੇ ਜੈਵਿਕ ਵਿਭਿੰਨਤਾ ਨਾਲ ਸਬੰਧਤ ਵੱਖ—ਵੱਖ ਟੀਚਿਆਂ ਅਤੇ  ਇਸ ਦੀ ਸੰਭਾਲ ਦੇ ਟੀਚਿਆਂ ਦੀ ਪ੍ਰਾਪਤੀ ਕਿਵੇਂ ਕੀਤੀ ਜਾ ਸਕਦੀ ਹੈ ਬਾਰੇ ਜਾਣਕਾਰੀ ਦਿੱਤੀ ।

ਪੰਜਾਬ ਜੈਵਿਕ ਵਿਭਿੰਨਤਾ ਬੋਰਡ ਦੇ ਪ੍ਰਮੁੱਖ ਵਿਗਿਆਨੀ ਸ੍ਰੀ ਗੁਰਹਿਰਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਵਿਚ  ਜੈਵਿਕ ਵਿਭਿੰਨਤਾ ਐਕਟ 2002 ਨੂੰ ਲਾਗੂ ਕਰਨਾ ਬੋਰਡ ਦੀ ਜ਼ਿੰਮੇਵਾਰ ਹੈ ਅਤੇ ਜ਼ਿਲਾ ਪੱਧਰ *ਤੇ ਬਣਾਈਆਂ ਗਈਆਂ ਜੈਵਿਕ ਵਿਭਿੰਨਤਾ ਪ੍ਰਬੰਧਕ ਕਮੇਟੀਆ ਬੜਾ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ।  Webinar ਦੌਰਾਨ ਸ੍ਰੀ  ਗਰੀਸ਼ ਪਾਟਿਲ ਖੋਜ਼ ਡਾਇਰੈਕਟਰ ਈਸਟ ਵੈਸਟ ਸੀਡਜ ਪ੍ਰਾਈਵੇਟ  ਲਿਮਟਿਡ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਉਨ੍ਹਾਂ   ਜਾਣਕਾਰੀ ਦਿੰਦਿਆਂ ਦੱਸਿਆ ਕਿ  ਇਸ ਕੰਪਨੀ ਦਾ ਉਦੇਸ਼ ਵਾਤਾਵਰਣ ਅਤੇ ਜੈਵਿਕ ਵਿਭਿੰਨਤਾ ਦੀ ਰੱਖਿਆ ਲਈ ਵਚਬੱਧ ਪ੍ਰੋਗਰਾਮਾਂ ਨੂੰ ਵਿੱਤੀ ਸਹਾਇਤਾ ਦੇਣਾ  ਹੈ  ਜਿਹੜੇ ਕਿ ਹਰੇਕ ਕਾਰੋਬਾਰ  ਨੂੰ ਚਲਾਉਣ ਲਈ ਬਹੁਤ ਜ਼ਰੂਰੀ ਹਨ।

ਇਸ ਦੇ ਨਾਲ ਜਾਗਰੂਕਤਾ, ਸਾਭ—ਸੰਭਾਲ ਦੀ ਲੋੜ ਅਤੇ ਧਰਤੀ *ਤੇ ਜੀਵਨ ਦੀ ਹੋਂਦ ਲਈ ਮੁੱਢਲੇ ਮਹੱਤਵ ਦੇ  ਮੱਦੇ ਜੈਵਿਕਾਂ ਦੀ ਰੱਖਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।  ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ  ਕਿ ਧਰਤੀ *ਤੇ ਜੀਵਨ ਦੀ ਹੋਂਦ ਲਈ ਮੁੱਢਲੀਆ ਲੋਡਾਂ  ਨੂੰ ਦੇਖਦਿਆਂ ਜੈਵਿਕ ਵਿਭਿੰਨਤਾ ਦੀ ਸੁਰੱਖਿਆ ਅਤੇ ਸਾਂਭ—ਸੰਭਾਲ ਲਈ ਲੋੜੀਂਦੇ ਪ੍ਰਬੰਧ ਹੋਣੇ ਬਹੁਤ ਜ਼ਰੂਰੀ ਹਨ।ਉਨ੍ਹਾਂ ਅੱਗੋਂ ਕਿਹਾ ਕਿ ਵਧਦੀ ਹੋਈ ਅਬਾਦੀ, ਗ੍ਰੀਨਹਾਊਸ ਗੈਸਾਂ ਦੀ ਨਿਕਾਸੀ ਵਿਚ ਹੋ ਰਿਹਾ ਦਿਨੋਂ ਦਿਨ ਵਾਧਾ ਅਤੇ ਦੁਨੀਆ ਦੇ ਕਈ ਹਿੱਸਿਆ ਵਿਚ ਪਾਣੀ, ਭੋਜਨ ਦੀ ਘਾਟ ਅਤੇ ਲਕੜੀ ਦੀ ਬਾਲਣ ਲਈ ਵਰਤੋਂ ਕਾਰਨ ਜੈਵਿਕ—ਵਿਭਿੰਨਤਾ ਦਾ ਨੁਕਸਾਨ ਹੋ ਰਿਹਾ ਹੈ।

ਇਸ ਮੌਕੇ ਪਾਇਨਰ ਇੰਟਰਨੈਸ਼ਨਲ ਸਕੂਲ ਰੁੜਕਾ ਕਲਾ, ਕਮਲਾ ਨਹਿਰੂ ਪਬਲਿਕ ਸਕੂਲ ਫ਼ਗਵਾੜਾ ਅਤੇ ਡੀ.ਏ.ਵੀ ਮਾਡਲ ਹਾਈ ਸਕੂਲ ਕਪੂਰਥਲਾ ਜੈਵਿਕ—ਵਿਭਿੰਨਤਾਂ ਦੀ ਸਾਂਭ ਲਈ ਸ਼ੁਰੂ ਕੀਤੀ  ਗਈ ਮੁਹਿੰਮ ਦੌਰਾਨ ਵਧੀਆਂ ਪ੍ਰਦਰਸ਼ਨ ਕਰਨ ਵਾਲੇ ਸਕੂਲ ਐਲਾਨਿਆਂ ਗਿਆ । ਇਸ ਦੇ ਨਾਲ ਹੀ ਐਚ.ਐਮ.ਵੀ ਕਾਲਜ ਜਲੰਧਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੇਰਾ, ਸਰਕਾਰੀ ਸੀਨੀਅਰ ਸੈਕੰਡਰੀ ਲੜਕੇ ਗੌਹਰ, ਡੀ.ਏ ਵੀ ਐਡਵਰਡ ਗੰਜ ਸੀਨੀਅਰ ਸੈਕੰਡਰੀ ਸਕੂਲ ਮਲੋਟ ਅਤੇ ਮੈਪਲ ਇੰਟਰਨੈਸ਼ਨਲ ਸਕੂਲ ਗੋਰਾਇਆ ਨੂੰ ਸ਼ਲਾਘਾਯੋਗ ਸਨਾਮਾਨ ਪੱਤਰਾਂ ਨਾਲ ਨਿਵਾਜ਼ਿਆ ਗਿਆ।

ਇਸ ਮੌਕੇ ਬੱਚਿਆਂ ਦੇ ਫ਼ੋਟੋਗ੍ਰਾਫ਼ੀ, ਪੋਸਟਰ ਬਣਾਉਣ ਅਤੇ ਊਰਜਾ ਦੇ ਆਡਿਟ ਦੇ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਨੂੰ ਇਨਾਮਾਂ ਦੀ ਵੰਡ ਵੀ ਕੀਤੀ ਗਈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button