ਮਨਜਿੰਦਰ ਸਿੰਘ ਸਿਰਸਾ ਪੀਲੀਭੀਤ ‘ਚ ਗ੍ਰਿਫ਼ਤਾਰ, ਟਵੀਟ ਕਰ ਦੱਸਿਆ ਆਪਣਾ ਅਪਰਾਧ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਰਾਸ਼ਟਰੀ ਬੁਲਾਰੇ ਮਨਜਿੰਦਰ ਸਿੰਘ ਨੂੰ ਉੱਤਰ ਪ੍ਰਦੇਸ਼ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। 21 ਜਨਵਰੀ ਦੀ ਰਾਤ ਸਿਰਸਾ ਨੂੰ ਪੀਲੀਭੀਤ ਦੇ ਬਿਲਾਸਪੁਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਮਨਜਿੰਦਰ ਸਿੰਘ ਸਿਰਸਾ ਕਿਸਾਨਾਂ ਨੂੰ ਮਿਲਣ ਲਈ ਪੀਲੀਭੀਤ ਜਾ ਰਹੇ ਸਨ।
ਸਵੇਰੇ-ਸਵੇਰੇ ਕੇਂਦਰ ਸਰਕਾਰ ਨੂੰ ਵੱਡਾ ਝਟਕਾ,ਦਿੱਲੀ ਦੀਆਂ ਸੜਕਾਂ ‘ਤੇ ਕਰਤੀਆਂ ਜਾਮ
ਜਾਣਕਾਰੀ ਮੁਤਾਬਕ ਸਿਰਸਾ ਨੂੰ ਬਰੇਲੀ ਦੇ ਪੁਲਿਸ ਅਧਿਕਾਰੀ ਨੇ ਗ੍ਰਿਫ਼ਤਾਰ ਕੀਤਾ। ਆਪਣੀ ਗ੍ਰਿਫ਼ਤਾਰੀ ਨੂੰ ਲੈ ਕੇ ਟਵੀਟ ਕਰਦੇ ਹੋਏ ਸਿਰਸਾ ਨੇ ਕਿਹਾ ਕਿ ਕਿਸਾਨਾਂ ਦੇ ਅਧਿਕਾਰ ਲਈ ਵਿਰੋਧ ਕੀਤਾ। ਸੁਪ੍ਰੀਮ ਕੋਰਟ ਵੀ ਕਹਿ ਚੁੱਕਿਆ ਹੈ ਕਿ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ। ਉਨ੍ਹਾਂ ਨੇ ਟਵੀਟ ‘ਚ ਯੂਪੀ ਪੁਲਿਸ ਨੂੰ ਵੀ ਟੈਗ ਕੀਤਾ।
ਮੀਟਿੰਗ ਤੋਂ ਪਹਿਲਾਂ ਸਵੇਰੇ ਹੀ ਦਿੱਲੀ ਤੋਂ ਵੱਡੀ ਖ਼ਬਰ,ਕਿਸਾਨਾਂ ਦੇ ਹੱਕ ‘ਚ ਹੋਇਆ ਵੱਡਾ ਐਲਾਨ
ਸਿਰਸਾ ਨੇ ਟਵੀਟ ‘ਚ ਯੂਪੀ ਪੁਲਿਸ ਨੂੰ ਟੈਗ ਕਰਦੇ ਹੋਏ ਸਵਾਲ ਕੀਤਾ ਕੀ ਇਹ ਇੱਕ ਆਪਰਾਧਿਕ ਐਕਟ ਹੈ। ਦੱਸਿਆ ਜਾ ਰਿਹਾ ਹੈ ਕਿ ਸਿਰਸਾ ਦੇ ਪੀਲੀਭੀਤ ਦੀ ਸੀਮਾ ਵਿੱਚ ਪ੍ਰਵੇਸ਼ ਕਰਨ ਦੀ ਸੂਚਨਾ ‘ਤੇ ਪੁਲਿਸ ਅਲਰਟ ਸੀ। ਸੀਓ ਨੇ ਸਿਰਸਾ ਨੂੰ ਅਪੀਲ ਕੀਤੀ ਸੀ ਕਿ ਉਹ ਪੀਲੀਭੀਤ ਨਾ ਜਾਣ। ਸਿਰਸਾ ਵੀ ਪੀਲੀਭੀਤ ਜਾਣ ਦੀ ਗੱਲ ‘ਤੇ ਅੜੇ ਰਹੇ। ਇਸ ਤੋਂ ਬਾਅਦ ਸੀਓ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
Uttar Pradesh Police has arrested me at Bilaspur, Pilibhit.
My offence – I have been raising voice for Farmers rights and even Supreme Court also recognises the farmers’ right to protestIs that a criminal offence; I want to ask @Uppolice #kisanektazindabaad #farmersprotest pic.twitter.com/E7BPiiQs8D
— Manjinder Singh Sirsa (@mssirsa) January 21, 2021
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਕਰ ਰਹੇ ਹੈ। ਅੰਦੋਲਨ ਕਰ ਰਹੇ ਕਿਸਾਨਾਂ ਅਤੇ ਸਰਕਾਰ ਦੇ ਵਿੱਚ 10 ਦੌਰ ਦੀ ਗੱਲ ਬਾਤ ਹੋ ਚੁੱਕੀ ਹੈ ਪਰ ਉਹ ਬੇਨਤੀਜਾ ਰਹੀ । ਸਰਕਾਰ ਨੇ ਕਿਸਾਨਾਂ ਨੂੰ ਕਾਨੂੰਨ ‘ਤੇ ਰੋਕ ਦਾ ਪ੍ਰਸਤਾਵ ਵੀ ਦਿੱਤਾ ਸੀ, ਜਿਸਨੂੰ ਕਿਸਾਨਾਂ ਨੇ ਖਾਰਿਜ ਕਰ ਦਿੱਤਾ। ਕਿਸਾਨ ਤਿੰਨੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ‘ਤੇ ਅੜੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.