ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਨ ਵੱਢੀ ਗਈ ਮੁਹਿੰਮ ਗੰਨ ਕਲਚਰ ਖਿਲਾਫ਼ ਲਗਾਤਾਰ ਸਖ਼ਤ ਕਦਮ ਚੁੱਕਦੀ ਨਜ਼ਰ ਆ ਰਹੀ ਹੈ। ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਹਥਿਆਰਾਂ ਨਾਲ ਫੋਟੋ ਸਾਹਮਣੇ ਆਈ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਫੋਟੋ ਸ਼ੇਅਰ ਕਰਦਿਆਂ ਸਵਾਲ ਕੀਤਾ ਹੈ ਕਿ ਕੀ ਹੁਣ CM ਮਾਨ ਖਿਲਾਫ਼ ਵੀ ਕੇਸ ਦਰਜ ਹੋਵੇਗਾ? ਉਨ੍ਹਾਂ ਨੇ ਟਵਿੱਟਰ ‘ਤੇ ਸੀਐਮ ਭਗਵੰਤ ਮਾਨ ਦੀ ਹਥਿਆਰ ਫੜੇ ਹੋਏ ਦੀ ਤਸਵੀਰ ਟਵੀਟ ਕੀਤੀ ਹੈ। ਟਵੀਟ ‘ਚ ਮਜੀਠੀਆ ਨੇ ਸੀਐਮ ਮਾਨ ‘ਤੇ ਤੰਜ ਕੱਸਦੇ ਹੋਏ ਲਿਖਿਆ ਕਿ ਮਿੱਤਰਾਂ ਨੂੰ ਸੌਂਕ ਹਥਿਆਰਾਂ ਦਾ ਪਰ ਪਰਚੇ ਬੱਚਿਆਂ ‘ਤੇ ਹੋ ਰਹੇ ਹਨ। ਉਨ੍ਹਾਂ ਨੇ ਇਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਟੈਗ ਕੀਤਾ ਹੈ।
Amritpal Singh ਦਾ ਸਾਥ ਦੇਣ ਪਿਆ ਮਹਿੰਗਾ, ਸਾਬਕਾ Congress ਪ੍ਰਧਾਨ ‘ਤੇ ਕਾਰਵਾਈ || D5 Channel Punjabi
ਦਰਅਸਲ ਗੰਨ ਕਲਚਰ ਖ਼ਿਲਾਫ਼ ਪੰਜਾਬ ਸਰਕਾਰ ਲਗਾਤਾਰ ਸਖ਼ਤ ਕਸਮ ਚੁੱਕਦੀ ਨਜ਼ਰ ਆ ਰਹੀ ਹੈ। ਬੀਤੇ ਕੁਝ ਦਿਨ ਪਹਿਲਾ ਪੰਜਾਬ ਦੇ ਡੀ.ਜੀਪੀ. ਗੌਰਵ ਯਾਦਵ ਨੇ ਟਵੀਟ ਕਰ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਜਿੰਨ੍ਹਾਂ ਦੀ ਵੀ ਫ਼ੋਟੋ ਗੰਨ ਜਾਂ ਅਸਲੇ ਨਾਲ ਹੈ ਉਹ 72 ਘੰਟੀਆਂ ਦੇ ਅੰਦਰ ਆਪਣੀਆਂ ਫ਼ੋਟੋ ਸ਼ੋਸ਼ਲ ਮੀਡੀਆਂ ਤੋਂ ਹਟਾ ਲੈਣ। ਦਰਅਸਲ ਪੰਜਾਬ ਪੁਲਿਸ ਉਸ ਸਮੇਂ ਸੁਰਖਿਆ ‘ਚ ਆਈ ਸੀ ਜਦੋਂ ਗੰਨ ਕਲਚਰ ਖਿਲਾਫ਼ ਕਾਰਵਾਈ ਕਰਦੇ ਹੋਏ ਪੁਲਿਸ ਨੇ ਇਕ 8 ਸਾਲਾ ਬੱਚੇ ‘ਤੇ FIR ਦਰਜ ਕਰ ਲਈ ਸੀ। ਇਸ ਕਾਰਵਾਈ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਪੁਲਿਸ ਉਤੇ ਸਵਾਲ ਖੜ੍ਹੇ ਕੀਤੇ ਗਏ ਸੀ।
Mittran nu shonk hathiaran da?
ਪਰ ਪਰਚੇ ਬੱਚਿਆਂ ਤੇ ਹੋ ਰਹੇ ਨੇ 🤔 @BhagwantMann pic.twitter.com/81vHcdWtlf— Bikram Singh Majithia (@bsmajithia) November 27, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.