Top NewsBreaking NewsD5 specialIndiaNewsPolitics

ਭੀੜ ਇਕੱਠੀ ਕਰਨ ਨਾਲ ਕਾਨੂੰਨ ਨਹੀਂ ਬਦਲਦੇ, ਦੱਸੋ ਇਨ੍ਹਾਂ ਕਾਨੂੰਨਾਂ ‘ਚ ਕਿਸਾਨਾਂ ਦੇ ਖਿਲਾਫ ਕੀ ਹੈ : ਤੋਮਰ

ਗਵਾਲੀਅਰ : ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੀ ਸੀਮਾਵਾਂ ‘ਤੇ ਲੰਬੇ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਐਤਵਾਰ ਨੂੰ ਕਿਹਾ ਕਿ ਭੀੜ ਇਕੱਠੀ ਕਰਨ ਨਾਲ ਕਨੂੰਨ ਨਹੀਂ ਬਦਲਦੇ। ਉਨ੍ਹਾਂ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਦੱਸਣ ਕਿ ਇਨ੍ਹਾਂ ਕਾਨੂੰਨਾਂ  ‘ਚ ਕਿਸਾਨਾਂ  ਦੇ ਖਿਲਾਫ ਕੀ ਹੈ ਅਤੇ ਸਰਕਾਰ ਉਸ ‘ਚ ਸੋਧ ਕਰਨ ਨੂੰ ਤਿਆਰ ਹੈ।

ਸੁਪਰੀਮ ਕੋਰਟ ਦੇ ਵਕੀਲ ਦੀ ਕਿਸਾਨਾਂ ਨੂੰ ਸਪੋਟ!ਖੇਤੀ ਕਾਨੂੰਨਾਂ ਦਾ ਕੱਢ ਲਿਆਇਆ ਅਜਿਹੇ ਸਬੂਤ!

ਤੋਮਰ ਨੇ ਗਵਾਲੀਅਰ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਕੇਂਦਰ ਸਰਕਾਰ ਨੇ ਸੰਵੇਦਨਸ਼ੀਲਤਾ  ਦੇ ਨਾਲ ਕਿਸਾਨ ਜਥੇਬੰਦੀਆਂ ਨਾਲ 12 ਦੌਰ ਦੀ ਗੱਲਬਾਤ ਕੀਤੀ ਹੈ ਪਰ ਗੱਲਬਾਤ ਦਾ ਫ਼ੈਸਲਾ ਤਾਂ ਹੁੰਦਾ ਹੈ, ਜਦੋਂ ਕਮੀ ਦੱਸੀ ਜਾਵੇ। ਉਨ੍ਹਾਂ ਨੇ ਕਿਹ, ‘‘ ਸਿੱਧਾ ਕਹੋਗੇ ਕਾਨੂੰਨ ਰੱਦ ਕਰ ਦੇਵੋ।  ਅਜਿਹਾ ਨਹੀਂ ਹੁੰਦਾ ਕਿ ਕੋਈ ਭੀੜ ਇਕੱਠੀ ਹੋ ਜਾਵੇ ਅਤੇ ਕਨੂੰਨ ਰੱਦ ਹੋ ਜਾਣਗੇ। ਖੇਤੀ ਮੰਤਰੀ ਨੇ ਕਿਹਾ, ‘‘ਕਿਸਾਨ ਜਥੇਬੰਦੀਆਂ ਦੱਸਣ ਕਿ ਇਨ੍ਹਾਂ ਨਵੇਂ ਕਾਨੂੰਨਾਂ ‘ਚ ਕਿਸਾਨਾਂ ਦੇ ਖਿਲਾਫ ਕੀ ਹੈ ? ਪਰ ਭੀੜ ਇਕੱਠੀ ਕਰਨ ਨਾਲ ਕਨੂੰਨ ਨਹੀਂ ਬਦਲਦੇ ।

🔴LIVE|| ਮੋਦੀ ਨੂੰ ਵੱਡਾ ਝਟਕਾ,ਟੁੱਟ ਸਕਦੀ ਹੈ ਸਰਕਾਰ ! ਕਿਸਾਨਾਂ ਦੇ ਹੱਕ ‘ਚ ਹੋਰ ਪਾਰਟੀ ਨੇ ਤੋੜਿਆ ਗਠਜੋੜ !

ਤੋਮਰ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਇਹ ਤਾਂ ਦੱਸਣ ਕਿ ਆਖਿਰ ਕਿਹੜੇ ਪ੍ਰਾਵਧਾਨ ਹਨ ਜੋ ਕਿਸਾਨਾਂ  ਦੇ ਖਿਲਾਫ ਹਨ ? ਇਸਨੂੰ ਸਰਕਾਰ ਸਮਝਣ ਨੂੰ ਤਿਆਰ ਹੈ ਅਤੇ ਸੋਧ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੇ ਮੁੱਦੇ ‘ਤੇ ਸਰਕਾਰ ਅੱਜ ਵੀ ਸੋਧ ਕਰਨ ਨੂੰ ਤਿਆਰ ਹੈ ਅਤੇ ਇਸ ਬਾਰੇ ‘ਚ ਤਾਂ ਆਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਹਿ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button