ਭਾਰੀ ਮੀਂਹ ਕਾਰਨ ਨਿਊਜ਼ੀਲੈਂਡ ਦੇ ਕਈ ਖੇਤਰਾਂ ਵਿਚ ਹੜ੍ਹ, ਅੰਤਰਰਾਸ਼ਟਰੀ ਹਵਾਈ ਅੱਡੇ ਅੰਦਰ ਭਰਿਆ ਪਾਣੀ
ਰੱਨਵੇਅ ਦੀਆਂ ਲਾਈਟਾਂ ਹੋਈਆਂ ਖਰਾਬ, ਹਵਾਈ ਉਡਾਣਾ ਰੁਕੀਆਂ, ਔਕਲੈਂਡ ਦੇ ਲਈ ਐਮਰਜੈਂਸੀ ਐਲਾਨੀ ਗਈ
ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਦੇ ਵਿਚ ਅੱਜ ਮੌਸਮ ਖਾਸ ਕਰਕੇ ਉਤਰੀ ਟਾਪੂ ਦੇ ਵਿਚ ਬਹੁਤ ਵਿਗੜਿਆ ਰਿਹਾ। ਭਾਰੀ ਮੀਂਹ ਨੇ ਲੋਕਾਂ ਦੇ ਘਰ ਤਬਾਹ ਕਰ ਦਿੱਤੇ, ਕਾਰਾਂ ਤੈਰਨ ਲੱਗੀਆਂ, ਪਾਣੀ ਘਰਾਂ ਦੇ ਅੰਦਰ ਵੜ ਗਿਆ, ਏਥੇ ਹੀ ਬੱਸ ਨਹੀਂ ਬੜੀਆਂ ਸਕੀਮਾਂ ਅਤੇ ਪਾਣੀ ਨਿਕਾਸੀ ਦੇ ਪ੍ਰਬੰਧਾਂ ਨਾਲ ਤਿਆਰ ਕੀਤਾ ਗਿਆ ਔਕਲੈਂਡ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਪਾਣੀ ਦੇ ਨਾਲ ਭਰ ਗਿਆ। ਜਿੱਥੇ ਹਵਾਈ ਯਾਤਰੀਆਂ ਦੀ ਬੋਰਡਿੰਗ ਹੁੰਦੀ ਹੈ, ਉਥੇ ਗੰਦਾ ਪਾਣੀ ਮੀਂਹ ਦਾ ਭਰ ਗਿਆ। ਲਿਫਟਾਂ ਬੰਦ ਹੋ ਗਈਆਂ। ਭਾਰੀ ਮਸ਼ੀਨਰੀ ਦੇ ਖਰਾਬ ਹੋਣ ਦੀ ਸੰਭਾਵਨਾ ਹੈ। ਔਕਲੈਂਡ ਸਿੱਟੀ ਅਤੇ ਹਾਰਬਰ ਬਿ੍ਰਜ ਨੂੰ ਜਾਂਦੇ ਮੋਟਰ ਵੇਅ ਨੂੰ ਕਈ ਭਾਗਾਂ ਵਿਚ ਬੰਦ ਕਰਨਾ ਪਿਆ। ਐਨਾ ਮੀਂਹ ਸ਼ਾਇਦ ਹੀ ਪਹਿਲਾਂ ਪਿਆ ਹੋਵੇ ਕਿ ਮੋਟਰ ਵੇਅ ਉਤੇ ਵੀ ਹੜ੍ਹ ਆ ਗਿਆ ਹੋਵੇ।
ਕਿਸਾਨਾਂ ਨੇ ਪਾਇਆ Kejriwal ਨੂੰ ਘੇਰਾ, Police ਨੇ ਚੁੱਕੇ Kisan, ਵੇਖੋਂ ਸਿੱਧੀਆਂ ਤਸਵੀਰਾਂ | D5 Channel Punjabi
30 ਮਿੰਟ ਦੇ ਫਾਸਲੇ ਨੂੰ ਪੂਰਾ ਕਰਨ ਦੇ ਲਈ ਲੋਕਾਂ ਨੂੰ ਤਿੰਨ ਘੰਟੇ ਤੱਕ ਲੱਗ ਗਏ। ਲਗਪਗ 1000 ਲੋਕਾਂ ਨੇ ਐਮਰਜੈਂਸੀ ਸਹਾਇਤਾ ਵਾਸਤੇ ਐਂਬੂਲੈਂਸ, ਪੁਲਿਸ ਅਤੇ ਫਾਇਰ ਬਿ੍ਰਗੇਡ ਦਸਤੇ ਮੰਗਵਾਏ। ਜਿਨ੍ਹਾਂ ਦੇ ਘਰ ਉਜੜ ਗਏ, ਲੋਕ ਰੋਂਦੇ ਵੇਖੇ ਗਏ। ਔਕਲੈਂਡ ਮੇਅਰ ਵੱਲੋਂ ਇਸ ਖੇਤਰ ਵਿਚ 7 ਦਿਨ ਵਾਸਤੇ ਐਮਰਜੈਂਸੀ ਐਲਾਨੀ ਗਈ ਹੈ। ਨਿਊਜ਼ੀਲੈਂਡ ਦੀ ਫੌਜ ਨੂੰ ਸਹਾਇਤਾ ਵਾਸਤੇ ਬੁਲਾਇਆ ਗਿਆ ਹੈ। ਸ਼ਹਿਰ ਵਿਚ ਹੋਣ ਵਾਲਾ ਇਕ ਵੱਡਾ ਸਮਾਗਮ ਕੈਂਸਿਲ ਕਰਨਾ ਪਿਆ। ਨਾਰਥ ਸ਼ੋਰ ਵਾਲੇ ਪਾਸੇ ਇਕ ਮਿ੍ਰਤਕ ਸਰੀਰ ਵੀ ਹੜ੍ਹ ਦੇ ਵਿਚ ਮਿਲਿਆ ਹੈ। ਦੁਪਹਿਰ 2.30 ਵਜੇ ਮੌਸਮ ਵਿਭਾਗ ਵੱਲੋਂ ਲਗਾਤਾਰ ਹੋਰ ਚੇਤਾਵਨੀਆਂ ਸ਼ੁਰੂ ਹੋ ਗਈਆਂ ਸਨ ਕਿ ਮੌਸਮ ਬਹੁਤ ਖਰਾਬ ਆ ਰਿਹਾ ਹੈ। ਓਹੀ ਗੱਲ ਹੋਈ ਅਤੇ ਰਾਤ 10 ਵਜੇ ਤੱਕ ਪਏ ਭਾਰੀ ਮਹੀਂ ਨੇ ਖੂਬ ਤਬਾਹੀ ਮਚਾਈ। ਸ਼ਾਮ 5.30 ਵਜੇ ਪੱਛਮੀ ਔਕਲੈਂਡ ਦੇ ਵਿਚ ਘਰਾਂ ਅੰਦਰ ਪਾਣੀ ਵੜ ਗਿਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.