ਭਾਰਤ ਨੇ ਜਿੱਤ ਨਾਲ Captain Kohli ਅਤੇ Ravi Shastri ਨੂੰ ਕਿਹਾ ਅਲਵਿਦਾ
ਟੀ-20 ਵਿਸ਼ਵ ਕੱਪ 2021 ‘ਚ ਭਾਰਤੀ ਟੀਮ ਨੇ ਆਪਣੇ ਆਖਰੀ ਮੈਚ ‘ਚ ਨਾਮੀਬੀਆ ਨੂੰ 9 ਵਿਕਟਾਂ ਨਾਲ ਹਰਾਇਆ ‘ਤੇ ਕਪਤਾਨ ਵਿਰਾਟ ਕੋਹਲੀ ਨੇ ਕੋਚ ਰਵੀ ਸ਼ਾਸਤਰੀ ਨੂੰ ਜਿੱਤ ਨਾਲ ਵਿਦਾ ਕੀਤਾ।ਹਾਲਾਂਕਿ ਇਸ ਜਿੱਤ ਦਾ ਸਵਾਦ ਕੁਝ ਫਿੱਕਾ ਪੈ ਗਿਆ ਕਿਉਂਕਿ ਭਾਰਤ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਨਹੀਂ ਪਹੁੰਚ ਸਕਿਆ।ਰਾਹੁਲ ਦ੍ਰਾਵਿੜ ਹੁਣ ਰਵੀ ਸ਼ਾਸਤਰੀ ਦੀ ਜਗ੍ਹਾ ਭਾਰਤ ਦੇ ਮੁੱਖ ਕੋਚ ਦਾ ਅਹੁਦਾ ਸੰਭਾਲਣਗੇ।ਇਸ ਦੇ ਨਾਲ ਹੀ ਵਿਰਾਟ ਕੋਹਲੀ ਵਨਡੇ ਅਤੇ ਟੈਸਟ ‘ਚ ਭਾਰਤ ਦੇ ਕਪਤਾਨ ਬਣੇ ਰਹਿਣਗੇ ਅਤੇ ਟੀ-20 ‘ਚ ਵੀ ਬੱਲੇਬਾਜ਼ ਦੇ ਰੂਪ ‘ਚ ਖੇਡਦੇ ਰਹਿਣਗੇ।ਸ਼ਾਸਤਰੀ ਹੁਣ ਕਿਸੇ ਵੀ ਆਈਪੀਐਲ ਟੀਮ ਦੇ ਕੋਚ ਬਣ ਸਕਦੇ ਹਨ। ਕਪਤਾਨ ਵਜੋਂ ਵਿਰਾਟ ਦਾ ਇਹ 50ਵਾਂ ਅੰਤਰਰਾਸ਼ਟਰੀ ਟੀ-20 ਮੈਚ ਸੀ।
ਹੁਣੇ-ਹੁਣੇ ਆਈ ਵੱਡੀ ਖ਼ਬਰ, ਕਿਸਾਨਾਂ ਨੇ ਮਾਰਿਆ ਛਾਪਾ, ਕਾਲੇ ਧੰਦੇ ਦਾ ਕੀਤਾ ਪਰਦਾਫਾਸ਼ || D5 Channel Punjabi
ਉਨ੍ਹਾਂ ਨੇ ਇਸ ਟੂਰਨਾਮੈਂਟ ਵਿੱਚ ਦੂਜੀ ਵਾਰ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।ਨਾਮੀਬੀਆ ਨੇ ਸ਼ੁਰੂਆਤ ‘ਚ ਚੰਗਾ ਖੇਡਿਆ ਪਰ ਜਡੇਜਾ ਅਤੇ ਅਸ਼ਵਿਨ ਦੇ ਆਉਣ ਨਾਲ ਇਕ ਤੋਂ ਬਾਅਦ ਇਕ ਵਿਕਟਾਂ ਡਿੱਗਣ ਲੱਗੀਆਂ।ਦੋਵਾਂ ਨੇ ਮਿਲ ਕੇ ਛੇ ਵਿਕਟਾਂ ਲਈਆਂ।ਜਡੇਜਾ ਨੇ ਆਪਣੇ ਚਾਰ ਓਵਰਾਂ ਵਿੱਚ 16 ਦੌੜਾਂ ਦੇ ਕੇ ਤਿੰਨ ਵਿਕਟਾਂ ਅਤੇ ਅਸ਼ਵਿਨ ਨੇ 20 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।ਜਸਪ੍ਰੀਤ ਬੁਮਰਾਹ ਨੇ ਵੀ ਦੋ ਵਿਕਟਾਂ ਆਪਣੇ ਨਾਂ ਕੀਤੀਆਂ।ਨਾਮੀਬੀਆ ਲਈ ਡੇਵਿਡ ਵੀਸ ਨੇ ਸਭ ਤੋਂ ਵੱਧ 26 ਦੌੜਾਂ ਬਣਾਈਆਂ।ਉਸ ਤੋਂ ਇਲਾਵਾ ਸਟੀਫਨ ਬਾਰਡ ਨੇ 21 ਦੌੜਾਂ ਦੀ ਪਾਰੀ ਖੇਡੀ।ਇਸ ਦੇ ਨਾਲ ਹੀ ਚਾਰ ਬੱਲੇਬਾਜ਼ ਦੋਹਰੇ ਅੰਕੜੇ ਨੂੰ ਵੀ ਨਹੀਂ ਛੂਹ ਸਕੇ। ਅੰਤ ਵਿੱਚ ਨਾਮੀਬੀਆ ਨੇ ਭਾਰਤ ਦੇ ਸਾਹਮਣੇ 133 ਦੌੜਾਂ ਦਾ ਟੀਚਾ ਰੱਖਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.