SportsNews

ਭਾਰਤ ਨੇ ਜ਼ਿੰਬਾਬਵੇ ਨੂੰ 13 ਦੋੜਾਂ ਨਾਲ ਹਰਾਇਆ

ਜ਼ਿੰਬਾਬਵੇ : ਭਾਰਤ ਤੇ ਜ਼ਿੰਬਾਬਵੇ ਦਰਮਿਆਨ ਤਿੰਨ ਵਨ-ਡੇ ਮੈਚਾਂ ਦੀ ਸੀਰੀਜ਼ ਦਾ ਤੀਜਾ ਤੇ ਆਖ਼ਰੀ ਮੈਚ ਅੱਜ ਹਰਾਰੇ ਸਪੋਰਟਸ ਕਲੱਬ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ । ਪਹਿਲਾ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੇ ਨਿਰਧਾਰਤ 50 ਓਵਰਾਂ ‘ਚ ਸ਼ੁਭਮਨ ਗਿੱਲ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ 8 ਵਿਕਟਾਂ ਦੇ ਨੁਕਸਾਨ ‘ਤੇ 289 ਦੌੜਾਂ ਬਣਾਈਆਂ।

Akali Dal News : Iqbal Jhundan ਦਾ ਯੂ-ਟਰਨ, ਦਿੱਤਾ ਅਜਿਹਾ ਵੱਡਾ ਬਿਆਨ, ਸੋਚਾਂ ’ਚ ਪਿਆ Akali Dal

ਇਸ ਤਰ੍ਹਾਂ ਭਾਰਤ ਨੇ ਜ਼ਿੰਬਾਬਵੇ ਨੂੰ 290 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਜ਼ਿੰਬਾਬਵੇ ਦੀ ਟੀਮ ਦਾ ਪ੍ਰਦਰਸ਼ਨ ਬਹੁਤ ਖ਼ਰਾਬ ਰਿਹਾ। ਇਨੋਸੈਂਟ ਕੇਯੀਆ 6 ਦੌੜਾਂ, ਸੀਨ ਵਿਲੀਅਮਸ 45 ਦੌੜਾਂ, ਟੋਨੀ 15ਦੌੜਾਂ, ਕਪਤਾਨ ਰੇਜਿਸ 16 ਦੌੜਾਂ ਤੇ ਟੀ. ਕੈਤਾਨੋ 13 ਦੌੜਾਂ, ਬਣਾ ਆਊਟ ਹੋਏ। ਜ਼ਿੰਬਾਬਵੇ ਦੀ ਪੂਰੀ ਟੀਮ 276 ਦੌੜਾਂ ਬਣਾ ਕੇ ਆਊਟ ਹੋ ਗਈ, ਇਸ ਤਰ੍ਹਾਂ ਭਾਰਤ ਨੇ ਤੀਜਾ ਵਨਡੇ ਮੈਚ 13 ਦੌੜਾਂ ਨਾਲ ਜਿੱਤ ਲਿਆ। ਇਸ ਤਰ੍ਹਾਂ ਭਾਰਤ ਨੇ 3-0 ਨਾਲ ਸੀਰੀਜ਼ ਆਪਣੇ ਨਾਂ ਕਰ ਲਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button