NewsBreaking NewsD5 specialIndia

ਭਾਰਤ ਦੇ 63 ਅਮੀਰਾਂ ਕੋਲ ਹੈ ਦੇਸ਼ ਦੇ ਬਜਟ ਤੋਂ ਵੀ ਜ਼ਿਆਦਾ ਦੌਲਤ

ਨਵੀਂ ਦਿੱਲੀ : ਭਾਰਤ ‘ਚ 63 ਅਰਬਪਤੀਆਂ ਦੇ ਕੋਲ 2018 – 19 ਦੇ ਆਮ ਬਜਟ ਦੀ ਰਾਸ਼ੀ 24,42,200 ਕਰੋੜ ਤੋਂ ਵੀ ਜ਼ਿਆਦਾ ਜਾਇਦਾਦ ਹੈ। ਆਕਸਫੈਮ ਦੇ ਅਧੀਐਨ ‘ਚ ਸੋਮਵਾਰ ਨੂੰ ਇਹ ਖੁਲਾਸਾ ਹੋਇਆ। ਇਨ੍ਹਾਂ ਇੱਕ ਫੀਸਦੀ ਅਮੀਰਾਂ ਦੇ ਕੋਲ 70 % ਗਰੀਬ ਆਬਾਦੀ (95.3 ਕਰੋੜ ) ਦੀ ਤੁਲਣਾ ‘ਚ ਚਾਰ ਗੁਣਾ ਤੋਂ ਜ਼ਿਆਦਾ ਪੈਸਾ ਹੈ। ਮਨੁੱਖੀ ਅਧਿਕਾਰਾਂ ਦੀ ਕੋਸ਼ਿਸ਼ ਕਰਨ ਵਾਲੇ ਸੰਸਥਾ ਆਕਸਫੈਮ ਨੇ ਵਿਸ਼ਵ ਆਰਥਿਕ ਰੰਗ ਮੰਚ ਦੀ ਬੈਠਕ ਤੋਂ ਪਹਿਲਾਂ ‘ਟਾਇਮ ਟੂ ਕੇਅਰ’ ਅਧਿਐਨ ਜਾਰੀ ਕੀਤਾ।

ਸੁਖਬੀਰ ਬਾਦਲ ਨੂੰ ਝਟਕਾ! ਢੀਂਡਸਿਆਂ ਨੇ ਪਾਤੀ ਇੱਕ ਹੋਰ ਵੱਡੀ ਗੇਮ, ਬਾਦਲ ਪਰਿਵਾਰ ਦੀ ਉੱਡੀ ਨੀਂਦ!

ਇਸਦੇ ਅਨੁਸਾਰ ਆਰਥਿਕ ਅਸਮਾਨਤਾ ਤੇਜ਼ੀ ਨਾਲ ਵਧੀ ਹੈ। ਪਿਛਲੇ ਦਹਾਕੇ ਵਿੱਚ ਅਰਬਪਤੀਆਂ ਦੀ ਗਿਣਤੀ ਦੁੱਗਣੀ ਹੋਈ ਹੈ। ਦੁਨੀਆਂ ਦੇ 1% ਅਮੀਰਾਂ ਦੇ ਕੋਲ ਸੰਯੁਕਤ ਤੌਰ ‘ਤੇ 92 % ਗਰੀਬਾਂ ਦੀ ਕੁਲ ਦੌਲਤ ਤੋਂ ਦੁੱਗਣੀ ਜਾਇਦਾਦ ਹੈ। ਉਥੇ ਹੀ 2,153 ਅਰਬਪਤੀਆਂ ਦੇ ਕੋਲ ਦੁਨੀਆ ਦੀ 60% ਗਰੀਬ ਆਬਾਦੀ ਦੀ ਜਾਇਦਾਦ ਤੋਂ ਜ਼ਿਆਦਾ ਪੈਸਾ ਹੈ।

Suspend DSP Sekhon ਨੇ ਫਸਾਈ ਕੈਪਟਨ ਸਰਕਾਰ! 15 ਹਜ਼ਾਰ ਕਰੋੜ ਦਾ ਹੋਵੇਗਾ ਪਰਦਾਫਾਸ਼

ਦੁਨੀਆਭਰ ‘ਚ ਔਰਤਾਂ ਰੋਜ਼ਾਨਾ 3.26 ਅਰਬ ਘੰਟੇ ਦੇ ਬਰਾਬਰ ਅਜਿਹੇ ਕੰਮ ਕਰਦੀਆਂ ਹਨ, ਜਿਸਦੇ ਪੈਸੇ ਨਹੀਂ ਮਿਲਦੇ। ਭਾਰਤ ਵਿੱਚ ਇਹ 19 ਲੱਖ ਕਰੋੜ ਦੇ ਯੋਗਦਾਨ ਦੇ ਬਰਾਬਰ ਹੈ। ਆਕਸਫੈਮ ਅਨੁਸਾਰ ਸੰਸਾਰ ਦੇ 1% ਅਮੀਰਾਂ ‘ਤੇ 10 ਸਾਲ ਲਈ 0.5 % ਆਮਦਨ ਟੈਕਸ ਵਧਾਉਣ ‘ਤੇ ਸਿੱਖਿਆ, ਸਿਹਤ ਖੇਤਰ ‘ਚ 11. 7 ਕਰੋੜ ਨੌਕਰੀਆਂ ਮਿਲ ਸਕਣਗੀਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button