ਭਾਰਤ ਦੇ ਵੱਧਦੇ ਕੱਦ ਦਾ ਅੰਦਾਜ਼ਾ ਹੋਣ ‘ਤੇ ਨਾਲ ਚੱਲਣ ਨੂੰ ਮਜ਼ਬੂਰ ਪਾਕਿਸਤਾਨ
ਇਸਲਾਮਾਬਾਦ : ਦੁਨੀਆ ‘ਚ ਭਾਰਤ ਦੇ ਵੱਧਦੇ ਕੱਦ ਦਾ ਅੰਦਾਜ਼ਾ ਪਾਕਿਸਤਾਨ ਨੂੰ ਹੋ ਗਿਆ ਹੈ। ਇਸ ਲਈ ਉਹ ਰਸਤਾ ਰੋਕਣ ਦੀ ਨਹੀਂ ਬਲਕਿ ਨਾਲ ਚਲਣ ਦੀ ਨੀਤੀ `ਤੇ ਕੰਮ ਕਰ ਰਿਹਾ ਹੈ। ਪਾਕਿਸਤਾਨ ਨੇ ਕਿਹਾ ਹੈ ਕਿ ਉਹ ਸਾਰਕ (ਦੱਖਣੀ ਏਸ਼ੀਅਨ ਖੇਤਰੀ ਸਹਿਕਾਰਤਾ ਐਸੋਸੀਏਸ਼ਨ ) ਦੀ ਬੈਠਕ ਦੀ ਮੇਜ਼ਬਾਨੀ ਕਰਨ ਦੇ ਲਈ ਤਿਆਰ ਹੈ। 2016 `ਚ ਉੜੀ `ਚ ਭਾਰਤੀ ਸੈਨਾ ਦੇ ਟਿਕਾਣਿਆ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ‘ਚ ਹੋਣ ਵਾਲੀ ਸਾਰਕ ਦੀ ਬੈਠਕ `ਚ ਸ਼ਾਮਿਲ ਨਾ ਹੋਣ ਦੀ ਘੋਸ਼ਣਾ ਕਰ ਦਿੱਤੀ ਸੀ। ਭਾਰਤ ਦਾ ਰੁਖ ਦੇਖ ਕੇ ਬੰਗਲਾਦੇਸ਼, ਭੂਟਾਨ ‘ਤੇ ਅਫ਼ਗਾਨਿਸਤਾਨ ਨੇ ਵੀ ਬੈਠਕ `ਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ।
🔴LIVE|| ਅਮਰੀਕਾ ਤੋਂ ਕਿਸਾਨਾਂ ਲਈ ਖ਼ੁਸ਼ਖ਼ਬਰੀ, ਮੋਦੀ ਨੂੰ ਝਟਕਾ! ਬੰਗਾਲ ‘ਚੋਂ ਬੀਜੇਪੀ ਦਾ ਸਫਾਇਆ !
ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜਾਹਿਦ ਹਫੀਜ਼ ਚੌਧਰੀ ਨੇ ਕਿਹਾ ਕਿ ਪਾਕਿਸਤਾਨ ਸਾਰਕ ਦੇ ਏਜੰਡੇ ਨੂੰ ਅੱਗੇ ਵਧਾਉਣ ਦੇ ਲਈ ਨਿਰਧਾਰਿਤ ਹੈ। ਇਸਦੇ ਰਸਤੇ `ਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ। ਸਾਰਕ ਦੀ ਆਖਰੀ ਬੈਠਕ 2014 `ਚ ਕਾਠਮੰਡੂ `ਚ ਹੋਈ ਸੀ। 2016 ‘ਚ ਬੈਠਕ ਇਸਲਾਮਾਬਾਦ ‘ਚ ਹੋਣੀ ਸੀ ਪਰ ਉੜੀ ‘ਚ ਅੱਤਵਾਦੀ ਹਮਲੇ ‘ਤੋਂ ਬਾਅਦ ਉਹ ਨਹੀਂ ਹੋ ਸਕੀ। ਸਾਰਕ ਮੈਂਬਰ ਦੇਸ਼ਾਂ ਦੇ ਚੋਟੀ ਦੇ ਨੇਤਾ 2 ਸਾਲਾਂ `ਚ ਇੱਕ ਵਾਰ ਮਿਲਦੇ ਹਨ `ਤੇ ਐਲਫਾਬੈਟ ਤਰੀਕੇ ਨਾਲ ਇਹ ਰੱਖੀ ਜਾਂਦੀ ਹੈ। ਜਿਹੜਾ ਦੇਸ਼ ਮੇਜ਼ਬਾਨੀ ਕਰਦਾ ਹੈ, ਉਹ ਬੈਠਕ ਦੀ ਪ੍ਰਧਾਨਗੀ ਵੀ ਕਰਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.