Breaking NewsD5 specialIndiaNewsTop News

ਭਾਰਤ ‘ਚ 74 ਦਿਨਾਂ ‘ਚ ਸਭ ਤੋਂ ਘੱਟ ਕੋਵਿਡ – 19 ਦੇ 60,753 ਨਵੇਂ ਮਾਮਲੇ

ਨਵੀਂ ਦਿੱਲੀ : ਦੇਸ਼ ‘ਚ ਇੱਕ ਦਿਨ ‘ਚ ਕੋਵਿਡ – 19 ਦੇ 60,753 ਨਵੇਂ ਮਾਮਲੇ ਆਉਣ ਨਾਲ ਸੰਕਰਮਣ ਦੇ ਕੁਲ ਮਾਮਲਿਆਂ ਦੀ ਗਿਣਤੀ 2,98,23,546 ਹੋ ਗਈ ਹੈ, ਜਦੋਂ ਕਿ ਇਲਾਜ਼ ਅਧੀਨ ਮਰੀਜਾਂ ਦੀ ਗਿਣਤੀ 7,60,019 ਹੋ ਗਈ ਹੈ ਜੋ 74 ਦਿਨਾਂ ‘ਚ ਸਭ ਤੋਂ ਘੱਟ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਸ਼ਨੀਵਾਰ ਸਵੇਰੇ 8 ਵਜੇ ਤੱਕ ਜਾਰੀ ਅੰਕੜਿਆਂ ਅਨੁਸਾਰ 1,647 ਲੋਕਾਂ ਦੇ ਜਾਨ ਗਵਾਉਣ ਨਾਲ ਲਾਸ਼ਾਂ ਦੀ ਗਿਣਤੀ 3,85,137 ਹੋ ਗਈ ਹੈ।

BIG NEWS ਹੁਣੇ-ਹੁਣੇ ਆਈ ਮਾੜੀ ਖ਼ਬਰ, ਨਹੀਂ ਰਹੇ ਉੱਡਣ ਸਿੱਖ ਮਿਲਖਾ ਸਿੰਘ

ਇਲਾਜ਼ ਅਧੀਨ ਮਰੀਜਾਂ ਦੀ ਗਿਣਤੀ ਸੰਕਰਮਣ ਦੇ ਕੁਲ ਮਾਮਲਿਆਂ ਦਾ 2.55 ਫ਼ੀਸਦੀ ਹੈ ਜਦੋਂ ਕਿ ਕੋਵਿਡ – 19 ਨਾਲ ਤੰਦਰੁਸਤ ਹੋਣ ਵਾਲੇ ਲੋਕਾਂ ਦੀ ਰਾਸ਼ਟਰੀ ਦਰ 96.16 ਫ਼ੀਸਦੀ ਹੈ। ਮੰਤਰਾਲੇ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕੁਲ 19,02,009 ਨਮੂਨਿਆਂ ਦੀ ਜਾਂਚ ਕੀਤੀ ਗਈ ਅਤੇ ਇਸਦੇ ਨਾਲ ਹੀ ਹੁਣ ਤੱਕ ਦੇਸ਼ ‘ਚ ਕੁਲ 38,92,07,637 ਨਮੂਨਿਆਂ ਦੀ ਜਾਂਚ ਹੋ ਚੁੱਕੀ ਹੈ। ਸੰਕਰਮਣ ਦੀ ਰੋਜਾਨਾ ਦਰ 2.98 ਫ਼ੀਸਦੀ ਦਰਜ ਕੀਤੀ ਗਈ। ਇਹ ਲਗਾਤਾਰ 12ਵੇਂ ਦਿਨ 5 ਫ਼ੀਸਦੀ ਤੋਂ ਘੱਟ ਹੈ। ਹਫ਼ਤਾਵਾਰ ਸੰਕਰਮਣ ਦਰ ਵੀ ਸੁਧਰ ਕੇ 3.58 ਫ਼ੀਸਦੀ ਹੋ ਗਈ ਹੈ।

🔴LIVE| ਖੇਤੀ ਮੰਤਰੀ ਤੋਮਰ ਦੇ ਬਿਆਨ ‘ਤੇ ਭੜਕੇ ਕਿਸਾਨ! ਲਿਆ ਵੱਡਾ ਫੈਸਲਾ ! ਕੈਪਟਨ ਸਰਕਾਰ ਦਾ ਵੱਡਾ ਤੋਹਫ਼ਾ!

ਅੰਕੜਿਆਂ ਮੁਤਾਬਕ ਤੰਦਰੁਸਤ ਹੋਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ 37ਵੇਂ ਸੰਕਰਮਣ ਦੇ ਨਵੇਂ ਮਾਮਲਿਆਂ ਤੋਂ ਜਿਆਦਾ ਹੈ। ਇਸ ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜਾਂ ਦੀ ਗਿਣਤੀ ਵਧਕੇ 2,86,78,390 ਹੋ ਗਈ ਹੈ,ਜਦੋਂ ਕਿ ਮੌਤ ਦਰ 1.29 ਫ਼ੀਸਦੀ ਹੈ। ਦੇਸ਼ ‘ਚ ਟੀਕਾਕਰਣ ਅਭਿਆਨ ਦੇ ਤਹਿਤ ਹੁਣ ਤੱਕ ਕੋਵਿਡ – 19 ਰੋਧੀ 27,23,88,783 ਖੁਰਾਕ ਦਿੱਤੀ ਜਾ ਚੁੱਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button