ਭਾਰਤ ‘ਚ 73 ਦਿਨ ਬਾਅਦ 8 ਲੱਖ ਤੋਂ ਘੱਟ ਹੋਏ ਐਕਟਿਵ ਕੇਸ
ਨਵੀਂ ਦਿੱਲੀ : ਭਾਰਤ ‘ਚ ਕੋਰੋਨਾ ਵਾਇਰਸ (Coronavirus) ਦੀ ਦੂਜੀ ਲਹਿਰ ਠੰਡੀ ਪੈਂਦੀ ਹੋਈ ਨਜ਼ਰ ਆ ਰਹੀ ਹੈ। ਕੋਵਿਡ – 19 ਦੇ ਨਵੇਂ ਮਾਮਲਿਆਂ ‘ਚ ਲਗਾਤਾਰ ਗਿਰਾਵਟ ਆ ਰਹੀ ਹੈ। ਨਾਲ ਹੀ ਐਕਟਿਵ ਕੇਸਾਂ ਦੀ ਗਿਣਤੀ ਵੀ ਹੇਠਾਂ ਆ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ (Health Ministry) ਵਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 62,480 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਜਿਸ ਨਾਲ ਪੀੜਤਾਂ ਦਾ ਅੰਕੜਾ ਵੱਧ ਕੇ 2,97,62,793 ਹੋ ਗਿਆ। ਇਸ ਦੌਰਾਨ 88 ਹਜ਼ਾਰ 977 ਮਰੀਜ਼ ਸਿਹਤਮੰਦ ਹੋਏ ਹਨ, ਜਿਸ ਨੂੰ ਮਿਲਾ ਕੇ ਦੇਸ਼ ‘ਚ ਹੁਣ ਤੱਕ 2 ਕਰੋੜ 85 ਲੱਖ 80 ਹਜ਼ਾਰ 647 ਲੋਕ ਇਸ ਮਹਾਮਾਰੀ ਤੋਂ ਠੀਕ ਹੋ ਚੁਕੇ ਹਨ।
ਹੁਣੇ-ਹੁਣੇ ਆਈ ਵੱਡੀ ਖ਼ਬਰ !ਨਵੀਂ SIT ਨੇ ਕਰਤਾ ਵੱਡਾ ਖ਼ੁਲਾਸਾ !ਮਿਲੇਗਾ ਇਨਸਾਫ਼ ?
ਦੇਸ਼ ‘ਚ ਹੁਣ ਤੱਕ 26 ਕਰੋੜ 89 ਲੱਖ 60 ਹਜ਼ਾਰ 399 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁਕਿਆ ਹੈ। ਸਰਗਰਮ ਮਾਮਲੇ 28 ਹਜ਼ਾਰ 084 ਘੱਟ ਹੋ ਕੇ 7 ਲੱਖ 98 ਹਜ਼ਾਰ 656 ਰਹਿ ਗਏ ਹਨ। ਇਹ ਦੇਸ਼ ‘ਚ ਪਿਛਲੇ 73 ਦਿਨਾਂ ‘ਚ ਸਰਗਰਮ ਮਾਮਲਿਆਂ ਦੀ ਘੱਟੋ-ਘੱਟ ਗਿਣਤੀ ਹੈ। ਪਿਛਲੇ 24 ਘੰਟਿਆਂ ਦੌਰਾਨ 1,587 ਮਰੀਜ਼ ਆਪਣੀ ਜਾਨ ਗੁਆ ਬੈਠੇ ਅਤੇ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ ਵੱਧ ਕੇ 3 ਲੱਖ 83 ਹਜ਼ਾਰ 490 ਹੋ ਗਈ ਹੈ। ਦੇਸ਼ ‘ਚ ਸਰਗਰਮ ਮਾਮਲਿਆਂ ਦੀ ਦਰ ਘੱਟ ਕੇ 2.68 ਫੀਸਦੀ, ਰਿਕਵਰੀ ਦਰ ਵੱਧ ਕੇ 96.03 ਫੀਸਦੀ ਅਤੇ ਮੌਤ ਦਰ 1.29 ਫੀਸਦੀ ਹੋ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.